ਪੰਜਾਬ

punjab

ETV Bharat / state

ਪੰਜਾਬ-ਹਰਿਆਣਾ ਸਰਹੱਦ 'ਤੇ ਕਿਸਾਨਾਂ ਨੇ ਯੂਪੀ ਤੋਂ ਖ਼ਰੀਦ ਕੇ ਲਿਆਂਦੀ ਫ਼ਸਲ ਦੇ ਟਰੱਕ ਘੇਰੇ

ਲਹਿਰਾਗਾਗਾ ਦੇ ਮੂਣਕ ਵਿੱਚ ਪੰਜਾਬ-ਹਰਿਆਣਾ ਹਾਈਵੇਅ ਉੱਤੇ ਕਿਸਾਨਾਂ ਨੇ ਯੂਪੀ-ਬਿਹਾਰ ਤੋਂ ਫ਼ਸਲ ਦੀ ਖ਼ਰੀਦ ਕਰ ਕੇ ਪੰਜਾਬ ਵਿੱਚ ਵੜ੍ਹਦੇ ਟਰੱਕਾਂ ਨੂੰ ਘੇਰ ਲਿਆ। ਕਿਸਾਨਾਂ ਨੇ ਕਿਹਾ ਕਿ ਬਾਹਰ ਤੋਂ ਝੋਨੇ ਦੀ ਖ਼ਰੀਦ ਨਹੀਂ ਕਰਨ ਦਿਆਂਗੇ।

ਤਸਵੀਰ
ਤਸਵੀਰ

By

Published : Oct 19, 2020, 7:17 PM IST

ਲਹਿਰਾਗਾਗਾ: ਮੂਣਕ ਦੇ ਪੰਜਾਬ-ਹਰਿਆਣਾ ਰੋਡ ਉੱਤੇ ਬਾਹਰੋਂ ਪ੍ਰਾਈਵੇਟ ਖ਼ਰੀਦ ਕਰਕੇ ਲਿਜਾਂਦੇ ਝੋਨਾ ਦੇ ਟਰੱਕ ਨੂੰ ਕਿਸਾਨਾਂ ਨੇ ਘੇਰ ਲਿਆ। ਕਿਸਾਨਾਂ ਦਾ ਕਹਿਣਾ ਹੈ ਕਿ ਬਾਹਰ ਤੋਂ ਝੋਨੇ ਦੀ ਖ਼ਰੀਦ ਨਹੀਂ ਕਰਨ ਦਿੱਤੀ ਜਾਵੇਗੀ। ਅੱਜ ਕਿਸਾਨ ਜਥੇਬੰਦੀਆਂ ਵੱਲੋਂ ਨੇ ਮੂਣਕ ਵਿੱਚ ਧੂਰੀ ਦੀ ਇੱਕ ਨਿੱਜੀ ਕੰਪਨੀ ਵੱਲੋਂ ਯੂਪੀ ਤੋਂ ਖ਼ਰੀਦ ਕੇ ਲਿਆਂਦੇ ਜਾ ਰਹੇ ਝੋਨੇ ਦਾ ਟਰੱਕਾਂ ਨੂੰ ਰੋਕ ਲਿਆ ਤੇ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਪੰਜਾਬ-ਹਰਿਆਣਾ ਸਰਹੱਦ 'ਤੇ ਕਿਸਾਨਾਂ ਨੇ ਯੂਪੀ ਤੋਂ ਖ਼ਰੀਦ ਕੇ ਲਿਆਂਦੀ ਫ਼ਸਲ ਦੇ ਟਰੱਕ ਘੇਰੇ

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਕਿਹਾ ਜਿਸ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਪਾਸ ਕੀਤੇ ਗਏ ਹਨ, ਉਸ ਨਾਲ ਪਰੇਸ਼ਾਨੀ ਆਉਣੀ ਸ਼ੁਰੂ ਹੋ ਗਈ ਹੈ। ਜਿੱਥੇ ਇੱਕ ਪਾਸੇ ਉਨ੍ਹਾਂ ਦੀ ਫ਼ਸਲ ਪੰਜਾਬ ਵਿੱਚ ਨਹੀਂ ਵਿਕ ਰਹੀ ਪਰ ਆਸ-ਪਾਸ ਦੇ ਇਲਾਕਿਆਂ ਤੋਂ ਫ਼ਸਲ ਪੰਜਾਬ ਵਿੱਚ ਆਉਣੀ ਸ਼ੁਰੂ ਹੋ ਚੁੱਕੀ ਹੈ। ਅੱਜ ਉਨ੍ਹਾਂ ਨੇ ਯੂਪੀ ਤੋਂ ਆ ਰਹੀ ਝੋਨੇ ਦੀ ਫ਼ਸਲ ਦੇ ਟਰੱਕ ਦੇਖੇ ਤੇ ਉਸ ਨੂੰ ਪੰਜਾਬ-ਹਰਿਆਣਾ ਦੇ ਬਾਰਡਰ ਉੱਤੇ ਰੋਕ ਲਿਆ ਅਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਉਨ੍ਹਾਂ ਕਿਹਾ ਤੇ ਇਹ ਝੋਨਾ ਯੂਪੀ ਅਤੇ ਬਿਹਾਰ ਤੋਂ ਆ ਰਿਹਾ ਹੈ ਜੋ ਕਿ ਧੂਰੀ ਦੇ ਨਿੱਜੀ ਸ਼ੈਲਰ ਵਿੱਚ ਜਾ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਸਾਡੀ ਫ਼ਸਲ ਪਹਿਲਾਂ ਖ਼ਰੀਦੀ ਜਾਵੇ ਤਾਂ ਜੋ ਪੰਜਾਬ ਦਾ ਕਿਸਾਨ ਭੁੱਖਾ ਨਾ ਮਰੇ ਤੇ ਉਨ੍ਹਾਂ ਦੀਆਂ ਫ਼ਸਲਾਂ ਨਾ ਰੁਲਣ।

ਉਥੇ ਹੀ ਝੋਨੇ ਦਾ ਟਰੱਕ ਲੈ ਕੇ ਆ ਰਹੇ ਡਰਾਇਵਰ ਨੇ ਦੱਸਿਆ ਕਿਉਂ ਇਹ ਝੋਨਾ ਧੂਰੀ ਦੇ ਇੱਕ ਨਿੱਜੀ ਸੈਲਰ ਵਿੱਚ ਲੈ ਕੇ ਜਾ ਰਿਹਾ ਸੀ। ਜਿਸ ਨੂੰ ਕਿਸਾਨਾਂ ਵੱਲੋਂ ਪੰਜਾਬ-ਹਰਿਆਣਾ ਦੇ ਬਾਡਰ ਉੱਤੇ ਡੱਕ ਦਿੱਤਾ ਗਿਆ ਹੈ।

ABOUT THE AUTHOR

...view details