ਪੰਜਾਬ

punjab

ETV Bharat / state

ਪਟਿਆਲਾ 'ਚ 200 ਜਾਅਲੀ ਐਸਸੀ ਕਾਰਡ ਬਣਾ ਕੇ ਐਸਸੀ ਭਾਈਚਾਰੇ ਦੇ ਹੱਕਾਂ ਉੱਪਰ ਮਾਰਿਆ ਜਾ ਰਿਹੇ ਡਾਕਾ - ਪਾਵਨ ਵਾਲਮੀਕਿ ਤੀਰਥ ਐਕਸ਼

ਪਟਿਆਲਾ ਸ਼ਹਿਰ ਦੇ ਸਰਕਟ ਹਾਊਸ ਵਿੱਚ ਪਾਵਨ ਵਾਲਮੀਕਿ ਤੀਰਥ ਐਕਸ਼ਨ ਕਮੇਟੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਟਿਆਲਾ ਦੇ ਪਿੰਡ ਆਲਮਪੁਰ ਵਿੱਚ 200 ਜਾਲੀ ਐਸਸੀ ਕਾਰਡ ਬਣਾ ਕੇ ਐਸਸੀ ਭਾਈਚਾਰੇ ਦੇ ਹੱਕਾਂ ਉੱਪਰ ਡਾਕਾ ਮਾਰਿਆ ਜਾ ਰਿਹਾ।

ਪਟਿਆਲਾ 'ਚ 200 ਜਾਲੀ ਐਸਸੀ ਕਾਰਡ
ਪਟਿਆਲਾ 'ਚ 200 ਜਾਲੀ ਐਸਸੀ ਕਾਰਡ

By

Published : Jan 21, 2020, 1:03 PM IST

ਪਟਿਆਲਾ: ਮੰਗਲਵਾਰ ਨੂੰ ਸ਼ਹਿਰ ਦੇ ਸਰਕਟ ਹਾਊਸ ਵਿੱਚ ਪਾਵਨ ਵਾਲਮੀਕਿ ਤੀਰਥ ਐਕਸ਼ਨ ਕਮੇਟੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾ ਨੇ ਦੱਸਿਆ ਕਿ ਪਟਿਆਲਾ ਦੇ ਪਿੰਡ ਆਲਮਪੁਰ ਵਿੱਚ 200 ਜਾਲੀ ਐਸਸੀ ਕਾਰਡ ਬਣਾ ਕੇ ਐਸਸੀ ਭਾਈਚਾਰੇ ਦੇ ਹੱਕਾਂ ਉੱਪਰ ਡਾਕਾ ਮਾਰਿਆ ਜਾ ਰਿਹਾ।

ਇਸ ਮੌਕੇ ਸ਼ਸ਼ੀ ਗਿੱਲ ਨੇ ਦੱਸਿਆ ਕਿ ਇਹ ਐਕਸ਼ਨ ਕਮੇਟੀ ਇਹੋ ਜਿਹੇ ਮੁੱਦਿਆਂ ਦਾ ਖੁਲਾਸਾ ਕਰਨ ਲਈ ਹਰ ਸ਼ਹਿਰ ਵਿੱਚ ਕੰਮ ਕਰ ਰਹੀ ਹੈ। ਇਸੇ ਤਹਿਤ ਪਟਿਆਲਾ ਦੇ ਪਿੰਡ ਆਲਮਪੁਰ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਇਥੇ 200 ਜਾਲੀ ਐਸਸੀ ਕਾਰਡ ਬਣਾ ਕੇ ਐਸਸੀ ਭਾਈਚਾਰੇ ਦੇ ਹੱਕਾਂ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਹਾਲੇ ਤੱਕ ਉਨ੍ਹਾਂ ਦੀ ਗ੍ਰਿਫਤਾਰੀ ਨਹੀ ਕੀਤੀ। ਇਸ ਲਈ ਉਹ ਮੰਗਲਵਾਰ ਨੂੰ ਸਾਰੇ ਕਮੇਟੀ ਦੇ ਮੈਂਬਰ ਇਕੱਠੇ ਹੋਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਹ ਕਾਰਡ 200 ਤੋਂ ਵੀ ਜ਼ਿਆਦਾ ਹੋ ਸਕਦੇ ਹਨ।

ਵੇਖੋ ਵੀਡੀਓ

ਉਥੇ ਹੀ ਬਿੱਲੂ ਨੇ ਕਿਹਾ ਕਿ ਉਨ੍ਹਾਂ ਨੇ ਇਸ ਪਿੰਡ ਦੀ ਸਰਪੰਚੀ ਦੀ ਚੋਣ ਲੜੀ ਸੀ ਉਸ ਸਮੇਂ ਇਸ ਬਾਰੇ ਪਤਾ ਲੱਗਾ ਸੀ। ਉਨ੍ਹਾਂ ਨੇ ਕਿਹਾ ਕਿ ਦਲਿਤ ਸਮਾਜ ਦੇ ਹੱਕਾਂ ਨੂੰ ਲੁੱਟਿਆ ਜਾ ਰਿਹਾ ਹੈ। ਰਾਜਪੂਤ ਬਰਾਦਰੀ ਦੇ ਲੋਕਾਂ ਵੱਲੋਂ ਪਿੰਡ ਆਲਮਪੁਰ ਵਿੱਚ 200 ਦੇ ਕਰੀਬ ਜਾਲੀ ਸਰਟੀਫਿਕੇਟ ਬਣਾ ਕੇ ਉਨ੍ਹਾਂ ਦੇ ਅਧਿਕਾਰਾਂ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ।

ਇਹ ਵੀ ਪੜੋ: ਹਾਈ ਕੋਰਟ 'ਚ CAT ਦੇ ਫੈਸਲੇ ਵਿਰੁੱਧ ਪਾਈ ਪਟੀਸ਼ਨ ਉੱਤੇ ਸੁਣਵਾਈ ਅੱਜ

ਇਸ ਮੌਕੇ ਉਨ੍ਹਾਂ ਨੇ ਕੋਈ ਵੀ ਕਾਰਵਾਈ ਨਾ ਕਰਨ ਸਬੰਧੀ ਸਖ਼ਤ ਰੋਸ ਪ੍ਰਗਟ ਕੀਤਾ ਅਤੇ ਪਟਿਆਲਾ ਪੁਲਿਸ ਪ੍ਰਸ਼ਾਸਨ ਦੀ ਲਾਪ੍ਰਵਾਹੀ ਸਬੰਧੀ ਚਿਤਾਵਨੀ ਦਿੱਤੀ ਕਿ ਜੇ ਜਲਦ ਤੋਂ ਜਲਦ ਦੋਸ਼ੀ ਨੂੰ ਗ੍ਰਿਫਤਾਰ ਨਾ ਕੀਤੇ ਤਾਂ ਉਹ ਪੂਰੇ ਪੰਜਾਬ ਵਿੱਚ ਅੰਦੋਲਨ ਕਰਨਗੇ।

ABOUT THE AUTHOR

...view details