ਨਾਭਾ: ਸੂਬੇ ਵਿੱਚ ਝੋਨੇ ਦੀ ਬਿਜਾਈ ਨੂੰ ਲੈ ਕੇ ਜਿੱਥੇ ਕਿਸਾਨ ਪੱਬਾਂ ਭਾਰ ਹਨ, ਪਰ ਦੂਜੇ ਪਾਸੇ ਵਧਦੀ ਮਹਿੰਗਾਈ ਨੇ ਕਿਸਾਨਾਂ ਦੀਆਂ ਚਿੰਤਾ ਨੂੰ ਵਧਾ ਦਿੱਤਾ ਹੈ, ਇੱਕ ਪਾਸੇ ਜਿੱਥੇ ਮਹਿੰਗੇ ਰੇਟ ਦੀ ਲੇਬਰ ਦੂਜੇ ਪਾਸੇ ਡੀਜ਼ਲ ਅਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਨਾਭਾ ਬਲਾਕ ਦੇ ਪਿੰਡ ਥੂਹੀ ਦੇ ਕਿਸਾਨ ਵੱਲੋਂ ਸਿਰਫ਼ 8 ਹਜ਼ਾਰ ਰੁਪਏ ਦੀ ਕੀਮਤ ਨਾਲ ਬਣੇ ਡਰੱਮ ਸੀਡਰ ਨਾਲ ਝੋਨੇ ਦੀ ਬਿਜਾਈ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਹ ਪੰਜਾਬ ਦਾ ਪਹਿਲਾਂ ਕਿਸਾਨ ਹੈ ਜਿਸ ਵੱਲੋਂ ਇਹ ਵੱਖਰੀ ਪਹਿਲ ਕੀਤੀ ਗਈ ਹੈ। ਡਰੱਮ ਸੀਡਰ ਨਾਲ ਝੋਨੇ ਦੀ ਬਿਜਾਈ ਦੇ ਨਾਲ ਜਿੱਥੇ ਲੇਬਰ ਦੀ ਘਾਟ ਪੂਰੀ ਹੋਵੇਗੀ ਉੱਥੇ ਹੀ ਮਹਿੰਗੇ ਭਾਅ ਦਾ ਡੀਜ਼ਲ ਤੋਂ ਇਲਾਵਾ ਦਿਨੋ-ਦਿਨ ਡਿੱਗਦੇ ਪਾਣੀ ਦੇ ਮਿਆਰ ’ਤੇ ਵੀ ਇਹ ਕਾਰਗਰ ਸਾਬਤ ਹੋਵੇਗੀ।
'ਡਰੱਮ ਸੀਡਰ ਕਿਸਾਨਾਂ ਲਈ ਕਾਰਗਰ'
ਇਸ ਮੌਕੇ ਕਿਸਾਨ ਸੰਤੋਖ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਯੂਟਿਊਬ ਰਾਹੀ ਟ੍ਰੇਨਿੰਗ ਲਈ ਹੈ ਉਹ ਪਿਛਲੇ 3 ਸਾਲ ਤੋਂ ਇਸਦੀ ਟ੍ਰੇਨਿੰਗ ਲੈਂਦੇ ਲੈ ਰਹੇ ਹਨ ਅਤੇ ਉਹ ਸਫਲ ਵੀ ਹੋਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਦਿੱਤੇ ਜਿਵੇਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਤੇ ਲੇਬਰ ਦੀ ਕਮੀ ਵਿਖਾਈ ਦੇ ਰਹੇ ਇਹ ਡਰੱਮ ਸੀਡਰ ਕਿਸਾਨਾਂ ਲਈ ਕਾਰਗਰ ਸਿੱਧ ਹੋ ਰਹੀ ਹੈ। ਪੰਜਾਬ ਵਿੱਚ ਇਹ ਪਹਿਲੀ ਵਾਰੀ ਉਨ੍ਹਾਂ ਵੱਲੋਂ ਤਜਰਬਾ ਕੀਤਾ ਗਿਆ ਹੈ ਅਤੇ ਇਹ ਤਜਰਬਾ ਬਿਲਕੁਲ ਕਾਰਗਰ ਸਾਬਤ ਹੋਇਆ ਹੈ। ਪੰਜਾਬ ਦੇ ਕਿਸਾਨ ਡਰੱਮ ਸੀਡਰ ਬਿਜਾਈ ਕਰਨ ਨਾਲ ਜਿੱਥੇ ਉਹ ਮਹਿੰਗੀ ਲੇਬਰ ਅਤੇ ਮਹਿੰਗੇ ਪੈਟਰੋਲ ਡੀਜ਼ਲ ਦੇ ਖ਼ਰਚੇ ਤੋਂ ਬਚ ਸਕਦੇ ਹਨ ਉੱਥੇ ਹੀ ਇਸਨੂੰ ਆਰਾਮ ਨਾਲ ਬਿਨਾਂ ਕਿਸੇ ਪ੍ਰਦੂਸ਼ਨ ਤੋਂ ਹਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਸ ਨਾਲ ਸਿੱਧੀ ਬਿਜਾਈ ਕਰ ਸਕਦੇ ਹਨ।
'ਕਿਸਾਨਾਂ ਨੂੰ ਹੋਵੇਗਾ ਬਹੁਤ ਮੁਨਾਫਾ'