ਪੰਜਾਬ

punjab

ETV Bharat / state

ਇਹ ਮੇਰਾ ਪੰਜਾਬ: ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਕਰਵਾਇਆ ਪਰਿਵਾਰ, ਫਿਰ ਵੀ ਸਿਦਕ ਨਾ ਡੋਲਿਆ - ਇਤਿਹਾਸਿਕ ਗੁਰਦੁਆਰੇ

ਪਟਿਆਲ਼ਾ ਸ਼ਹਿਰ ਦੇ ਨੇੜੇ ਬਣੇ ਗੁਰਦੁਆਰਾ ਸ਼ਹੀਦ ਬਾਬਾ ਜੈ ਸਿੰਘ ਖਲਕੱਟ ਸਸ਼ੋਬਿਤ ਹੈ। ਇਸ ਅਸਥਾਨ ਦਾ ਇਤਿਹਾਸ ਜਾਣਨ ਲਈ ਵੇਖੋ ਪੂਰੀ ਰਿਪੋਰਟ।

ਇਹ ਮੇਰਾ ਪੰਜਾਬ

By

Published : Oct 4, 2019, 6:04 AM IST

ਪਟਿਆਲ਼ਾ: ਇਹ ਮੇਰਾ ਪੰਜਾਬ ਪ੍ਰੋਗਰਾਮ ਦੀ ਇਸ ਲੜੀ ਤਹਿਤ ਅੱਜ ਅਸੀਂ ਪੁੱਜੇ ਹਾਂ ਸ਼ਾਹੀ ਸ਼ਹਿਰ ਪਟਿਆਲ਼ਾ ਵਿੱਚ, ਜਿੱਥੇ ਸੰਨ 1753 ਵਿੱਚ ਗੁਰੂ ਦੇ ਸਿੱਖ ਜੈ ਸਿੰਘ ਨੂੰ ਖਲ ਕੱਟ ਕੇ ਸ਼ਹੀਦ ਕੀਤਾ ਗਿਆ ਸੀ। ਇਸ ਜਗ੍ਹਾ ਤੇ ਅੱਜ ਗੁਰਦੁਆਰਾ ਸ੍ਰੀ ਖਲਕੱਟ ਸਾਹਿਬ ਸਸ਼ੋਬਿਤ ਹੈ।

ਇਹ ਮੇਰਾ ਪੰਜਾਬ

ਇਤਿਹਾਸ

ਕਿਹਾ ਜਾਂਦਾ ਹੈ ਕਿ ਉਦੋਂ ਦੇ ਨਵਾਬ ਨੇ ਗੁਰੂ ਦੇ ਸਿੱਖ ਨੂੰ ਇੱਕ ਗੱਠੜੀ ਪਟਿਆਲਾ ਛੱਡ ਕੇ ਆਉਣ ਲਈ ਕਿਹਾ, ਜਦੋਂ ਉਸ ਸਿੰਘ ਨੂੰ ਪਤਾ ਲੱਗਿਆ ਕਿ ਇਸ ਵਿੱਚ ਤੰਬਾਕੂ ਹੈ ਤਾਂ ਉਸ ਸਿੱਖ ਨੇ ਇਹ ਗਠੜੀ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਨਵਾਬ ਨੇ ਸਿੱਖ ਦੇ ਪਰਿਵਾਰ ਨੂੰ ਬੁਲਾਇਆ ਅਤੇ ਗੱਠੜੀ ਚੁੱਕਣ ਲਈ ਇਨਕਾਰ ਕਰ ਦਿੱਤਾ।

ਇਸ ਤੋਂ ਬਾਅਦ ਨਵਾਬ ਨੇ ਬਾਬਾ ਜੈ ਸਿੰਘ ਦੇ ਸਾਹਮਣੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ। ਇਸ ਤੋਂ ਬਾਅਦ ਇੱਕ ਵਾਰ ਮੁੜ ਤੋਂ ਸਿੱਖ ਤੋਂ ਪੁੱਛਿਆ ਕਿ ਉਹ ਗੱਠੜੀ ਚੁੱਕੇਗਾ ਜਾਂ ਨਹੀਂ, ਇਸ ਤੇ ਗੁਰੂ ਦੇ ਲਾਲ ਦਾ ਜਵਾਬ ਸੀ ਹੁਣ ਤਾਂ ਖੋਹਣ ਲਈ ਵੀ ਕੁਝ ਨਹੀਂ ਬਚਿਆ।

ਨਵਾਬ ਨੇ ਗੁੱਸੇ ਵਿੱਚ ਆ ਕੇ ਸਿੱਖ ਨੂੰ ਦਰੱਖਤ ਨਾਲ਼ ਟੰਗ ਕੇ ਖੱਲ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ। ਇਸ ਹੁਕਮ ਤਹਿਤ ਸਿੱਕ ਨੂੰ ਦਰੱਖਤ ਨਾਲ਼ ਪੁੱਠਾ ਟੰਗ ਕੇ ਸ਼ਹੀਦ ਕਰ ਦਿੱਤਾ।
ਜਿਸ ਜਗ੍ਹਾ ਤੇ ਬਾਬਾ ਜੀ ਦੀ ਸ਼ਹੀਦੀ ਹੋਈ ਉਸ ਅਸਥਾਨ ਤੇ ਅੱਜ ਗੁਰਦੁਆਰਾ ਸ੍ਰੀ ਖਲਕੱਟ ਸਾਹਿਬ ਸਸ਼ੋਬਿਤ ਹੈ। ਜਿੱਥੇ ਸੰਗਤ ਦੂਰੋਂ ਨੇੜਿਓਂ ਨਤਮਸਤਕ ਹੋਣ ਆਉਂਦੀ ਹੈ।

ਅੱਜ ਤੁਸੀਂ ਵੇਖਿਆ ਕਿ ਗੁਰਦੁਆਰਾ ਸ੍ਰੀ ਖਲਕੱਟ ਦਾ ਇਤਿਹਾਸ ਕਿ ਕਿਵੇਂ ਗੁਰੂ ਦੇ ਸਿੰਘ ਨੇ ਗੁਰੂ ਦੇ ਅੰਮ੍ਰਿਤ ਦਾ ਮਾਨ ਰੱਖਣ ਲਈ ਪੂਰੇ ਪਰਿਵਾਰ ਸਮੇਤ ਸ਼ਹੀਦੀ ਦਾ ਜਾਮ ਪੀ ਲਿਆ ਅਤੇ ਹਮੇਸ਼ਾ ਲਈ ਅਮਰ ਹੋ ਗਏ।

ABOUT THE AUTHOR

...view details