ਨਾਭਾ: ਬੇਸ਼ਕ 2022 ਦੀਆਂ ਚੋਣਾਂ ਵਿੱਚ ਅਜੇ ਸਮਾਂ ਬਾਕੀ ਹੈ ਪਰ ਹੁਣ ਤੋਂ ਹੀ ਸਿਆਸੀ ਗਲਿਆਰਿਆਂ ਵਿੱਚ ਫੇਰਬਦਲ ਹੋਣਾ ਸ਼ੁਰੂ ਹੋ ਗਿਆ ਹੈ। ਨਾਭਾ ਬਲਾਕ ਪਿੰਡ ਖੋਖ ਦੀ ਪੰਚਾਇਤ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋੇਏ। ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਉਨ੍ਹਾਂ ਦਾ ਸਵਾਗਤ ਕੀਤਾ। ਦੱਸ ਦਈਏ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਜ਼ਦੀਕੀ ਪਰਿਵਾਰ ਵੀ ਅਕਾਲੀ ਦਲ ਦਾ ਸਾਥ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਇਹ ਕਾਂਗਰਸ ਪਾਰਟੀ ਦੇ ਵਿਕਾਸ ਦੇ ਕੰਮਾਂ ਨੂੰ ਵੇਖਦੇ ਹੋਏ ਇਹ ਸਾਰੀ ਪੰਚਾਇਤ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਈ ਹੈ ਅਸੀਂ ਇਨ੍ਹਾਂ ਦਾ ਸਵਾਗਤ ਕਰਦੇ ਹਾਂ।
ਸਿੱਧੂ ਸੀਐੱਮ ਬਣਨਾ ਚਾਹੁੰਦੇ ਹਨ, ਤਾਂ ਹੀ ਕੈਪਟਨ ਨੂੰ ਲਲਕਾਰ ਰਹੇ- ਧਰਮਸੋਤ ਸੀਐੱਮ ਨੇ ਸਿੱਧੂ ਨੂੰ ਦਿੱਤਾ ਠੀਕ ਜਵਾਬ- ਧਰਮਸੋਤ
ਇਸ ਮੌਕੇ ਕੈਬਨਿਟ ਮੰਤਰੀ ਧਰਮਸੋਤ ਨੇ ਨਵਜੋਤ ਸਿੰਘ ਸਿੱਧੂ ’ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਅਤੇ ਜਿਸ ਕਰਕੇ ਉਹ ਹੁਣ ਕੈਪਟਨ ਨੂੰ ਲਲਕਾਰ ਰਹੇ ਹਨ। ਸੀਐੱਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਜਵਾਬ ਸਿੱਧੂ ਨੂੰ ਦਿੱਤਾ ਗਿਆ ਹੈ ਉਹ ਬਿਲਕੁੱਲ ਠੀਕ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦਾ ਹਰ ਤਰ੍ਹਾਂ ਦਾ ਸਤਿਕਾਰ ਕੀਤਾ ਅਤੇ ਉਸ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਪਰ ਸਿੱਧੂ ਵੱਲੋਂ ਲਗਾਤਾਰ ਵਿਰੋਧ ਕੀਤਾ ਗਿਆ ਅਤੇ ਹੁਣ ਜੇਕਰ ਪਰਿਵਾਰ ਵਿੱਚ ਵੀ ਇਸ ਤਰ੍ਹਾਂ ਕਰੇਗਾ ਤਾਂ ਉਸ ਦਾ ਖਮਿਆਜ਼ਾ ਸਿੱਧੂ ਨੂੰ ਭੁਗਤਣਾ ਹੀ ਪੈਣਾ ਸੀ।
ਕਿਸਾਨੀ ਦਾ ਰਖਵਾਲਾ ਕੈਪਟਨ ਅਮਰਿੰਦਰ ਸਿੰਘ- ਧਰਮਸੋਤ
ਦੂਜੇ ਪਾਸੇ ਧਰਮਸੋਤ ਨੇ ਜੇਜੇ ਸਿੰਘ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਕਿਸਾਨੀ ਦਾ ਰਖਵਾਲਾ ਕੈਪਟਨ ਅਮਰਿੰਦਰ ਸਿੰਘ ਹੀ ਹਨ। ਜਦੋਂ-ਜਦੋਂ ਕੈਪਟਨ ਨੂੰ ਕੁਰਬਾਨੀ ਦੇਣੀ ਪਈ ਉਹ ਪਿੱਛੇ ਨਹੀਂ ਹਟੇ ਅਤੇ ਹਰ ਅਹੁਦੇ ਤੋਂ ਉਨ੍ਹਾਂ ਨੇ ਅਸਤੀਫਾ ਦਿੱਤਾ। ਫਿਰ ਚਾਹੇ ਪਾਣੀਆਂ ਦਾ ਮੁੱਦਾ ਹੋਵੇ ਜਾਂ ਹੋਰ ਮੁੱਦੇ ਹੋਣ। ਧਰਮਸੋਤ ਨੇ ਸਿੱਧੂ ਨੂੰ ਇੱਕ ਵਾਰੀ ਫਿਰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜਦੋਂ ਬਰਗਾੜੀ ਕਾਂਡ ਹੋਇਆ ਸੀ ਤਾਂ ਸਿੱਧੂ ਬੀਜੇਪੀ ਵਿੱਚ ਪਾਰਲੀਮੈਂਟ ਮੈਂਬਰ ਸੀ ਅਤੇ ਉਸ ਦੀ ਪਤਨੀ ਵਜ਼ੀਰ ਸੀ ਅਤੇ ਉਦੋਂ ਉਨ੍ਹਾਂ ਨੇ ਕਿਉਂ ਆਵਾਜ਼ ਨਹੀਂ ਉਠਾਈ ਅਤੇ ਬਾਅਦ ਵਿੱਚ ਹੁਣ ਇਹ ਬਰਗਾੜੀ ਮੁੱਦੇ ਦੀ ਗੱਲ ਕਿਉਂ ਕਰ ਰਹੇ ਹਨ।
ਇਹ ਵੀ ਪੜੋ: ਨੌਵੀਂ ਪਾਤਸ਼ਾਹੀ ਦੇ 400 ਸਾਲਾਂ ਪ੍ਰਕਾਸ਼ ਪੁਰਬ 'ਤੇ ਦਰਬਾਰ ਸਾਹਿਬ 'ਚ ਨਤਮਸਤਕ ਹੋਈ ਸੰਗਤ
ਇਸ ਤੋਂ ਇਲਾਵਾ ਧਰਮਸੋਤ ਨੇ ਸੁਖਬੀਰ ਸਿੰਘ ਬਾਦਲ ’ਤੇ ਕੋਰੋਨਾ ਪ੍ਰੋਟੋਕੋਲ ਨੂੰ ਵੇਖਦੇ ਹੋਏ ਜੋ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ ਤੇ ਧਰਮਸੋਤ ਨੇ ਕਿਹਾ ਕਿ ਪਹਿਲਾਂ ਤਾਂ ਬਾਦਲ ਪਰਿਵਾਰ ਕਹਿ ਰਿਹਾ ਸੀ ਕਿ ਕੋਈ ਕੋਰੋਨਾ ਨਹੀਂ ਹੈ ਅਤੇ ਕੋਰੋਨਾ ਨੂੰ ਲੈ ਕੇ ਸਰਕਾਰ ਡਰਾਮੇ ਕਰ ਰਹੀ ਹੈ ਜਦੋਂ ਬਾਦਲ ਨੂੰ ਕੋਰੋਨਾ ਹੋਇਆ ਤਾਂ ਉਹ ਦਿੱਲੀ ਕਿਉਂ ਲੰਘ ਗਏ ਅਤੇ ਉਨ੍ਹਾਂ ਨੂੰ ਪੰਜਾਬ ਵਿੱਚੋਂ ਕੋਈ ਡਾਕਟਰ ਨਹੀਂ ਮਿਲਿਆ ਅਤੇ ਹੁਣ ਇਹ ਸ਼ਰ੍ਹੇਆਮ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਕਾਬਿਲੇਗੌਰ ਹੈ ਕਿ ਕੈਬਨਿਟ ਮੰਤਰੀ ਧਰਮਸੋਤ ਨੇ ਇਹ ਵੀ ਕਿਹਾ ਕਿ ਪੰਜਾਬ ਚ ਜੇਕਰ ਨੌਬਤ ਆਈ ਤਾਂ ਲੌਕਡਾਊਨ ਜਰੂਰ ਕੀਤਾ ਜਾਵੇਗਾ।