ਪਟਿਆਲਾ: ਪਟਿਆਲਾ ਤੋਂ ਧੂਰੀ ਤੱਕ ਬਿਜਲਈ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਜਾਣਕਾਰੀ ਦਿੱਲੀ ਤੋਂ ਰੇਲਵੇ ਲਾਈਨ ਦਾ ਜਾਇਜ਼ਾ ਲੈਣ ਆਏ ਇੰਸਟ੍ਰਕਸ਼ਨ ਕਮੀਸ਼ਨਰ ਸ਼ਲਿੰਦਰ ਪਾਠਕ ਨੇ ਮੀਡੀਆ ਨਾਲ ਸਾਂਝੀ ਕੀਤੀ ਹੈ। ਦਿੱਲੀ ਤੋਂ ਆਏ ਸ਼ਲਿੰਦਰ ਪਾਠਕ ਦਾ ਪਟਿਆਲਾ ਸਟੇਸ਼ਨ ਪਹੁੰਚਣ ਤੇ ਸਵਾਗਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਟਿਆਲਾ ਤੋਂ ਧੂਰੀ ਤੱਕ ਇਲੈਕਟ੍ਰੋਨਿਕ ਲਾਈਨਾਂ ਪਾਈਆਂ ਗਈਆਂ ਹਨ ਜਿਸ ਦੇ ਨਿਰੱਖਣ ਲਈ ਉਹ ਉੱਥੇ ਪਹੁੰਚੇ ਹਨ, ਨਾਲ ਹੀ ਉਨ੍ਹਾਂ ਕਿਹਾ ਕਿ ਜੇ ਕਰ ਇਹ ਲਾਈਨਾਂ ਸਹੀ ਪਾਈਆਂ ਗਈਆਂ ਤਾਂ ਇਹ ਇਹ ਰੇਲਵੇ ਲਾਈਨ ਅੱਜ ਤੋਂ ਹੀ ਚਾਲੂ ਕੀਤੀ ਜਾਵੇਗੀ।
ਪਟਿਆਲ਼ਾ ਤੋਂ ਧੂਰੀ ਤੱਕ ਯਾਤਰੀ ਲੈ ਸਕਣਗੇ ਬਿਜਲਈ ਟ੍ਰੇਨ ਦੇ ਨਜ਼ਾਰੇ
ਪਟਿਆਲਾ ਤੋਂ ਧੂਰੀ ਤੱਕ ਬਿਜਲਈ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਜਾਣਕਾਰੀ ਇੰਸਟ੍ਰਕਸ਼ਨ ਕਮਿਸ਼ਨਰ ਸ਼ਲਿੰਦਰ ਪਾਠਕ ਨੇ ਮੀਡੀਆ ਨਾਲ ਸਾਂਝੀ ਕੀਤੀ ਹੈ।
ਗੱਲਬਾਤ ਕਰਦੇ ਸ਼ਲਿੰਦਰ ਪਾਠਕ
ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਜੇਕਰ ਬਿਜਲਈ ਸਹੀ ਪਾਈ ਜਾਂਦੀ ਹੈ ਤਾਂ ਇਸ ਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਨੂੰ ਲਾਭ ਮਿਲੇਗਾ।