ਡਾ. ਧਰਮਵੀਰ ਗਾਂਧੀ ਨੇ ਜਾਰੀ ਕੀਤਾ 18 ਵਾਅਦਿਆਂ ਦਾ ਮੈਨੀਫੇਸਟੋ - ਡਾ. ਧਰਮਵੀਰ ਗਾਂਧੀ
ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਜਾਰੀ ਕੀਤਾ 18 ਵਾਅਦਿਆਂ ਦਾ ਚੋਣ ਮਨੋਰਥ ਪੱਤਰ (ਮੈਨੀਫੈਸਟੋ)।
Dr Dharamvir Gandhi Declare Menifesto
ਪਟਿਆਲਾ: 'ਨਵਾਂ ਪੰਜਾਬ ਪਾਰਟੀ' ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਦੇ ਲੋਕਾਂ ਦੀਆਂ ਜਰੂਰਤਾਂ ਦੇ ਅਨੁਸਾਰ ਲੁਭਾਵਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਇਸ ਨੂੰ ਉਨ੍ਹਾਂ ਨੇ ਪੜ ਕੇ ਸੁਣਾਇਆ ਤੇ ਪੰਜਾਬ ਡੇਮੋਕ੍ਰੇਟਿਕ ਅਲਾਇੰਸ ਵੱਲੋਂ ਵੀ ਇੱਕ ਸਾਂਝਾ ਚੋਣ ਮਨੋਰਥ ਜਨਤਾ ਦੇ ਸਾਹਮਣੇ ਰੱਖਿਆ ਹੈ।
ਜਾਣਕਾਰੀ ਲਈ ਦੱਸ ਦੇਈਏ ਜਿੱਥੇ ਵੱਖ ਵੱਖ ਰਾਸ਼ਟਰੀ ਪੱਧਰ ਦੀਆਂ ਪਾਰਟੀਆਂ ਵੱਲੋਂ ਸੂਬੇ ਅੰਦਰ ਆਪਣੇ ਚੋਣ ਮਨੋਰਥ ਪੱਤਰ ਜਾਰੀ ਕੀਤੇ ਗਏ ਹਨ। ਉੱਥੇ ਹੀ ਪੰਜਾਬ ਡੇਮੋਕ੍ਰੇਟਿਕ ਅਲਾਇੰਸ ਵੱਲੋਂ ਵੀ ਇੱਕ ਸਾਂਝਾ ਚੋਣ ਮਨੋਰਥ ਜਨਤਾ ਦੇ ਸਾਹਮਣੇ ਰੱਖਿਆ ਗਿਆ।