ਪਟਿਆਲਾ: ਆਖਦੇ ਹਨ ਜਦੋਂ ਆਦਮੀ ਨੂੰ ਭੁੱਖ ਸਤਾਉਂਦੀ ਹੈ ਤਾਂ ਉਹ ਕੋਈ ਵੀ ਹੱਦ ਬੰਨਾ ਨਹੀਂ ਵੇਖਦਾ। ਕੁਝ ਇਸੇ ਤਰ੍ਹਾਂ ਦੀ ਹੀ ਘਟਨਾ ਸਾਹਮਣੇ ਆਈ ਹੈ ਪਟਿਆਲਾ ਤੋਂ, ਜਿੱਥੇ ਦੋਵੇਂ ਲੱਤਾਂ ਤੋਂ ਲਾਚਾਰ ਵਿਅਤਕੀ ਸਰਕਾਰ ਤੋਂ ਆਪਣਾ ਹੱਕ ਮੰਗਣ ਲਈ 80 ਕਿਲੋਮੀਟਰ ਦਾ ਸਫ਼ਰ ਟ੍ਰਾਈਸਾਇਕਲ 'ਤੇ ਤੈਅ ਕਰ ਪਟਿਆਲਾ ਦੇ ਡੀਸੀ ਦਫ਼ਤਰ ਪਹੁੰਚਿਆ ਹੈ।
ਈਟੀਵੀ ਨਾਲ ਗੱਲਬਾਤ ਕਰਦੇ ਹੋਏ ਪਾਤੜਾਂ ਨੇੜਲੇ ਪਿੰਡ ਗੁਲਾੜ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਇਸ ਟ੍ਰਾਈਸਾਇਕਲ 'ਤੇ 80 ਕਿਲੋਮੀਟਰ ਦਾ ਸਫ਼ਰ ਤਿੰਨ ਦਿਨਾਂ ਵਿੱਚ ਤੈਅ ਕੀਤਾ ਹੈ। ਜੋਗਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਅਪੰਗ ਵਿਅਕਤੀਆਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਸਰਕਾਰੀ ਮਦਦ ਦੇ ਨਾਂਅ 'ਤੇ ਸਿਰਫ ਉਨ੍ਹਾਂ ਨੂੰ 750 ਰੁਪਏ ਮਹੀਨਾ ਦਿੰਦੀ ਹੈ, ਜਿਸ ਨਾਲ ਗੁਜ਼ਾਰਾ ਕਰਨ ਬਹੁਤ ਹੀ ਮੁਸ਼ਕਲ ਹੈ।