ਪੰਜਾਬ

punjab

ETV Bharat / state

ਆਉਟਸੋਰਸ ਮੀਟਰ ਰੀਡਰਾਂ ਦੇ ਧਰਨੇ ਦੀ ਹਮਾਇਤ 'ਚ ਪਹੁੰਚੇ ਜੋਗਿੰਦਰ ਉਗਰਾਹਾਂ - ਪਾਵਰਕਾਮ ਮੀਟਰ ਰੀਡਰ ਯੂਨੀਅਨ ਪੰਜਾਬ

ਪਾਵਰਕਾਮ ਮੀਟਰ ਰੀਡਰ ਯੂਨੀਅਨ ਪੰਜਾਬ ਦੇ 12ਵੇ ਦਿਨ ਪੱਕੇ ਮੋਰਚੇ ਦੀ ਹਮਾਇਤ ਵਿੱਚ ਸ਼ਮੂਲੀਅਤ ਕਰਨ ਪਹੁੰਚੇ, ਜੋਗਿਦਰ ਸਿੰਘ ਉਗਰਾਹਾਂ ਸਾਹਿਬ ਨੇ ਸਰਕਾਰ ਅਤੇ ਪੀ.ਐਸ.ਪੀ.ਸੀ. ਐਲ ਦੀ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਹੈ ਕਿ ਇਨਾਂ ਮੀਟਰ ਰੀਡਰ ਕਾਮਿਆਂ ਦੀ ਆਉਟਸੋਰਸ ਕੰਪਨੀਆਂ ਰਾਹੀਂ ਹੋ ਰਹੀ ਲੁੱਟ ਨੂੰ ਬੰਦ ਕਰਕੇ ਸਿੱਧੇ ਤੌਰ 'ਤੇ ਇੰਨ ਹਾਊਸ ਬਿਲਿੰਗ ਕਰਵਾਈ ਜਾਵੇ।

ਆਉਟਸੋਰਸ ਮੀਟਰ ਰੀਡਰਾਂ ਦੇ ਧਰਨੇ ਦੀ ਹਮਾਇਤ 'ਚ ਪਹੁੰਚੇ, ਜੋਗਿੰਦਰ ਉਗਰਾਹਾਂ
ਆਉਟਸੋਰਸ ਮੀਟਰ ਰੀਡਰਾਂ ਦੇ ਧਰਨੇ ਦੀ ਹਮਾਇਤ 'ਚ ਪਹੁੰਚੇ, ਜੋਗਿੰਦਰ ਉਗਰਾਹਾਂ

By

Published : Jan 8, 2022, 7:19 AM IST

Updated : Jan 8, 2022, 9:25 AM IST

ਪਟਿਆਲਾ:ਬਿਜਲੀ ਵਿਭਾਗ ਪੰਜਾਬ ਦੀ ਪਾਵਰਕਾਮ ਮੀਟਰ ਰੀਡਰ ਯੂਨੀਅਨ ਪੰਜਾਬ ਵੱਲੋਂ ਬਿਜਲੀ ਵਿਭਾਗ ਅਧੀਨ ਮੀਟਰ ਰੀਡਰਾਂ ਦੀਆਂ ਸੇਵਾਵਾਂ ਸਿੱਧੇ ਤੌਰ 'ਤੇ ਬਿਜਲੀ ਵਿਭਾਗ ਪੰਜਾਬ ਅਧੀਨ ਕਰਵਾਉਣ ਸੰਬੰਧੀ ਪਟਿਆਲਾ ਹੈੱਡ ਆਫ਼ਿਸ ਵਿਖੇ ਅਣਮਿੱਥੇ ਸਮੇਂ ਲਈ ਮੋਰਚਾ ਲਗਾਇਆ ਗਿਆ ਹੈ, ਜੋ ਕਿ ਇਹ ਪੱਕਾ ਮੋਰਚਾ 12ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ।

ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਾਵਰਕਾਮ ਮੀਟਰ ਰੀਡਰ ਯੂਨੀਅਨ ਪੰਜਾਬ ਦੇ 12ਵੇ ਦਿਨ ਪੱਕੇ ਮੋਰਚੇ ਦੀ ਹਮਾਇਤ ਵਿੱਚ ਸ਼ਮੂਲੀਅਤ ਕਰਨ ਪਹੁੰਚੇ, ਜੋਗਿਦਰ ਸਿੰਘ ਉਗਰਾਹਾਂ ਸਾਹਿਬ ਨੇ ਸਰਕਾਰ ਅਤੇ ਪੀ.ਐਸ.ਪੀ.ਸੀ. ਐਲ ਦੀ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਹੈ ਕਿ ਇਨਾਂ ਮੀਟਰ ਰੀਡਰ ਕਾਮਿਆਂ ਦੀ ਆਉਟਸੋਰਸ ਕੰਪਨੀਆਂ ਰਾਹੀਂ ਹੋ ਰਹੀ ਲੁੱਟ ਨੂੰ ਬੰਦ ਕਰਕੇ ਸਿੱਧੇ ਤੌਰ 'ਤੇ ਇੰਨ ਹਾਊਸ ਬਿਲਿੰਗ ਕਰਵਾਈ ਜਾਵੇ। ਕਿਉਂਕਿ ਕੰਪਨੀਆਂ ਇਨ੍ਹਾਂ ਮੀਟਰ ਰੀਡਰ ਕਾਮਿਆਂ ਦੀਆਂ ਸਮੇਂ ਸਿਰ ਤਨਖਾਹਾਂ ਨਹੀਂ ਦਿੰਦੀਆਂ ਅਤੇ ਹੁਣ ਤੱਕ ਨਾ ਹੀ ਪੂਰੀਆਂ ਤਨਖਾਹਾਂ ਦਿੱਤੀਆਂ ਗਈਆਂ ਹਨ ਅਤੇ ਨਾ ਹੀ ਪੂਰੇ ਈ.ਪੀ.ਐਫ਼ ਫੰਡ ਜਮ੍ਹਾ ਕਰਵਾਏ ਗਏ ਹਨ।

ਆਉਟਸੋਰਸ ਮੀਟਰ ਰੀਡਰਾਂ ਦੇ ਧਰਨੇ ਦੀ ਹਮਾਇਤ 'ਚ ਪਹੁੰਚੇ, ਜੋਗਿੰਦਰ ਉਗਰਾਹਾਂ

ਇਨ੍ਹਾਂ ਮੀਟਰ ਰੀਡਰ ਕਾਮਿਆਂ ਨੂੰ ਬੀਮਾਰ ਹੋਣ 'ਤੇ ਕੋਈ ਵੀ ਆਰਥਿਕ ਮਦਦ ਨਹੀਂ ਦਿੱਤੀ ਜਾਂਦੀ, ਇਨ੍ਹਾਂ ਦਾ ਈ.ਐਸ.ਆਈ ਫੰਡ ਤਾਂ ਕੱਟਿਆ ਜਾਂਦਾ ਹੈ, ਪਰ ਇਨ੍ਹਾਂ ਨੂੰ ਸਹੀ ਸਮੇਂ ਸਿਰ ਤਨਖਾਹਾਂ ਨਾ ਮਿਲਣ 'ਤੇ ਬਿਲਿੰਗ ਦਾ ਕੰਮ ਬੰਦ ਹੋ ਜਾਂਦਾ ਹੈ। ਜਿਸ ਕਾਰਨ ਬਿਜਲੀ ਵਿਭਾਗ ਰੈਵੇਨਿਊ ਘਟਣ ਕਾਰਨ ਹੋਏ ਘਾਟੇ ਨੂੰ ਪੂਰਾ ਕਰਨ ਲਈ ਬਿਜਲੀ ਦੇ ਰੇਟ ਵਧਾ ਦਿੰਦਾ ਹੈ, ਜਿਸ ਦਾ ਸਿੱਧਾ ਅਸਰ ਪੰਜਾਬ ਦੇ ਲੋਕਾਂ ਦੀ ਜੇਬ 'ਤੇ ਪੈਂਦਾ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ।

ਇਸ ਦੌਰਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਹ ਵੀ ਕਿਹਾ ਕਿ ਇਹ ਮੀਟਰ ਰੀਡਰ ਕਾਮੇ ਚਿੱਪ ਵਾਲੇ ਮੀਟਰ ਦਾ ਵੀ ਵਿਰੋਧ ਕਰ ਰਹੇ ਹਨ, ਜੋ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੀ ਇਸ ਦਾ ਵਿਰੋਧ ਕਰਦੀ ਹੈ ਅਤੇ ਹੋਰ ਵੀ ਬਿਜਲੀ ਦੇ ਬਹੁਤ ਸਾਰੇ ਮੁੱਦੇ ਹਨ ਜੋ ਕਿ ਪਾਵਰਕਾਮ ਮੀਟਰ ਰੀਡਰ ਯੂਨੀਅਨ ਪੰਜਾਬ ਦੇ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਾਂਝੇ ਮੁੱਦੇ ਹਨ।

ਜਤਿੰਦਰ ਸਿੰਘ ਭੰਗੂ ਸੂਬਾ ਪ੍ਰਧਾਨ ਮੀਟਰ ਰੀਡਰ ਯੂਨੀਅਨ ਪੰਜਾਬ ਨੇ ਪ੍ਰੈਸ ਨਾਲ ਇਹ ਜਾਣਕਾਰੀ ਸਾਂਝੀਂ ਕਰਦੇ ਕਿਹਾ ਕਿ ਇਹ ਮੋਰਚਾ ਉਸ ਸਮੇਂ ਤੱਕ ਚੱਲੇਗਾ, ਜਦੋਂ ਤੱਕ ਬਿਜਲੀ ਮਹਿਕਮਾ ਵਿਭਾਗ ਵਿੱਚ ਕੰਮ ਕਰ ਰਹੇ ਮੀਟਰ ਰੀਡਰਾਂ ਨੂੰ ਪੱਕਾ ਨਹੀਂ ਕਰਦਾ। ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਬਿਜਲੀ ਬੋਰਡ ਦੀ ਮੈਨੇਜਮੈਂਟ ਅਤੇ ਸਰਕਾਰ ਇਹ ਵੀ ਕਹਿ ਰਹੀ ਹੈ ਕਿ ਚੋਣ ਜ਼ਾਬਤਾ ਲੱਗਣ ਵਾਲਾ ਹੈ। ਮੈਂ ਤੁਹਾਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਚੋਣ ਜ਼ਾਬਤਾ ਲੱਗਣ 'ਤੇ ਵੀ ਮੀਟਰ ਰੀਡਰ ਯੂਨੀਅਨ ਪੰਜਾਬ ਦਾ ਸੰਘਰਸ਼ ਜਾਰੀ ਰਹੇਗਾ, ਭਾਵੇਂ ਸਰਕਾਰ ਦੇ ਵਿਰੋਧ ਵਿੱਚ ਪਿੰਡਾਂ ਵਿਚ ਵੀ ਕਿਉਂ ਨਾ ਜਾਣਾ ਪਵੇ।

ਇਸ ਦਾ ਹੱਲ ਸਰਕਾਰ ਨੂੰ ਚੋਣ ਜ਼ਾਬਤੇ ਤੋਂ ਪਹਿਲਾਂ ਕਰਨਾ ਪਵੇਗਾ ਨਹੀਂ ਤਾਂ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਅਸੀਂ ਸਰਕਾਰ ਦੇ ਨੁਮਾਇੰਦਿਆਂ ਦਾ ਪਿੰਡਾਂ ਵਿੱਚ ਵਿਰੋਧ ਵੀ ਕਰਾਂਗੇ। ਅਸੀਂ ਹਰ ਰੋਜ਼ ਕੋਈ ਅਲੱਗ ਪ੍ਰੋਗਰਾਮ ਵੀ ਉਲੀਕਾਗੇ, ਜਿਸ ਤਰ੍ਹਾਂ ਸ਼ਹਿਰਾਂ ਵਿਚ ਕੈਂਡਲ ਮਾਰਚ ਪਿੰਡਾਂ ਵਿੱਚ ਜਾਗਰੂਕ ਰੈਲੀ ਮੋਟਰਸਾਈਕਲ ਰੈਲੀ ਸੜਕ ਰੋਕਣਾ ਜਾਂ ਪੁਤਲੇ ਸਾੜਨਾ ਇਸ ਤਰ੍ਹਾਂ ਦੇ ਪ੍ਰੋਗਰਾਮ ਵੀ ਉਲੀਕੇ ਜਾਣਗੇ ਤਾਂ ਕਿ ਇਨ੍ਹਾਂ ਨੂੰ ਹਰਾਉਣ ਵਿੱਚ ਵੱਡਮੁੱਲਾ ਰੋਲ ਅਦਾ ਕੀਤਾ ਜਾ ਸਕੇ।

ਸਾਡੀ ਮੰਗ ਬਿਜਲੀ ਵਿਭਾਗ ਵਿੱਚ ਪੱਕੇ ਕਰਨ ਦੀ ਰੱਖੀ ਗਈ ਹੈ ਇਸ ਤੋਂ ਇਲਾਵਾਂ ਰਾਤ ਨੂੰ ਰਹਿਣ ਦਾ ਪ੍ਰਬੰਧ ਧਰਨੇ ਵਾਲੀ ਥਾਂ 'ਤੇ ਕੀਤਾ ਗਿਆ ਹੈ, ਪੰਜਾਬ ਦੀਆਂ ਬਹੁਤ ਸਾਰੀਆਂ ਡਵੀਜ਼ਨਾਂ ਵਿੱਚ ਬਿਜਲੀ ਵਿਭਾਗ ਨੇ ਮੀਟਰ ਰੀਡਰਾਂ ਨੂੰ ਸਿੱਧਾ ਕੰਟਰੈਕਟ 'ਤੇ ਰੱਖਿਆ ਹੋਇਆ ਹੈ ਅਤੇ ਕੁੱਝ ਡਿਵੀਜ਼ਨਾਂ ਵਿੱਚ ਮੀਟਰ ਰੀਡਰਾਂ ਨੂੰ ਰੈਗੂਲਰ ਤੌਰ 'ਤੇ ਵੀ ਰੱਖਿਆ ਹੋਇਆ ਹੈ। ਇਸ ਲਈ ਮੀਟਰ ਰੀਡਰ ਯੂਨੀਅਨ ਪੰਜਾਬ ਨੇ ਇਹ ਮੰਗ ਕੀਤੀ ਹੈ ਕਿ ਜਿਨ੍ਹਾਂ ਮੀਟਰ ਰੀਡਰਾਂ ਨੂੰ ਬਿਜਲੀ ਵਿਭਾਗ ਨੇ ਆਊਟਸੋਰਸ ਕੰਪਨੀਆਂ ਰਾਹੀਂ ਰੱਖਿਆ ਹੋਇਆ ਹੈ। ਉਨ੍ਹਾਂ ਮੀਟਰ ਰੀਡਰਾਂ ਨੂੰ ਸਿੱਧੇ ਤੌਰ 'ਤੇ ਬਿਜਲੀ ਵਿਭਾਗ ਅਧੀਨ ਭਰਤੀ ਕਰ ਕੇ ਪੰਜਾਬ ਵਿੱਚ ਬਿਜਲੀ ਦੇ ਬਿੱਲ ਬਣਾਉਣ ਦਾ ਕੰਮ ਕੀਤਾ ਜਾਵੇ, ਕਿਉਂਕਿ ਇਹ ਮੀਟਰ ਰੀਡਰ ਵਿਭਾਗ ਅਧੀਨ ਆਊਟਸੋਰਸ ਕੰਪਨੀਆਂ ਰਾਹੀਂ ਬਿਜਲੀ ਦੇ ਬਿੱਲ ਬਣਾਉਣ ਦਾ ਕੰਮ 9 ਸਾਲਾਂ ਤੋਂ ਕਰ ਰਹੇ ਹਨ।

ਇਨ੍ਹਾਂ ਮੀਟਰ ਰੀਡਰਾਂ ਦਾ 9 ਸਾਲ ਦਾ ਤਜ਼ਰਬਾ ਹੈ, ਬਿਜਲੀ ਵਿਭਾਗ ਅਧੀਨ ਮੀਟਰ ਰੀਡਰ ਦੀ ਪੋਸਟ ਸੈਂਕਸ਼ਨ ਪੋਸਟ ਹੈ, ਤਜ਼ਰਬੇ ਦੇ ਆਧਾਰ 'ਤੇ ਬਿਜਲੀ ਵਿਭਾਗ ਇਨ੍ਹਾਂ ਮੀਟਰ ਰੀਡਰਾਂ ਨੂੰ ਵਿਭਾਗ ਵਿੱਚ ਸਿੱਧੇ ਤੌਰ 'ਤੇ ਸੈਂਕਸ਼ਨ ਪੋਸਟਾਂ 'ਤੇ ਤਾਇਨਾਤ ਕਰਕੇ ਸੇਵਾਵਾਂ ਨਿਭਾਉਣ ਲਈ ਭਰਤੀ ਕਰੇ। ਕੰਪਨੀਆਂ ਨਾਲ ਕੀਤੇ ਗਏ, ਬਿਜਲੀ ਬੋਰਡ ਦੇ ਸਮਝੌਤਿਆਂ ਨੂੰ ਰੱਦ ਕੀਤਾ ਜਾਵੇ।

ਸਰਕਾਰ ਵੱਲੋਂ ਚਿੱਪ ਵਾਲੇ ਮੀਟਰ ਲਗਾਉਣ ਦੀ ਤਿਆਰੀ ਕੀਤੀ ਗਈ ਹੈ ਉਸ ਦਾ ਮੀਟਰ ਰੀਡਰ ਯੂਨੀਅਨ ਪੰਜਾਬ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਮੀਟਰ ਰੀਡਰ ਯੂਨੀਅਨ ਵੱਲੋਂ ਇਨ੍ਹਾਂ ਮੀਟਰਾਂ ਨੂੰ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਲਗਾਉਣ ਨਹੀਂ ਦਿੱਤਾ ਜਾਵੇਗਾ, ਇਸ ਦਾ ਵਿਰੋਧ ਵੀ ਜਥੇਬੰਦੀ ਵੱਲੋਂ ਕੀਤਾ ਜਾਵੇਗਾ। ਜਿੱਥੇ ਚਿੱਪ ਵਾਲੇ ਮੀਟਰਾਂ ਨਾਲ ਲੋਕਾਂ 'ਤੇ ਵਿੱਤੀ ਬੋਝ ਪਵੇਗਾ, ਉੱਥੇ ਪੰਜਾਬ ਦੇ ਇਨ੍ਹਾਂ ਨੌਜਵਾਨਾਂ ਦਾ ਰੁਜ਼ਗਾਰ ਖ਼ਤਮ ਹੋਣ ਦਾ ਖਤਰਾ ਵੀ ਹੈ। ਕਿਉਂਕਿ ਪੰਜਾਬ ਵਿੱਚ ਆਈ ਕਾਂਗਰਸ ਸਰਕਾਰ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਆਈ ਸੀ, ਪ੍ਰੰਤੂ ਇਹ ਸਰਕਾਰ ਪੰਜਾਬ ਦੇ ਨੌਜਵਾਨਾਂ ਦਾ ਰੁਜ਼ਗਾਰ ਖਤਮ ਕਰਨ 'ਤੇ ਲੱਗੀ ਹੋਈ ਹੈ, ਜਿਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।

ਇਸ ਮੌਕੇ ਪਲਵਿੰਦਰ ਸਿੰਘ ਖਰੜ, ਪਰਵਿੰਦਰ ਸਿੰਘ ਰੋਪੜ, ਗੁਰਵਿੰਦਰ ਸਿੰਘ ਫ਼ਰੀਦਕੋਟ, ਮਨਦੀਪ ਸਿੰਘ ਪਟਿਆਲਾ, ਜਸਬੀਰ ਸਿੰਘ ਪਟਿਆਲਾ, ਕ੍ਰਿਸ਼ਨ ਕੁਮਾਰ ਲਾਲੜੂ, ਗੁਰਦੀਪ ਸਿੰਘ ਖਰੜ, ਮਨਪ੍ਰੀਤ ਸਿੰਘ ਪਟਿਆਲਾ, ਸਤਵੰਤ ਸਿੰਘ ਚਮਕੌਰ ਸਾਹਿਬ, ਗੁਰਪਾਲ ਸਿੰਘ ਚਮਕੌਰ ਸਾਹਿਬ, ਇੰਦਰਜੀਤ ਸਿੰਘ ਰੋਪੜ, ਮਦਨ ਕੁਮਾਰ ਰੋਪੜ, ਪਵਨ ਕੁਮਾਰ ਸ੍ਰੀ ਅਨੰਦਪੁਰ ਸਾਹਿਬ, ਗੁਰਮੁਖ ਸਿੰਘ ਸ੍ਰੀ ਆਨੰਦਪੁਰ ਸਾਹਿਬ, ਅਵਤਾਰ ਸਿੰਘ ਬਰਨਾਲਾ, ਦਵਿੰਦਰ ਤੁਲੇਵਾਲ, ਹਰਪ੍ਰੀਤ ਡਕਾਲਾ, ਗੁਰਪ੍ਰੀਤ ਗੁੱਜਰ ਆਦਿ ਮੀਟਰ ਰੀਡਰ ਹਾਜ਼ਰ ਸਨ।

ਇਹ ਵੀ ਪੜੋ:PM security lapse case: ਕਿਸਾਨਾਂ ਦੀ PM ਮੋਦੀ ਨੂੰ ਨਸੀਹਤ

Last Updated : Jan 8, 2022, 9:25 AM IST

For All Latest Updates

ABOUT THE AUTHOR

...view details