ਪਟਿਆਲਾ:ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ 2 ਦਿਨਾਂ ਵਿਚ ਭਾਰੀ ਮੀਂਹ ਪੈਣਾ ਹੈ।ਜਿਸ ਤੋਂ ਬਾਅਦ ਪਟਿਆਲਾ ਦੇ ਡਰੇਨ ਵਿਭਾਗ(Drain Department) ਦੇ ਮੁਲਾਜ਼ਮ, ਡਿਪਟੀ ਕਮਿਸ਼ਨਰ(Deputy Commissioner), ਐਸਐਸਪੀ ਅਤੇ ਐਕਸੀਅਨ ਨੇ ਘੱਗਰ, ਟਾਂਗਰੀ ਅਤੇ ਮੀਰਾਂਪੁਰ ਦੇ ਡਰੇਨਾਂ ਦਾ ਜਾਇਜ਼ਾ ਲਿਆ ਹੈ।
ਇਸ ਮੌਕੇ ਡਰੇਨ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਹਾਂ।ਉਨ੍ਹਾਂ ਦਾ ਕਹਿਣਾ ਹੈ ਕਿ ਭਾਰੀ ਮੀਂਹ ਤੋਂ ਬਾਅਦ ਅਤੇ ਆਉਣ ਵਾਲੇ ਦਿਨਾਂ ਦੇ ਭਾਰੀ ਮੀਂਹ ਪੈਣ ਨਾਲ ਵੀ ਕੋਈ ਖਤਰਾ ਨਹੀ ਹੈ।ਉਨ੍ਹਾਂ ਦਾ ਕਹਿਣਾ ਹੈ ਇਸ ਸਮੇਂ ਸਾਰੀਆਂ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਹੇਠਾ ਵਹਿ ਰਹੀਆ ਹਨ।