ਨਾਭਾ: ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਰੋਡ ਉੱਤੇ ਉਦੋਂ ਸਨਸਨੀ ਫੈਲ ਗਈ। ਜਦੋਂ ਡੀ.ਐੱਸ.ਪੀ ਗਗਨਦੀਪ ਸਿੰਘ ਭੁੱਲਰ (DSP Gagandeep Singh Bhullar) ਦੇ ਸਿਰ ਉੱਤੇ ਗੋਲੀ ਲੱਗਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਡੀ.ਐੱਸ.ਪੀ ਦੀ ਮੌਤ ਕਿਵੇਂ ਹੋਈ ਨਾਭਾ ਪੁਲੀਸ ਪ੍ਰਸ਼ਾਸਨ ਅਤੇ ਪਟਿਆਲਾ ਦੇ ਐੱਸ.ਐੱਸ.ਪੀ ਇਸ ਦੀ ਜਾਂਚ ਵਿੱਚ ਜੁੱਟ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਡੀ.ਐੱਸ.ਪੀ ਦੀ 32 ਬੋਰ ਦੀ ਰਿਵਾਲਵਰ (32 bore revolver) ਸੀ ਜਿਸ ਦੇ ਨਾਲ ਉਨ੍ਹਾਂ ਦੀ ਮੌਤ ਦੱਸੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਿਸ ਵਕਤ ਗੋਲੀ ਚੱਲੀ ਉਸ ਵਕਤ ਘਰ ਵਿੱਚ ਕੋਣ ਕੋਣ ਮੌਜੂਦ ਸੀ। ਇਸ ਮੌਕੇ ਉੱਤੇ ਪਹੁੰਚੇ ਮ੍ਰਿਤਕ ਦੇ ਰਿਸ਼ਤੇਦਾਰ ਹਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਤਾਂ ਫੋਨ ਆਇਆ ਕਿ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਹੈ ਅਤੇ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ।