ਪੰਜਾਬ

punjab

ETV Bharat / state

ਪਟਿਆਲਾ: ਨਰਾਤਿਆਂ ਮੌਕੇ ਕਾਲੀ ਮਾਤਾ ਮੰਦਰ 'ਚ ਨਤਮਸਤਕ ਹੋਣ ਪੁੱਜੇ ਸ਼ਰਧਾਲੂ - Devotees come to pay homage

ਸ਼ਰਦ ਨਰਾਤਿਆਂ ਦਾ ਤਿਉਹਾਰ ਸ਼ੁਰੂ ਹੋ ਚੁੱਕਾ ਹੈ। ਇਸ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂ ਪਟਿਆਲਾ ਵਿਖੇ ਸਥਿਤ ਕਾਲੀ ਮਾਤਾ ਮੰਦਰ 'ਚ ਨਤਮਸਤਕ ਹੋਣ ਪੁੱਜ ਰਹੇ ਹਨ।

ਸ਼ਰਦ ਨਰਾਤਿਆਂ ਦਾ ਤਿਉਹਾਰ
ਸ਼ਰਦ ਨਰਾਤਿਆਂ ਦਾ ਤਿਉਹਾਰ

By

Published : Oct 8, 2021, 11:26 AM IST

ਪਟਿਆਲਾ: 7 ਅਕਤੂਬਰ ਤੋਂ ਸ਼ਰਦ ਨਰਾਤਿਆਂ ਦਾ ਤਿਉਹਾਰ ਸ਼ੁਰੂ ਹੋ ਚੁੱਕਾ ਹੈ। ਇਸ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂ ਪਟਿਆਲਾ ਵਿਖੇ ਸਥਿਤ ਕਾਲੀ ਮਾਤਾ ਮੰਦਰ 'ਚ ਨਤਮਸਤਕ ਹੋਣ ਪੁੱਜ ਰਹੇ ਹਨ।

ਨਰਾਤਿਆਂ ਮੌਕੇ ਮੰਦਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਪਟਿਆਲਾ ਦੇ ਕਾਲੀ ਮੰਦਰ ਵਿੱਚ ਵੀ ਨਰਾਤਿਆਂ ਦੌਰਾਨ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਮੌਕੇ ਮੰਦਰ ਦੇ ਪੰਡਤ ਨੇ ਦੱਸਿਆ ਕਿ ਹਿੰਦੂ ਧਰਮ ਵਿੱਚ ਨਰਾਤਿਆਂ ਦਾ ਵਿਸ਼ੇਸ਼ ਮਹੱਤਵ ਹੈ। ਸ਼ਰਧਾਲੂ ਮਾਤਾ ਨੂੰ ਖੁਸ਼ ਕਰਨ ਲਈ ਨਰਾਤੇ ਦੇ ਨੌਂ ਦਿਨਾਂ ਤੱਕ ਵਰਤ ਕਰਨ ਦਾ ਸੰਕਲਪ ਲੈਂਦੇ ਹਨ। ਇਨ੍ਹਾਂ ਨੌਂ ਦਿਨਾਂ ਵਿੱਚ ਮਾਤਾ ਦੇ ਵੱਖ-ਵੱਖ ਰੂਪਾਂ ਦੀ ਕੀਤੀ ਜਾਂਦੀ ਹੈ। 9ਦਿਨਾਂ ਤੱਕ ਪੂਜਾ ਕਰਨ ਨਾਲ ਹੀ ਵਰਤ ਅਤੇ ਪੂਜਾ ਪੂਰੀ ਮੰਨੀ ਜਾਂਦੀ ਹੈ। ਆਖ਼ਰੀ ਦਿਨ ਕੰਜਕਾਂ ਦੀ ਪੂਜਾ ਲਾਜ਼ਮੀ ਹੁੰਦੀ ਹੈ ਤਾਂ ਹੀ ਉਸ ਦਾ ਫ਼ਲ ਪ੍ਰਾਪਤ ਹੁੰਦਾ ਹੈ।ਉਨ੍ਹਾਂ ਦੱਸਿਆ ਕਿ ਪਟਿਆਲਾ ਦਾ ਇਤਿਹਾਸਕ ਕਾਲੀ ਦੇਵੀ ਮੰਦਰ 300 ਸਾਲ ਪੁਰਾਣਾ ਮੰਦਰ ਹੈ। ਦੂਰੋਂ-ਦੂਰਾਡੇ ਤੋਂ ਲੋਕ ਨਰਾਤਿਆਂ 'ਚ ਹਰ ਸਾਲ ਇਥੇ ਮੱਥਾ ਟੇਕਣ ਹੋਣ ਆਉਂਦੇ ਹਨ।

ਕਾਲੀ ਮਾਤਾ ਮੰਦਰ 'ਚ ਨਤਮਸਤਕ ਹੋਣ ਪੁੱਜੇ ਸ਼ਰਧਾਲੂ

ਮਾਤਾ ਰਾਣੀ ਦੀ ਪੂਜਾ ਵਿੱਚ ਵਰਤੀ ਜਾਣ ਵਾਲੀ ਪੂਜਾ ਸਮੱਗਰੀ

ਮਾਂ ਦੁਰਗਾ ਦੀ ਮੂਰਤੀ ਜਾਂ ਫੋਟੋ, ਸਿੰਦੂਰ, ਕੇਸਰ, ਕਪੂਰ, ਧੂਪ, ਕੱਪੜੇ, ਸ਼ੀਸ਼ਾ, ਕੰਘੀ, ਕੰਗਣ-ਚੂੜੀ, ਸੁਗੰਧਿਤ ਤੇਲ, ਚੌਕੀ, ਚੌਕੀ ਲਈ ਲਾਲ ਕੱਪੜਾ, ਪਾਣੀ ਨਾਲ ਨਾਰੀਅਲ, ਦੁਰਗਾ ਸਪਤਸ਼ਤੀ ਪੁਸਤਕ, ਅੰਬ ਦੇ ਪੱਤਿਆਂ ਦਾ ਬੰਦਨਵਾਰ, ਫੁੱਲ, ਦੁਰਵਾ, ਮਹਿੰਦੀ, ਬਿੰਦੀ, ਸਾਬਤ ਸੁਪਾਰੀ , ਹਲਦੀ ਦੀ ਗੰਢ ਅਤੇ ਪਿੱਸੀ ਹੋਈ ਹਲਦੀ, ਪਟਰਾ, ਆਸਣ, ਪੰਜ ਮੇਵੇ, ਘਿਓ, ਲੋਬਾਨ, ਗੁਗਲ, ਲੌਂਗ, ਕਮਲ ਗੱਟਾ, ਕਪੂਰ. ਅਤੇ ਹਵਨ ਕੁੰਡ, ਚੌਂਕੀ, ਰੋਲੀ, ਮੌਲੀ, ਪੁਸ਼ਪਹਾਰ, ਬੇਲਪਾਤਰਾ, ਦੀਪਕ, ਦੀਪਬੱਟੀ, ਨੈਵੇਦਯ, ਸ਼ਹਿਰ, ਖੰਡ, ਪੰਚਮੇਵਾ, ਜਾਇਫਲ, ਲਾਲ ਰੰਗ ਦੀ ਚੁੰਨਰੀ ਲਾਲ ਰੰਗ ਦੀਆਂ ਚੂੜੀਆਂ, ਵਰਮੀਲੀਅਨ, ਅੰਬ ਦੇ ਪੱਤੇ, ਲਾਲ ਕੱਪੜੇ, ਰੂੰ ਦੀ ਬੱਤੀਆਂ ਧੂਪ, ਮਾਚਸ, ਮੁਰੱਬਾ, ਸਾਫ਼ ਚੌਲ, ਕੁਮਕੁਮ, ਮੌਲੀ, ਮੇਕਅਪ ਵਸਤੂਆਂ, ਦੀਵਾ, ਫੁੱਲਾਂ ਦਾ ਹਾਰ, ਸੁਪਾਰੀ, ਲਾਲ ਝੰਡਾ, ਲੌਂਗ, ਇਲਾਇਚੀ, ਬਤਾਸ਼ੇ ਜਾਂ ਮਿਸਰੀ, ਫਲ ਅਤੇ ਮਠਿਆਈਆਂ, ਦੁਰਗਾ ਚਾਲੀਸਾ ਅਤੇ ਆਰਤੀ ਦੀ ਕਿਤਾਬ, ਕਲਾਵਾ, ਸੁੱਕੇ ਮੇਵੇ, ਹਵਨ ਲਈ ਅੰਬ ਦੀ ਲੱਕੜ, ਜੌਂ ਆਦਿ।

ਨਰਾਤੇ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

  • 9 ਦਿਨਾਂ ਵਿੱਚ ਸਾਤਵਿੱਕ ਭੋਜਨ ਹੀ ਖਾਓ ਤੇ ਸ਼ਰਾਬ, ਮਾਂਸ ਮੱਛੀ ਆਦਿ ਦਾ ਸੇਵਨ ਨਾ ਕਰੋ।
  • ਇਸ ਦੇ ਨਾਲ ਹੀ ਪਿਆਜ਼, ਲੱਸਣ ਤੇ ਹੋਰਨਾਂ ਤਾਮਸਿਕ ਚੀਜ਼ਾਂ ਨਾਂ ਖਾਓ।
  • ਗਰੀਬ ਜਾਂ ਕਿਸੇ ਬ੍ਰਾਹਮਣ ਦਾ ਅਪਮਾਨ ਨਾ ਕਰੋ, ਬਲਕਿ ਉਨ੍ਹਾਂ ਨੂੰ ਦਾਨ ਆਦਿ ਦਵੋ।
  • ਮਾਂ ਦੁਰਗਾ ਦੀ ਖੰਡਤ ਮੂਰਤੀ ਦੀ ਪੂਜਾ ਨਾ ਕਰੋ।
  • ਨਰਾਤਿਆਂ ਦੇ ਦੌਰਾਨ ਦਾੜੀ , ਵਾਲ ਤੇ ਨੌਂਹ ਨਾਂ ਕੱਟੋ।
  • ਨਰਾਤਿਆਂ ਵਿੱਚ ਦਿਨ ਦੇ ਸਮੇਂ ਨਹੀਂ ਸੌਣਾ ਚਾਹੀਦਾ , ਕਿਉਂਕਿ ਇਸ ਦੌਰਾਨ ਮਾਤਾ ਧਰਤੀ 'ਤੇ ਸੈਰ ਕਰਦੀ ਹੈ।
  • 9 ਦਿਨਾਂ ਦਾ ਵਰਤ ਰੱਖਣ ਵਾਲੇ ਭਗਤਾਂ ਨੂੰ ਬ੍ਰਹਮਚਾਰਿਆ ਦਾ ਪਾਲਨ ਕਰਨਾ ਚਾਹੀਦਾ ਹੈ।

ਇਸ ਮੌਕੇ ਮੰਦਰ ਦੇ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਲਈ ਕੋਵਿਡ ਨਿਯਮਾਂ ਸਣੇ, ਪੀਣ ਦੇ ਪਾਣੀ, ਲੰਗਰ ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ :ਸ਼ਰਦ ਨਰਾਤੇ 2021 : ਸੰਕਲਪ ਦਾ ਨਾਂਅ ਵਰਤ ਹੈ, ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਪੂਜਾ ਹੋਵੇਗੀ ਸਫਲ

ABOUT THE AUTHOR

...view details