ਪਟਿਆਲਾ: ਹੈਰੀਟੇਜ਼ ਫੈਸਟੀਵਲ ਦੇ ਦੂਸਰੇ ਦਿਨ ਕੈਨਲ ਕਲੱਬ ਵੱਲੋਂ ਡੌਗ ਸ਼ੋਅ ਪੋਲੋ ਗਰਾਊਂਡ ਵਿੱਚ ਆਯੋਜਿਤ ਕੀਤਾ ਗਿਆ। ਇਹ ਪਟਿਆਲਾ ਦਾ 55-56 ਵਾਂ ਡੌਗ ਸ਼ੋਅ ਹੈ।
ਸ਼ਾਹੀ ਸ਼ਹਿਰ ਵਿੱਚ ਡੌਗ ਸ਼ੋਅ ਦੇ ਨਜ਼ਾਰੇ - Dog show in patiala
ਪਟਿਆਲਾ ਦੇ ਪੋਲੋ ਗਰਾਊਂਡ ਵਿੱਚ ਡੌਗ ਸ਼ੋਅ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 40 ਤੋਂ ਵੱਧ ਨਸਲਾਂ ਦੇ ਕੁੱਤਿਆ ਨੇ ਹਿੱਸਾ ਲਿਆ।
ਡੌਗ ਸ਼ੋਅ
ਇਸ ਡੌਗ ਸ਼ੋਅ ਦੀ ਜਾਣਕਾਰੀ ਦਿੰਦੇ ਹੋਏ ਜੀ.ਪੀ ਸਿੰਘ (ਪਟਿਆਲਾ ਕੈਨਲ ਕਲੱਬ ਸੈਕਟਰੀ) ਨੇ ਜਾਣਕਾਰੀ ਦਿੱਤੀ ਕਿ ਇਹ ਡੌਗ ਸ਼ੋਅ 1926 ਵਿੱਚ ਨੋਰਥ ਇੰਡੀਆ ਕੈਨਲ ਕਲੱਬ ਵੱਲੋਂ ਸ਼ੁਰੂ ਕੀਤਾ ਗਿਆ ਸੀ ਜਿਸਦੇ ਪਹਿਲੇ ਪ੍ਰਧਾਨ ਮਹਾਰਾਜਾ ਭੁਪਿੰਦਰ ਸਿੰਘ ਅਤੇ ਜੀਂਦ ਮਹਾਰਾਜਾ ਉੱਪ ਪ੍ਰਧਾਨ ਸਨ। ਉਸ ਤੋਂ ਬਾਅਦ 1927 ਮਹਾਰਾਜਾ ਭੁਪਿੰਦਰ ਸਿੰਘ ਨੇ ਡੌਗ ਸ਼ੋਅ ਪਟਿਆਲਾ ਵਿੱਚ ਕਰਵਾਇਆ।
ਇਸ ਸ਼ੋਅ ਵਿੱਚ 40 ਵੱਖ ਵੱਖ ਕਿਸਮਾਂ ਦੇ 264 ਕੁੱਤਿਆਂ ਨੇ ਪੂਰੇ ਪੰਜਾਬ ਵਿੱਚੋਂ ਹਿੱਸਾ ਲਿਆ। ਇਸ ਵਿੱਚ ਪਹੁੰਚੇ ਕੁੱਤਿਆਂ ਦੀ ਜੱਜਮੈਂਟ ਕਰਨ ਲਈ ਵਿਦੇਸ਼ੀ ਜੱਜ ਪਹੁੰਚੇ ਹੋਏ ਹਨ।