ਪੰਜਾਬ

punjab

ETV Bharat / state

ਕਿੰਨਰ ਸਮਾਜ ਨੇ ਪਟਿਆਲਾ ਐੱਸ.ਐੱਸ.ਪੀ ਨੂੰ ਨਕਲੀ ਕਿੰਨਰਾਂ ਖਿਲਾਫ ਦਿੱਤੀ ਸ਼ਿਕਾਇਤ - ਕਿੰਨਰ ਸਮਾਜ

ਕਿੰਨਰ ਸਮਾਜ ਦੇ ਮਹੰਤ ਸਿਮਰਨ ਨੇ ਪਟਿਆਲਾ ਦੇ ਐੱਸ ਐੱਸ ਪੀ ਨੂੰ ਨਕਲੀ ਕਿੰਨਰਾਂ ਖਿਲਾਫ ਸ਼ਿਕਾਇਤ ਦਿੱਤੀ।

ਨਕਲੀ ਕਿੰਨਰਾਂ ਖਿਲਾਫ ਸ਼ਿਕਾਇਤ
ਨਕਲੀ ਕਿੰਨਰਾਂ ਖਿਲਾਫ ਸ਼ਿਕਾਇਤ

By

Published : Mar 16, 2020, 7:55 PM IST

ਪਟਿਆਲਾ: ਪਿਛਲੇ ਕਾਫੀ ਸਮੇਂ ਤੋਂ ਕਿੰਨਰ ਸਮਾਜ ਦੇ ਵਿੱਚ ਨਕਲੀ ਕਿੰਨਰਾਂ ਦੀ ਖਬਰਾਂ ਆ ਰਹੀਆਂ ਸਨ। ਕਦੇ ਨਕਲੀ ਕਿੰਨਰਾਂ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਤੇ ਕਦੇ ਇਨ੍ਹਾਂ ਵੱਲੋਂ ਲੋਕਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ। ਇਨ੍ਹਾਂ ਖ਼ਬਰਾਂ ਦੇ ਅਕਸਰ ਸੁਰਖੀਆਂ ਵਿੱਚ ਬਣੇ ਰਹਿਣ ਦੇ ਨਾਲ-ਨਾਲ ਪਟਿਆਲਾ ਤੋਂ ਗੱਦੀਨਸ਼ੀਨ ਸਿਮਰਨ ਮਹੰਤ ਸਿਮਰ ਨੇ ਦੋ ਦਿਨ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਅਤੇ ਸੋਮਵਾਰ ਨੂੰ ਪਟਿਆਲਾ ਦੇ ਐਸਐਸਪੀ ਨੂੰ ਸ਼ਿਕਾਇਤ ਕੀਤੀ ਕਿ ਸ਼ਹਿਰ 'ਚ ਜੋ ਨਕਲੀ ਕਿੰਨਰ ਘੁੰਮ ਰਹੇ ਹਨ, ਉਨ੍ਹਾਂ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਮੌਕੇ 'ਤੇ ਸਿਮਰਨ ਮਹੰਤ ਨੇ ਦੱਸਿਆ ਕਿ ਪਟਿਆਲਾ ਵਿੱਚ 6 ਮਹੰਤਾਂ ਦੇ ਡੇਰੇ ਹਨ।

ਨਕਲੀ ਕਿੰਨਰਾਂ ਖਿਲਾਫ ਸ਼ਿਕਾਇਤ

ਸਿਮਰਨ ਮਹੰਤ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਡੇਰਿਆਂ ਦੀ ਵੰਡ ਹੋ ਚੁੱਕੀ ਹੈ। 1947 ਤੋਂ ਬਾਅਦ ਹੀ ਸਭ ਨੂੰ ਆਪਣੇ-ਆਪਣੇ ਹਿੱਸੇ ਦਿੱਤੇ ਗਏ ਸਨ, ਜਿਸ ਤਰ੍ਹਾਂ ਕਿ ਨਾਭਾ ਦੇ ਏਰੀਏ ਦੇ ਮਹੰਤ ਹੋਰ ਹਨ ਤੇ ਸੁਨਾਮ ਦੇ ਹੋਰ ਅਤੇ ਉਹ ਆਪ ਪਟਿਆਲਾ ਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੋ ਨਕਲੀ ਕਿੰਨਰ ਘੁੰਮ ਰਹੇ ਹਨ ਉਨ੍ਹਾਂ ਦਾ ਵਾਲੀ ਵਾਰਸ ਕੋਣ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕੀ ਅਜਿਹੇ ਨਕਲੀ ਖੁੱਲ੍ਹੇਆਮ ਘੁੰਮਣ ਵਾਲੇ ਕਿੰਨਰਾ ਉੱਪਰ ਕਾਰਵਾਈ ਕੀਤੀ ਜਾਵੇ ਤਾਂ ਜੋ ਕਿੱਨਰ ਸਮਾਜ ਬਦਨਾਮ ਨਾ ਹੋ ਸਕੇ।


ABOUT THE AUTHOR

...view details