ਪੰਜਾਬ

punjab

ETV Bharat / state

ਪਟਿਆਲਾ 'ਚ ਕਿਸਾਨ ਜਥੇਬੰਦੀ ਨੇ ਮਨਾਇਆ ਸ਼ਹੀਦ ਅਜੀਤ ਸਿੰਘ ਜੀ ਦਾ ਜਨਮ ਦਿਵਸ - ਸ਼ਹੀਦ ਅਜੀਤ ਸਿੰਘ ਜੀ ਦਾ ਜਨਮ ਦਿਵਸ

ਅੱਜ ਪਟਿਆਲਾ ਦੇ ਤਰੇੜੀ ਜੱਟਾ ਟੋਲ ਪਲਾਜ਼ਾ ਉੱਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਸ਼ਹੀਦ ਅਜੀਤ ਸਿੰਘ ਜੀ ਦਾ ਜਨਮ ਦਿਵਸ ਮਨਾਇਆ।

ਫ਼ੋਟੋ
ਫ਼ੋਟੋ

By

Published : Feb 23, 2021, 1:47 PM IST

ਪਟਿਆਲਾ: ਅੱਜ ਪਟਿਆਲਾ ਦੇ ਤਰੇੜੀ ਜੱਟਾ ਟੋਲ ਪਲਾਜ਼ਾ ਉੱਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਸ਼ਹੀਦ ਅਜੀਤ ਸਿੰਘ ਜੀ ਦਾ ਜਨਮ ਦਿਵਸ ਮਨਾਇਆ।

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਚਰਨ ਸਿੰਘ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅੱਜ ਪੂਰੇ ਪੰਜਾਬ ਵਿੱਚ ਪੱਗੜੀ ਸੰਭਾਲ ਜੱਟਾਂ ਮਨਾਇਆ ਜਾ ਰਿਹਾ ਹੈ। ਅੱਜ ਸ਼ਹੀਦ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ।

ਵੇਖੋ ਵੀਡੀਓ

1907 ਦਾ ਕਿਸਾਨ ਅੰਦੋਲਨ

'ਪੱਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਸਰਦਾਰ ਸ਼ਹੀਦ ਅਜੀਤ ਸਿੰਘ ਇੱਕ ਅਜਿਹੇ ਇਨਸਾਨ ਸੀ ਜਿਨ੍ਹਾਂ ਨੇ ਬ੍ਰਿਟਿਸ਼ ਅੰਗਰੇਜਾਂ ਦੇ ਖ਼ਿਲਾਫ਼ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ। ਅੱਜ ਜੋ ਕਾਨੂੰਨ ਮੋਦੀ ਸਰਕਾਰ ਲੈ ਕੇ ਆਈ ਹੈ ਉਹ ਕਾਨੂੰਨ ਬ੍ਰਿਟਿਸ਼ ਅੰਗਰੇਜਾਂ ਦੇ ਰਾਜ ਵਿੱਚ 1907 ਵਿੱਚ ਲਾਗੂ ਕੀਤੇ ਗਏ ਸਨ ਜਿਸ ਤੋਂ ਬਾਅਦ ਕਿਸਾਨਾਂ ਵਿਚ ਕਾਫੀ ਰੋਸ ਵੇਖਣ ਨੂੰ ਮਿਲਿਆ। ਅੰਗਰੇਜਾਂ ਦੇ ਖ਼ਿਲਾਫ਼ ਕਿਸਾਨਾਂ ਨੇ ਸੰਘਰਸ਼ ਕੀਤਾ ਅਤੇ ਸਰਦਾਰ ਅਜੀਤ ਸਿੰਘ ਜੀ ਨੇ ਕਿਸਾਨਾਂ ਨਾਲ ਮਿਲ ਕੇ ਇਸ ਸੰਗਰਸ਼ ਨੂੰ ਹੋਰ ਤੇਜ਼ ਕੀਤਾ। ਫਿਰ ਅੱਜ ਦੀ ਤਰ੍ਹਾਂ ਮੀਟਿੰਗਾ ਦਾ ਸਿਲਸਿਲਾ ਸ਼ੁਰੂ ਹੋਇਆ, ਜਿਨ੍ਹਾਂ ਵਿੱਚ ਪੰਜਾਬ ਦੇ ਆਗੂ ਲਾਲਾ ਲਾਜਪਤ ਰਾਏ ਨੂੰ ਮੁੱਖ ਤੌਰ 'ਤੇ ਬੁਲਾਇਆ ਗਿਆ।

ਕਿਵੇਂ ਪਿਆ ਕਿਸਾਨ ਅੰਦੋਲਨ ਦਾ ਨਾਂਅ ਪੱਗੜੀ ਸੰਭਾਲ ਜੱਟਾ

ਸਿਆਲ ਪਤ੍ਰਿਕਾ ਦੇ ਸੰਪਾਦਕ ਲਾਲਾ ਬਾਂਕੇ ਦਿਆਲ ਨੇ ਪੁਲਿਸ ਦੀ ਨੌਕਰੀ ਛੱਡ ਕੇ ਕਿਸਾਨਾਂ ਦਾ ਸਾਥ ਦਿੱਤਾ ਅਤੇ ਭਰੀ ਸੱਤਾ ਵਿੱਚ ਇਕ ਅਜਿਹੀ ਕਵਿਤਾ ਪੜ੍ਹੀ ਪੱਗੜੀ ਸੰਭਾਲ ਜੱਟਾ ਜੋ ਕਿ ਕਿਸਾਨਾਂ ਦੇ ਸੋਸ਼ਣ ਦੀ ਦਰਦ ਭਰੀ ਦਾਸਤਾ ਦਾ ਵਰਨਣ ਹੈ ਅਤੇ ਇਸ ਕਿਸਾਨੀ ਅੰਦੋਲਨ ਦਾ ਨਾਂਅ ਹੀ ਪੱਗੜੀ ਸੰਭਾਲ ਜੱਟਾ ਪੈ ਗਿਆ।

21 ਅਪ੍ਰੈਲ 1907 ਵਿੱਚ ਰਾਵਲਪਿੰਡੀ ਦੀ ਅਜਿਹੀ ਹੀ ਵੱਡੀ ਮੀਟਿੰਗ ਵਿੱਚ ਅਜੀਤ ਸਿੰਘ ਜੀ ਨੇ ਜੋ ਭਾਸ਼ਣ ਦਿੱਤਾ ਉਸ ਨੂੰ ਅੰਗਰੇਜ਼ ਸਰਕਾਰ ਨੇ ਦੇਸ਼ ਦ੍ਰੋਹੀ ਭਾਸ਼ਣ ਮੰਨਿਆ ਤੇ ਉਨ੍ਹਾਂ ਉੱਤੇ 124 A ਦੇ ਤਹਿਤ ਮੁਕਦਮਾ ਦਰਜ ਕਰ ਦਿੱਤਾ ਗਿਆ ਪੰਜਾਬ ਭਰ ਵਿੱਚ ਅਜਿਹੀਆਂ ਹੀ 33 ਮੀਟਿੰਗਾ ਹੋਇਆ ਜਿਨ੍ਹਾਂ 19 ਮੀਟਿੰਗਾ ਵਿੱਚ ਸਰਦਾਰ ਅਜੀਤ ਸਿੰਘ ਜੀ ਮੁੱਖ ਬੁਲਾਰੇ ਸੀ।

ਅੰਗਰੇਜ਼ ਸਰਕਾਰ ਨੇ ਲੋਕਾਂ ਦੇ ਹੌਸਲੇ ਨੂੰ ਵੇਖਦੇ ਹੋਏ ਮਈ 1907 ਵਿੱਚ ਹੀ ਇਹ ਕਾਲੇ ਕਾਨੂੰਨ ਰੱਦ ਕਰ ਦਿੱਤੇ। ਅਖੀਰ ਵਿੱਚ ਅਚਾਨਕ ਹੀ 14-15 ਅਗਸਤ 1947 ਦੀ ਅੱਧੀ ਰਾਤ ਨੂੰ ਹਿੰਦੋਸਤਾਨ ਵਿਚ ਜਦੋਂ ਬ੍ਰਿਟਿਸ਼ ਦਾ ਰਾਜ ਖ਼ਤਮ ਹੋਣ ਉੱਤੇ ਪ੍ਰਧਾਨ ਮੰਤਰੀ ਨਹਿਰੂ ਜੀ ਦਾ ਭਾਸ਼ਣ ਸੁਣ ਕੇ ਸਰਦਾਰ ਅਜੀਤ ਸਿੰਘ ਜੀ ਸਵੇਰੇ 3:30 ਵਜੇ ਡਲਹੌਜੀ ਵਿੱਚ ਜੈ ਹਿੰਦ ਦਾ ਨਾਰਾ ਲਗਾ ਕੇ ਦੇਸ਼ ਨੂੰ ਅਲਵਿਦਾ ਕਹਿ ਗਏ।

ABOUT THE AUTHOR

...view details