ਪਟਿਆਲਾ:ਰਾਜਪੁਰਾ (Rajpura) ਦੀ ਦਾਣਾ ਮੰਡੀ 'ਚ ਕਿਸਾਨਾ ਵੱਲੋਂ ਡੀਏਪੀ ਖਾਦ (DAP fertilizer) ਅਤੇ ਦਵਾਈਆਂ ਦੀ ਕਾਲਾ ਬਜ਼ਾਰੀ ਨੂੰ ਲੈ ਕੇ ਵਿਰੌਧ ਪ੍ਰਦਰਸ਼ਨ ਕੀਤਾ ਗਿਆ। ਰਾਜਪੁਰਾ ਦੀ ਸਥਾਨਕ ਦਾਣਾ ਮੰਡੀ ਵਿਖੇ ਡੀਏਪੀ ਖਾਦ ਅਤੇ ਦਵਾਈਆਂ ਦੀ ਹੋਲਸੇਲਰ ਦੁਕਾਨਦਾਰ ਵੱਲੌ ਕੀਤੀ ਜਾਂਦੀ ਕਾਲਾ ਬਜਾਰੀ ਤੋਂ ਦੁਖੀ ਹੋ ਕਿਸਾਨ ਬਹੁਤ ਦੁਖੀ ਹਨ। ਕਿਸਾਨਾਂ ਵੱਲੋਂ ਹੋਲਸੇਲ ਦੁਕਾਨਦਾਰਾਂ (Wholesale shopper) ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਮੌਜੂਦ ਕਿਸਾਨਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦਸੀਆ ਕਿ ਸਥਾਨਕ ਹੋਲਸੇਲ ਖਾਦ ਵੇਚਣ ਵਾਲੇ ਦੁਕਾਨਦਾਰ ਕਾਲਾ ਬਜਾਰੀ ਕਰ ਕੇ ਜਿਆਦਾ ਤਰ ਡੀਏਪੀ ਖਾਦ ਸਥਾਨਕ ਸ਼ਰਾਬ ਫੈਕਟਰੀਆਂ ਨੂੰ ਵੇਚਦੇ ਹਨ ਅਤੇ ਕਈ ਦੁਕਾਨਦਾਰ ਮੁਨਾਫਾ ਖੋਰੀ ਦੇ ਲਾਲਚ ਵਿਚ ਰਾਜਪੁਰਾ ਦੇ ਨਾਲ ਲਗਦੇ ਇਲਾਕੇ ਬਨੂੜ ਅਤੇ ਘਨੌਰ ਵਿਖੇ ਰਿਟੇਲਰ ਦੁਕਾਨਦਾਰਾਂ ਨਾਲ ਮਿਲੀਭੁਗਤ ਕਰ 200 ਰੁਪਏ ਤੋਂ ਲੈ ਕੇ 400 ਰੁਪਏ ਤਕ ਖਾਦ ਦਾ ਥੈਲਾ ਮਹਿੰਗੇ ਭਾਅ ਉਤੇ ਵੇਚਦੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਹਾੜੀ ਦੀ ਫ਼ਸਲ ਦੀ ਬਿਜਾਈ ਦਾ ਸਮਾਂ ਹੈ, ਜਿਸ ਕਰਕੇ ਸਾਨੂੰ ਖੇਤਾਂ ਚ ਪਾਉਣ ਲਈ ਡੀਏਪੀ ਖਾਦ ਦੀ ਜ਼ਰੂਰਤ ਹੈ। ਪਰ ਸਾਨੂੰ ਲੋੜੀਦੀ ਖਾਦ ਨਹੀਂ ਮਿਲ ਰਹੀ। ਜਿਸ ਕਰਕੇ ਸਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।