ਪਟਿਆਲਾ:ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਜਾਂ ਰਹੇ 6ਵੇਂ ਪੇ ਕਮੀਸ਼ਨ ਨੂੰ ਲੈ ਕੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਹੜਤਾਲ ਕੀਤੀ, ਹਸਪਤਾਲ ਵਿੱਚ ਹੜਤਾਲ ਰੋਜ਼ਾਨਾ ਹੀ 8 ਵਜੇ ਤੋਂ ਲੈ ਕੇ 11 ਵਜੇ ਓ.ਪੀ.ਡੀ ਇਲੈਕਟ੍ਰਿਕ ਪੇਸ਼ੈਂਟ ਅਤੇ ਲੈਬੋਰਟਰੀਆਂ ਬੰਦ ਕੀਤੀਆਂ ਗਈਆਂ ਹਨ,
6ਵੇਂ ਪੇ ਕਮੀਸ਼ਨ ਨੂੰ ਲੈ ਕੇ ਡਾਕਟਰਾਂ ਨੇ ਕੀਤੀ ਹੜਤਾਲ ਡਾਕਟਰਾਂ ਦਾ ਕਹਿਣਾ ਹੈ, ਕਿ 6ਵੇਂ ਪੇ ਕਮਿਸ਼ਨ ਲਾਗੂ ਹੋਣ ਦੇ ਨਾਲ ਉਨ੍ਹਾਂ ਦੀਆਂ ਤਨਖਾਹਾਂ ਬਹੁਤ ਹੀ ਘੱਟ ਕਰ ਦਿੱਤੀਆਂ ਗਈਆਂ ਹਨ, ਅਗਲੇ 10 ਦਿਨਾਂ ਤੱਕ ਇਸੇ ਤਰ੍ਹਾਂ ਹੜਤਾਲ ਚੱਲਦੀ ਰਹੇਗੀ। ਇਸ ਮੌਕੇ ਤੇ ਡਾਕਟਰਾਂ ਨੇ ਅਤੇ ਨਰਸ ਐਸੋਸੀਏਸ਼ਨ ਨੇ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਇੱਕ ਮੈਡੀਕਲ ਕਾਲਜ ਤੱਕ ਵਿਸ਼ਾਲ ਮਾਰਚ ਕੱਢਿਆ।
ਸਰਕਾਰੀ ਰਜਿੰਦਰਾ ਹਸਪਤਾਲ ਦੇ ਡਾਕਟਰ ਵਿਜੈ ਦੁੱਗਲ ਤੇ ਦਰਸ਼ਨ ਸਿੰਘ ਵਾਲਿਆਂ ਜਰਨਲ ਸੈਕਟਰੀ ਡੈਂਟਲ ਮੈਡੀਕਲ ਕਾਲਜ ਐਸੋਸੀਏਸ਼ਨ ਨੇ ਆਖਿਆ, ਹਸਪਤਾਲ ਵਿਖੇ ਨਰਸ ਐਸੋਸੀਏਸ਼ਨ ਅਤੇ ਡਾਕਟਰ ਐਸੋਸੀਏਸ਼ਨ ਦੀ ਤਰਫ਼ ਤੋਂ ਹੜਤਾਲ ਕੀਤੀ ਜਾਂ ਰਹੀ ਹੈ। ਇਸ ਵਿੱਚ ਜਿੰਨੇ ਵੀ ਮਰੀਜ਼ਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿਕਤ ਪੇਸ਼ ਆ ਰਹੀਆਂ ਹਨ।
ਉਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੈ, ਕਿਉਂਕਿ ਪਹਿਲਾਂ ਹੀ ਇਥੇ ਸਾਡੀਆਂ ਤਨਖਾਹਾਂ ਬਹੁਤ ਹੀ ਘੱਟ ਸਨ, ਤੇ ਉਧਰ ਤੋਂ ਸਰਕਾਰ ਨੇ ਹੋਰ ਵੀ ਘਟਾ ਦਿੱਤੀਆਂ, ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਆਉਣ ਵਾਲੇ ਸਮੇਂ ਵਿੱਚ ਅੰਮ੍ਰਿਤਸਰ ਦੀ ਤਰ੍ਹਾਂ ਇੱਥੇ ਵੀ ਮਾਸਕ ਰੇਜਿਗਿਨੇਸ਼ਨ ਦੇਵਾਗੇਂ। ਪੰਜਾਬ ਸਰਕਾਰ ਐਨ.ਪੀ.ਏ ਦਾ ਭੱਤਾ ਬਾਹਲ ਕਰੇ, ਜਿਹੜੀ 6ਵੇਂ ਪੇ ਕਮਿਸ਼ਨ ਲਾਗੂ ਕਰਨ ਦੇ ਨਾਲ ਸਾਡੀ ਤਨਖਾਹ ਘੱਟ ਕੀਤੀ ਗਈ ਹੈ ਉਹ ਮੁੜ ਤੋਂ ਫਿਰ ਵਧਾਈ ਜਾਵੇ।
ਇਹ ਵੀ ਪੜ੍ਹੋ:-Electricity: ਪੰਜਾਬ 'ਚ ਗਹਿਰਾਇਆ ਬਿਜਲੀ ਦਾ ਸੰਕਟ