ਪੰਜਾਬ

punjab

ETV Bharat / state

ਬਿਜਲੀ ਨਾ ਮਿਲਣ 'ਤੇ ਕਿਸਾਨਾਂ ਨੇ SDO ਨੂੰ ਕੀਤਾ ਬੰਦ - ਪੰਜਾਬ

ਪੰਜਾਬ ਸਰਕਾਰ ਦੇ ਵਾਅਦੇ ਮੁਤਾਬਿਕ 8 ਘੰਟੇ ਬਿਜਲੀ ਨਾ ਮੀਲਣ ਤੇ ਨਾਭਾ ਬਲਾਕ ਪਿੰਡ ਹਿਆਣਾ ਵਿਖੇ ਕਿਸਾਨਾਂ ਨੇ ਗਿਰੱਡ ਦਾ ਘਿਰਾਓ ਕਰਕੇ ਦੇਰ ਰਾਤ SDO ਨੂੰ ਅੰਦਰ ਹੀ ਬੰਦ ਕਰ ਦਿੱਤਾ। ਕਿਸਾਨਾਂ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।

http://10.10.50.70:6060///finalout1/punjab-nle/finalout/01-July-2021/12317705_hhhh.mp4
http://10.10.50.70:6060///finalout1/punjab-nle/finalout/01-July-2021/12317705_hhhh.mp4

By

Published : Jul 1, 2021, 7:38 AM IST

ਪਟਿਆਲਾ: ਪੰਜਾਬ ਸਰਕਾਰ ਦੇ ਵਾਅਦੇ ਮੁਤਾਬਿਕ 8 ਘੰਟੇ ਬਿਜਲੀ ਨਾ ਮੀਲਣ ਤੇ ਨਾਭਾ ਬਲਾਕ ਪਿੰਡ ਹਿਆਣਾ ਵਿਖੇ ਕਿਸਾਨਾਂ ਨੇ ਗਿਰੱਡ ਦਾ ਘਿਰਾਓ ਕਰਕੇ ਦੇਰ ਰਾਤ SDO ਨੂੰ ਅੰਦਰ ਹੀ ਬੰਦ ਕਰ ਦਿੱਤਾ। ਕਿਸਾਨਾਂ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਅਤੇ ਕੈਪਟਨ ਸਰਕਾਰ ‘ਤੇ ਵਾਅਦਾ ਖ਼ਿਲਾਫੀ ਕਰਨ ਦੇ ਇਲਜ਼ਾਮ ਲਗਾਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ਼ ਤਿੰਨ ਤੋਂ ਚਾਰ ਘੰਟੇ ਹੀ ਖੇਤਾਂ ਚ ਬਿਜਲੀ ਮਿਲ ਰਹੀ ਹੈ ਅਤੇ ਪਿੰਡਾਂ ਵਿੱਚ ਵੀ ਬਿਜਲੀ ਗੁੱਲ ਹੈ। ਜਿਸ ਕਰਕੇ ਅਸੀਂ ਮਜਬੂਰਨ ਗਰਿੱਡ ਦਾ ਘਿਰਾਓ ਕਰਨ ਲਈ ਮਜਬੂਰ ਹੋਏ ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਡੀਜ਼ਲ ਦਾ ਭਾਅ ਆਸਮਾਨ ਨੂੰ ਛੂਹ ਰਿਹਾ ਹੈ ਅਸੀਂ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਹੁਣ ਕਿਵੇਂ ਝੋਨੇ ਨੂੰ ਪਾਣੀ ਦੇਈਏ। ਮੌਕੇ ਤੇ ਪਹੁੰਚੀ ਪੁਲਿਸ ਨੇ ਵੀ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੇ ਪੁਲਿਸ ਦੀ ਵੀ ਇੱਕ ਗੱਲ ਨਹੀਂ ਸੁਣੀ।

ਬਿਜਲੀ ਨਾ ਮਿਲਣ 'ਤੇ ਕਿਸਾਨਾਂ ਨੇ SDO ਨੂੰ ਕੀਤਾ ਬੰਦ

ਇਹ ਵੀ ਪੜੋ:ਦਿੱਲੀ ਹਿੰਸਾ ਮਾਮਲੇ: ਨੌਜਵਾਨ ਬੂਟਾ ਸਿੰਘ ਗ੍ਰਿਫ਼ਤਾਰ, 50 ਹਜਾਰ ਦਾ ਸੀ ਇਨਾਮ

ਪਾਵਰਕਾਮ ਦੇ SDO ਧਰਮਪਾਲ ਸਿੰਘ ਨੇ ਕਿਹਾ ਕਿ ਜੋ ਬਿਜਲੀ ਦੇ ਕੱਟ ਲੱਗ ਰਹੇ ਹਨ ਇਸ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ। ਪਿੰਡ ਵਾਲੇ ਮੰਗ ਕਰ ਰਹੇ ਹਨ ਕਿ ਸਾਨੂੰ ਨਿਰੰਤਰ ਖੇਤਾਂ ਵਿੱਚ ਬਿਜਲੀ ਦਿੱਤੀ ਜਾਵੇ ਪਰ ਸਾਡੇ ਕੋਲ ਬਿਜਲੀ ਦੀ ਖਪਤ ਪੂਰੀ ਹੋਵੇਗੀ ਅਸੀਂ ਤਾ ਕਿਸਾਨਾਂ ਨੂੰ ਬਿਜਲੀ ਦੇ ਸਕਦੇ ਹਾਂ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਮਿਲੇ।

ABOUT THE AUTHOR

...view details