ਪੰਜਾਬ

punjab

ETV Bharat / state

ਪਟਿਆਲਾ ਤੋਂ ਕਾਂਗਰਸ ਉਮੀਦਵਾਰ ਪਰਨੀਤ ਕੌਰ ਨਾਲ ਈਟੀਵੀ ਭਾਰਤ ਦੀ ਖ਼ਾਸ ਗੱਲਬਾਤ - ਪਰਨੀਤ ਕੌਰ

ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਹੋਇਆ ਹੈ। ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਚੋਣ ਪ੍ਰਚਾਰ ਵਿੱਚ ਆਪਣੀ ਪੂਰੀ ਵਾਹ ਲਗਾਈ ਹੋਈ ਹੈ। ਈਟੀਵੀ ਭਾਰਤ ਦੇ ਪੱਤਰਕਾਰ ਆਸ਼ੀਸ਼ ਕੁਮਾਰ ਨੇ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਪਰਨੀਤ ਕੌਰ ਨਾਲ ਖ਼ਾਸ ਗੱਲਬਾਤ ਕੀਤੀ।

ਕਾਂਗਰਸ ਉਮੀਦਵਾਰ ਪਰਨੀਤ ਕੌਰ

By

Published : Apr 21, 2019, 3:27 PM IST

ਪਟਿਆਲਾ: ਲੋਕ ਸਭਾ ਚੋਣਾਂ ਲਈ ਕਾਂਗਰਸ ਉਮੀਦਵਾਰ ਪਰਨੀਤ ਕੌਰ ਨਾਲ ਈਟੀਵੀ ਭਾਰਤ ਨੇ ਕੀਤੀ ਖ਼ਾਸ ਗੱਲਬਾਤ। ਇਸ ਮੌਕੇ ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਬਹੁਤ ਵਧੀਆ ਚੱਲ ਰਿਹਾ ਹੈ ਅਤੇ ਅੱਧੇ ਤੋਂ ਜ਼ਿਆਦਾ ਹਲਕਾ ਕਵਰ ਹੋ ਗਿਆ ਹੈ।

ਡਾ. ਧਰਮਵੀਰ ਗਾਂਧੀ ਦੇ ਬੁਲੇਟਪਰੂਫ਼ ਗੱਡੀਆਂ 'ਚ ਘੁੰਮਣ ਨੂੰ ਲੈ ਕੇ ਕੀਤੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਹ ਗੱਡੀ ਵਿੱਚ ਸਿਰਫ ਰਸਤੇ ਵਿੱਚ ਹੀ ਆਉਂਦੇ ਜਾਂਦੇ ਹਨ ਪਰ ਪ੍ਰਚਾਰ ਲੋਕਾਂ ਵਿੱਚ ਜਾ ਕੇ ਹੀ ਕੀਤਾ ਜਾਂਦਾ ਹੈ। ਉਹ ਜਿਹੜੀ ਮਰਜ਼ੀ ਗੱਡੀ ਵਰਤਣ ਅਸੀਂ ਸਵਾਲ ਨਹੀਂ ਕਰਦੇ।

ਵੀਡੀਓ

ਉਨ੍ਹਾਂ ਕਿਹਾ ਕਿ ਇਸ ਵਾਰ ਚੋਣਾਂ 'ਚ ਇੱਕ ਤਾਂ ਲੋਕਲ ਮੁੱਦੇ ਹੋਣਗੇ ਦੂਜੇ ਦੇਸ਼ ਦੇ ਮੁੱਦੇ ਹੋਣਗੇ। ਪਾਰਟੀ ਨੇ ਤੈਅ ਕਰ ਲਿਆ ਹੈ ਕਿ ਜਦੋਂ ਤੱਕ ਬੱਚੇ ਪੜ੍ਹਦੇ ਨਹੀਂ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਖ਼ਤਮ ਨਹੀਂ ਹੁੰਦੀਆਂ ਉਦੋਂ ਤੱਕ ਇਹ ਨਹੀਂ ਕਿਹਾ ਜਾ ਸਕਦਾ ਕਿ ਦੇਸ਼ ਤਰੱਕੀ ਦੀਆਂ ਲੀਹਾਂ 'ਤੇ ਹੈ।

ਸ਼ੇਰ ਸਿੰਘ ਘੁਬਾਇਆ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਹ ਬਹੁਤ ਵਧੀਆ ਉਮੀਦਵਾਰ ਹਨ। ਦੋ ਵਾਰ ਪਹਿਲਾਂ ਉਹ ਜਿੱਤ ਚੁੱਕੇ ਹਨ ਅਤੇ ਹੁਣ ਵੀ ਉਹ ਜਿੱਤਣਗੇ।

ABOUT THE AUTHOR

...view details