ਪਟਿਆਲਾ:ਆਈ.ਡੀ ਸੈਂਟਰ ਸੁਧਾਰ ਜੇਲ੍ਹ ਵਿੱਚ ਕੈਦੀ ਰੱਖੜੀ ਦੇ ਦਿਨ ਨਹੀਂ ਮਿਲਣਗੇ ਅਤੇ ਨਾ ਹੀ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹ ਸਕਦੀਆਂ ਹਨ। ਰੱਖੜੀ ਨੂੰ ਪੈਕਿੰਗ ਸਿਸਟਮ ਰਾਹੀਂ ਅੰਦਰ ਭੇਜਿਆ ਜਾਵੇਗਾ, ਪਰ ਆਪਣੇ ਭਰਾਵਾਂ ਨੂੰ ਮਿਲਣ ਪਹੁੰਚੀਆਂ ਭੈਣਾਂ ਵਿੱਚ ਸਰਕਾਰ ਦੇ ਇਸ ਫੈਸਲੇ ਦਾ ਪ੍ਰਤੀ ਕਾਫ਼ੀ ਨਰਾਸ਼ਾ ਪਾਈ ਜਾ ਰਹੀ ਹੈ। ਨਾਲ ਹੀ ਇਨ੍ਹਾਂ ਭੈਣਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ। ਕਿ ਉਨ੍ਹਾਂ ਨੂੰ ਜੇਲ੍ਹ ਅੰਦਰ ਜਾਣ ਦੀ ਇਜਾਜਤ ਦਿੱਤੀ ਜਾਵੇ।
ਕੈਦੀਆਂ ਨੂੰ ਨਹੀਂ ਮਿਲਣ ਦਿੱਤੇ ਗਏ ਪਰਿਵਾਰਿਕ ਮੈਂਬਰ ਕੈਦੀਆਂ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ, ਕਿ ਉਨ੍ਹਾਂ ਨੇ ਆਪਣੇ ਬੱਚਿਆ ਨੂੰ ਪਿਛਲੇ 2 ਸਾਲਾਂ ਤੋਂ ਨਹੀਂ ਵੇਖਿਆ, ਇਸ ਮੌਕੇ ਆਪਣੇ ਵੀਰਾਂ ਨੂੰ ਰੱਖੜੀ ਨਾਲ ਬੰਨ੍ਹ ਸਕੀਆਂ ਭੈਣ ਇਸ ਸੁਧਾਰ ਸੈਂਟਰ ਦੇ ਬਾਹਰ ਰੋਂਦੀਆਂ ਨਜ਼ਰ ਆਈਆ।
ਇਸ ਮੌਕੇ ਇੱਕ ਛੋਟੀ ਬੱਚੀ ਵੀ ਜੇਲ੍ਹ ਵਿੱਚ ਬੰਦ ਆਪਣੇ ਪਿਤਾ ਨੂੰ ਰੱਖੜੀ ਬੰਨ੍ਹ ਦੇ ਲਈ ਆਈ ਸੀ, ਪਰ ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਮੁਲਕਾਤ ਨਹੀਂ ਹੋਣ ਦਿੱਤੀ ਗਈ, ਜਿਸ ਤੋਂ ਬਾਅਦ ਇਸ ਬੱਚੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਬੱਚੀ ਨੇ ਦੱਸਿਆ, ਕਿ ਉਹ ਆਪਣੇ ਪਿਤਾਂ ਨੂੰ 2 ਸਾਲਾਂ ਤੋਂ ਨਹੀਂ ਮਿਲੀ।
ਇਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ, ਕਿ ਪਹਿਲਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਕਿਸੇ ਵੀ ਪਰਿਵਾਰ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਪਰ ਹੁਣ ਸਭ ਕੁਝ ਠੀਕ ਹੋਣ ਦੇ ਬਾਅਦ ਵੀ ਜੇਲ੍ਹ ਪ੍ਰਸ਼ਾਸਨ ਅੱਜ ਦੇ ਪਵਿੱਤਰ ਤਿਉਹਰ ਮੌਕੇ ਭੈਣਾਂ ਨੂੰ ਭਰਾਵਾਂ ਨਾਲ ਨਹੀਂ ਮਿਲਣ ਦੇ ਰਿਹਾ।
ਇਹ ਵੀ ਪੜੋ:ਰੱਖੜੀ ਦੇ ਤਿਉਹਾਰ ਮੌਕੇ ਸ਼ਹਿਰ ਵਿੱਚ ਖੋਲ੍ਹਿਆ ਕਿਤਾਬਾਂ ਦਾ ਠੇਕਾ