ਪੰਜਾਬ

punjab

ETV Bharat / state

ਪਟਿਆਲਾ: ਮੁਲਾਜ਼ਮਾਂ ਦੀ ਮਹਾਂਰੈਲੀ, 10 ਜ਼ਿਲ੍ਹਿਆ ਦੀ ਪੁਲਿਸ ਤੈਨਾਤ - Employees rally

ਪਟਿਆਲਾ ’ਚ ਮੁਲਾਜ਼ਮਾਂ ਵੱਲੋਂ ਕੀਤੀ ਜਾਣ ਵਾਲੀ ਮਹਾਂਰੈਲੀ ਨੂੰ ਦੇਖਦੇ ਹੋਏ 10 ਜ਼ਿਲ੍ਹਿਆਂ ਦੀ ਪੁਲਿਸ ਤਾਇਨਾਤ ਕੀਤੀ ਗਈ ਹੈ।

ਪਟਿਆਲਾ: ਮੁਲਾਜ਼ਮਾਂ ਦੀ ਮਹਾਂਰੈਲੀ, 10 ਜ਼ਿਲ੍ਹਿਆ ਦੀ ਪੁਲਿਸ ਤੈਨਾਤ
ਪਟਿਆਲਾ: ਮੁਲਾਜ਼ਮਾਂ ਦੀ ਮਹਾਂਰੈਲੀ, 10 ਜ਼ਿਲ੍ਹਿਆ ਦੀ ਪੁਲਿਸ ਤੈਨਾਤ

By

Published : Jul 29, 2021, 1:03 PM IST

ਪਟਿਆਲਾ: ਆਪਣੀਆਂ ਮੰਗਾਂ ਨੂੰ ਲੈ ਕੇ 16 ਮੁਲਾਜ਼ਮ ਜਥੇਬੰਦੀਆਂ ਵੱਲੋਂ ਜ਼ਿਲ੍ਹੇ ’ਚ ਮਹਾਂਰੈਲੀ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਸੀਐੱਮ ਸੀਟੀ ’ਚ 10 ਜ਼ਿਲ੍ਹਿਆਂ ਦੀ ਪੁਲਿਸ ਤਾਇਨਾਤ ਕੀਤੀ ਗਈ ਹੈ।

ਇਸ ਮਹਾਂਰੈਲੀ ਨੂੰ ਲੈ ਕੇ ਮੁਲਾਜ਼ਮ ਜਥੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ ਰੈਲੀ ’ਚ 50 ਹਜ਼ਾਰ ਤੋਂ ਜਿਆਦਾ ਮੁਲਾਜ਼ਮ ਪਹੁੰਚਣਗੇ। ਇਸ ਰੈਲੀ ਨੂੰ ਅਨਾਜ ਮੰਡੀ ਸਰਹਿੰਦ ਰੋਡ ਵਿਖੇ ਰੱਖੀ ਗਈ ਹੈ। ਮੁਲਾਜ਼ਮਾਂ ਦੇ ਇੱਕਠ ਦੇ ਚੱਲਦਿਆ ਹੀ ਪੁਲਿਸ ਵੱਲੋਂ ਮੋਤਰੀ ਮਹਿਲ ਨੂੰ ਜਾਂਦੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਬੈਰੀਕੇਡਿੰਗ ਕੀਤੀ ਗਈ ਹੈ।

ਦੂਜੇ ਪਾਸੇ ਮੈਡੀਕਲ ਤੇ ਡੈਂਟਲ ਟੀਚਰ ਐਸੋਸੀਏਸ਼ਨ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਤੱਕ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ।

ABOUT THE AUTHOR

...view details