ਪਟਿਆਲਾ:ਮੋਜੂਦਾ ਸੰਸਦ ਮੈਂਬਰਡਾ. ਧਰਮਵੀਰ ਗਾਂਧੀ ਦੀ ਲੜਾਈ ਇਸ ਵਾਰ ਬਹੁਤ ਸਖ਼ਤ ਹੋਣ ਵਾਲੀ ਹੈ। ਜਿਸ ਦਾ ਵੱਡਾ ਕਾਰਨ ਪਟਿਆਲਾ ਦਾ ਸ਼ਾਹੀ ਘਰਾਣਾ ਹੈ। ਮੰਨਿਆ ਜਾ ਰਿਹਾ ਕਿ ਕਾਂਗਰਸ ਵਲੋਂ ਪਟਿਆਲਾ ਲਈ ਬੀਬੀ ਪ੍ਰਨੀਤ ਕੌਰ ਉਮੀਦਵਾਰ ਹੋ ਸਕਦੇ ਹਨ, ਜੋ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਹੋਣ ਦੇ ਨਾਲ ਨਾਲ ਸਾਬਕਾ ਕੇਂਦਰ ਵਿਦੇਸ਼ ਰਾਜ ਮੰਤਰੀ ਵੀ ਰਹੇ ਹਨ। ਪਿਛਲੀ ਵਾਰ ਵੀ ਧਰਮਵੀਰ ਗਾਂਧੀ ਨੇ ਪ੍ਰਨੀਤ ਕੌਰ ਨੂੰ ਚੰਗੇ ਫਰਕ ਨਾਲ ਹਰਾਇਆ ਸੀ, ਪਰ ਇਸ ਵਾਰ ਹਾਲਾਤ ਬਦਲੇ ਬਦਲੇ ਨਜ਼ਰ ਆ ਰਹੇ ਹਨ।
ਪਟਿਆਲਾ ਲੋਕ ਸਭਾ ਹਲਕੇ ਤੋਂ ਡਾ. ਗਾਂਧੀ ਨੂੰ ਭਾਰਤੀ ਸੇਵਾ ਦਲ ਵਲੋਂ ਹਮਾਇਤ - loksabha elections 2019
ਪੰਜਾਬ ਦੇ ਮੁੱਖ ਮੰਤਰੀ ਦੇ ਸ਼ਹਿਰ ਤੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ ਪਰਲ ਕੰਪਨੀ ਦੇ ਦੁੱਖੀ ਨਿਵੇਸ਼ਕਾਂ ਦੀ ਲੜਾਈ ਲੜ੍ਹ ਰਹੇ ਭਾਰਤੀ ਸੇਵਾ ਦਲ ਨੇ ਹਮਾਇਤ ਦੇ ਦਿੱਤੀ ਹੈ।
ਡਾ. ਧਰਮਵੀਰ ਗਾਂਧੀ
ਇਹਨਾਂ ਹਾਲਾਤਾਂ ਦੇ ਚਲਦਿਆਂ ਪਰਲ ਕੰਪਨੀ ਵਿਚ ਵੱਡੇ ਪੈਸੇ ਨਿਵੇਸ਼ ਕਰ ਚੁੱਕੇ ਲੋਕਾਂ ਲਈ ਇਨਸਾਫ ਦੀ ਲੜਾਈ ਲੜ੍ਹਣ ਦਾ ਹੱਕ ਜਤਾਉਣ ਵਾਲੀ ਸੰਸਥਾ ਤੇ ਪਾਰਟੀ ਭਾਰਤੀ ਲੋਕ ਸੇਵਾ ਦਲ ਪਾਰਟੀ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਨੇ ਡਾ. ਗਾਂਧੀ ਨਾਲ ਮਿਲਕੇ ਸਾਂਝੀ ਪ੍ਰੈਸ ਵਾਰਤ ਕਰਕੇ ਆਪਣੀ ਹਮਾਇਤ ਡਾ. ਗਾਂਧੀ ਨੂੰ ਦੇਣ ਦਾ ਐਲਾਨ ਕੀਤਾ ਹੈ।ਇਸ ਐਲਾਨ ਦਾ ਡਾ. ਗਾਂਧੀ ਨੇ ਸੁਆਗਤ ਕੀਤਾ ਹੈ।