ਪੰਜਾਬ

punjab

ETV Bharat / state

ਮੁੱਖ ਮੰਤਰੀ ਦੇ ਸ਼ਹਿਰ ਵਿੱਚ ਸ਼ਰੇਆਮ ਨਸ਼ਾ, ਈਟੀਵੀ ਭਾਰਤ ਨੇ ਕੀਤਾ ਸਟਿੰਗ - drugs in CM city

ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਉੱਥੇ ਹੀ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਰੋੜ੍ਹੀ ਕੁੱਟ ਬਸਤੀ ਵਿੱਚ ਸ਼ਰੇਆਮ ਨਸ਼ਾ ਵੇਚਿਆ ਜਾ ਰਿਹਾ ਹੈ।

ਫ਼ੋਟੋ

By

Published : Oct 16, 2019, 10:45 AM IST

ਪਟਿਆਲਾ: ਸ਼ਹਿਰ ਦੀ ਰੋੜ੍ਹੀ ਕੁੱਟ ਬਸਤੀ ਵਿੱਚ ਔਰਤਾਂ ਤੇ ਬੱਚਿਆਂ ਵੱਲੋਂ ਸ਼ਰੇਆਮ ਨਸ਼ਾ ਵੇਚਿਆ ਜਾ ਰਿਹਾ ਹੈ। ਦੱਸ ਦਈਏ, ਸੂਤਰਾਂ ਮੁਤਾਬਿਕ ਜਾਣਕਾਰੀ ਮਿਲੀ ਸੀ ਕਿ ਪਟਿਆਲਾ ਦੀ ਰੋੜ੍ਹੀ ਕੁੱਟ ਬਸਤੀ ਵਿੱਚ ਔਰਤਾਂ ਤੇ ਬੱਚਿਆਂ ਵੱਲੋਂ ਘਰ ਵਿੱਚ ਵੀ ਨਸ਼ਾ ਵੇਚਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕੁੱਝ ਪੈਸਿਆਂ ਵਿੱਚ ਗਾਂਜਾ ਵਿੱਕ ਰਿਹਾ ਹੈ ਤੇ ਕਿਹਾ ਜਾਂਦਾ ਹੈ ਕਿ ਜਦੋਂ ਵੀ ਕੋਈ ਆਉਂਦਾ ਹੈ, ਉਸਨੂੰ ਉਸ ਵੇਲੇ ਹੀ ਨਸ਼ਾ ਮਿਲ ਜਾਂਦਾ ਹੈ। ਇਸ ਤੋਂ ਬਾਅਦ ਈਟੀਵੀ ਭਾਰਤ ਦੇ ਪੱਤਰਕਾਰ ਵੱਲੋਂ ਸਟਿੰਗ ਕੀਤਾ ਗਿਆ ਤੇ ਜਦੋਂ ਬਸਤੀ ਵਿੱਚ ਜਾ ਕੇ ਵੇਖਿਆ ਗਿਆ ਤਾਂ ਉੱਥੇ ਔਰਤਾਂ ਤੇ ਬੱਚਿਆਂ ਵੱਲੋਂ ਸ਼ਰੇਆਮ ਨਸ਼ਿਆ ਵੇਚਿਆ ਜਾ ਰਿਹਾ ਸੀ।

ਵੀਡੀਓ

ਇਹ ਵੀ ਪੜ੍ਹੋ: ਸੀਬੀਆਈ ਨੇ ਈਡੀ ਨੂੰ ਦਿੱਤੀ ਚਿਦੰਬਰਮ ਨੂੰ ਗ੍ਰਿਫ਼ਤਾਰ ਕਰਨ ਦੀ ਇਜਾਜ਼ਤ

ਇਸ ਦੇ ਨਾਲ ਹੀ ਪਤਾ ਲੱਗਿਆ ਕਿ ਇਸ ਬਸਤੀ ਤੋਂ ਮਹਿਜ਼ 500 ਮੀਟਰ ਦੀ ਦੂਰੀ 'ਤੇ ਕੋਤਵਾਲੀ ਥਾਣਾ ਪਰ ਫਿਰ ਵੀ ਨਸ਼ੇ ਸ਼ਰੇਆਮ ਵਿੱਕ ਰਿਹਾ ਹੈ। ਇੱਥੇ ਸਵਾਲ ਖੜ੍ਹਾ ਹੁੰਦਾ ਹੈ ਜੇਕਰ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਹੀ ਸ਼ਰੇਆਮ ਨਸ਼ਾ ਵੇਚਿਆ ਜਾ ਰਿਹਾ ਹੈ ਤਾਂ ਕੀ ਹੋਰ ਥਾਵਾਂ 'ਤੇ ਰੋਕ ਲਾਉਣਾ ਸੰਭਵ ਹੈ, ਕੀ ਪੁਲਿਸ ਤੇ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ? ਹੁਣ ਵੇਖਣਾ ਇਹ ਹੈ ਕਿ ਸਰਕਾਰ ਵੱਲੋਂ ਕੋਈ ਕਾਰਵਾਈ ਕੀਤੀ ਜਾਵੇਗੀ?

ABOUT THE AUTHOR

...view details