ਪੰਜਾਬ

punjab

ETV Bharat / state

SYL ਮੁੱਦਾ: 'ਮਹਾਰਾਜੇ' ਨੇ ਪਹਿਲਾਂ ਵੀ ਪਾਣੀਆਂ ਦੀ ਰਾਖੀ ਕੀਤੀ ਤੇ ਹੁਣ ਵੀ ਕਰਨਗੇ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

SYL ਮੁੱਦੇ 'ਤੇ ਬੋਲਦਿਆਂ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਲੋਕ ਪਾਣੀਆਂ ਦਾ ਰਾਖਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਹਨ। ਉਨ੍ਹਾਂ ਨੇ ਪਹਿਲਾਂ ਵੀ ਪਾਣੀਆਂ ਦੀ ਰਾਖੀ ਕੀਤੀ ਅਤੇ ਹੁਣ ਵੀ ਕਰਨਗੇ।

SYL ਮੁੱਦਾ: 'ਮਹਾਰਾਜੇ' ਨੇ ਪਹਿਲਾਂ ਵੀ ਪਾਣੀਆਂ ਦੀ ਰਾਖੀ ਕੀਤੀ ਤੇ ਹੁਣ ਵੀ ਕਰਨਗੇ
SYL ਮੁੱਦਾ: 'ਮਹਾਰਾਜੇ' ਨੇ ਪਹਿਲਾਂ ਵੀ ਪਾਣੀਆਂ ਦੀ ਰਾਖੀ ਕੀਤੀ ਤੇ ਹੁਣ ਵੀ ਕਰਨਗੇ

By

Published : Aug 18, 2020, 4:36 PM IST

ਨਾਭਾ: ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਐਸਵਾਈਐਲ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਲੋਕ ਪਾਣੀਆਂ ਦਾ ਰਾਖਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਹਨ। ਉਨ੍ਹਾਂ ਨੇ ਪਹਿਲਾਂ ਵੀ ਪਾਣੀਆਂ ਦੀ ਰਾਖੀ ਕੀਤੀ ਅਤੇ ਹੁਣ ਵੀ ਕਰਨਗੇ। ਦੱਸਦਈਏ ਕਿ ਧਰਮਸੋਤ ਪੁਰਾਣਾ ਹਾਥੀਖਾਨਾ ਨਾਭਾ ਵਿਖੇ ਵਾਤਾਵਰਣ ਪਾਰਕ ਦਾ ਉਦਘਾਟਨ ਕਰਨ ਪਹੁੰਚੇ ਸਨ।

SYL ਮੁੱਦਾ: 'ਮਹਾਰਾਜੇ' ਨੇ ਪਹਿਲਾਂ ਵੀ ਪਾਣੀਆਂ ਦੀ ਰਾਖੀ ਕੀਤੀ ਤੇ ਹੁਣ ਵੀ ਕਰਨਗੇ
ਇਸ ਮੌਕੇ ਧਰਮਸੋਤ ਨੇ ਕਿਹਾ ਕਿ ਇਸ ਪਾਰਕ ਦੀ ਥਾਂ 2 ਕਿੱਲੇ ਦੇ ਕਰੀਬ ਹੈ। ਇਹ ਸਾਰੀ ਥਾਂ ਜੰਗਲਾਤ ਵਿਭਾਗ ਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੇ ਸੋਹਣਾ ਪਾਰਕ ਬਣਾਇਆ ਜਾਵੇਗਾ ਤਾਂ ਜੋ ਲੋਕ ਸੈਰ ਕਰ ਸਕਣਗੇ। ਇਸ ਪਾਰਕ ਦਾ ਫਾਇਦਾ ਬਜ਼ੁਰਗ, ਬੱਚੇ, ਭੈਣਾਂ, ਮਾਵਾਂ ਲੈ ਸਕਣਗੀਆਂ। ਉਨ੍ਹਾਂ ਕਿਹਾ ਕਿ ਇਸ 'ਤੇ ਲਗਭਗ 26 ਲੱਖ ਰੁਪਏ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਸਨ।

ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਲਈ ਜ਼ਿੰਮੇਵਾਰ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਨਾ ਕਰਨ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਧਰਮਸੋਤ ਨੇ ਕਿਹਾ ਕਿ ਵਿਰੋਧੀ ਤਾਂ ਸਿਰਫ ਅਤੇ ਸਿਰਫ ਇਲਜ਼ਾਮਬਾਜ਼ੀ ਹੀ ਕਰ ਸਕਦੇ ਹਨ, ਹੋਰ ਕੋਈ ਕੰਮ ਨਹੀਂ ਕਰ ਸਕਦੇ।

ਇਸ ਦੌਰਾਨ ਧਰਮਸੋਤ ਨੇ ਕਿਹਾ ਕਿ ਸੁਖਬੀਰ ਬਾਦਲ ਨੇ 10 ਸਾਲਾਂ ਦੇ ਰਾਜ ਦੌਰਾਨ ਕੋਈ ਵੀ ਪੈਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਵੀ ਪਾਣੀਆਂ ਨੂੰ ਬਚਾਇਆ ਸੀ ਤੇ ਹੁਣ ਵੀ ਬਚਾਉਣਗੇ।

ABOUT THE AUTHOR

...view details