ਪਟਿਆਲਾ:ਸ਼ਹਿਰ ਦੀ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਗੇਟ ਉੱਤੇ ਯੂਨੀਵਰਸਿਟੀ ਦੇ ਸਿੱਖ ਵਿਦਿਆਰਥੀ ਅਤੇ ਸਿੱਖ ਸੰਗਠਨਾਂ ਵੱਲੋਂ ਦਾਸਤਾਨ-ਏ-ਸਰਹਿੰਦ ਸਿੱਖਾਂ ਦੇ ਗੁਰੂ ਦੇ ਉੱਪਰ ਬਣਾਈ ਗਈ ਰੂਪ ਵਿੱਚ ਫਿਲਮ ਦੇ ਵਿਰੋਧ ਕੀਤਾ ਗਿਆ। ਉਨ੍ਹਾਂ ਨੇ ਹੱਥਾਂ ਵਿੱਚ ਬੈਨਰ ਲੈ ਕੇ ਇਸ ਫਿਲਮ ਦਾ ਵਿਰੋਧ ਕਰਦਿਆ ਕਿਹਾ ਕਿ ਜੇਕਰ ਇਹ ਫਿਲਮ ਸਿਨੇਮਾਕਾਰ ਵਿੱਚ ਰਿਲੀਜ਼ ਹੁੰਦੀ ਹੈ, ਤਾਂ ਉੱਥੇ ਵੀ ਇਸ ਫਿਲਮ ਦਾ ਵਿਰੋਧ ਕੀਤਾ ਜਾਵੇਗਾ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਗੁਰੂ ਮਹਾਰਾਜ ਦੇ ਉੱਪਰ ਪਹਿਲਾਂ ਵੀ ਕਾਰਟੂਨ ਮੂਵੀ ਬਣਾਈ ਗਈ ਹੈ, ਜੋ ਕਿ ਸਾਨੂੰ ਹਰਗਿਜ਼ ਮੰਨਜ਼ੂਰ ਨਹੀਂ ਹੈ ਅਤੇ 2 ਦਸੰਬਰ, 2022 ਨੂੰ ਇਹ ਮੂਵੀ ਲੱਗਣੀ ਹੈ ਜਿਸ ਦਾ ਅਸੀਂ ਵਿਰੋਧ ਕਰਾਂਗੇ ਅਤੇ ਅਸੀਂ ਇਹ ਫਿਲਮ ਦੇ ਪ੍ਰੋਡਿਊਸਰ ਅਤੇ ਡਾਇਰੈਕਟਰ ਨੂੰ ਪਹਿਲਾਂ ਹੀ ਇਸ ਫਿਲਮ ਨੂੰ ਰਿਲੀਜ਼ ਨਾ ਕੀਤਾ ਜਾਵੇ।
ਦਾਸਤਾਨ-ਏ-ਸਰਹਿੰਦ ਫਿਲਮ ਨੂੰ ਬੈਨ ਕਰਨ ਦੀ ਮੰਗ ਕਿਉ ਕੀਤਾ ਜਾ ਰਿਹਾ ਵਿਰੋਧ: ਪ੍ਰਦਰਸ਼ਨ ਕਰ ਰਹੇ ਸਿੱਖ ਵਿਦਿਆਰਥੀ ਅਤੇ ਆਗੂਆਂ ਨੇ ਕਿਹਾ ਕਿ ਇਸ ਫਿਲਮ ਵਿੱਚ ਸਰੀਰਕ ਤੌਰ ਉਤੇ ਅਦਾਕਾਰ ਤੇ ਬਾਲ ਕਲਾਕਾਰ ਵੱਲੋਂ ਭੂਮਿਕਾ ਨਿਭਾਈ ਗਈ ਹੈ ਜਿਸ ਨੂੰ ਬਾਅਦ ਵਿੱਚ ਐਡਿਟ ਕਰਕੇ ਕਾਰਟੂਨ ਦਾ ਰੂਪ ਦਿੱਤਾ ਗਿਆ ਹੈ। ਇਸ ਗੱਲ ਨੂੰ ਸਿੱਖ ਰਵਾਇਤਾਂ ਅਨੁਸਾਰ ਸਹੀ ਕਰਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਕਰਕੇ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਹੜੇ ਬਾਲ ਅਦਾਕਾਰ ਨੇ ਇਸ ਫਿਲਮ ਵਿੱਚ ਰੋਲ ਅਦਾ ਕੀਤਾ ਹੈ, ਉਸ ਦੀਆਂ ਫੋਟੋਆਂ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।
ਇਸ ਤੋਂ ਪਹਿਲਾਂ ਵੀ ਹੋਇਆ ਵਿਰੋਧ: ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਚਾਰ ਸਾਹਿਬਜ਼ਾਦੇ ਅਤੇ ਨਾਨਕ ਸ਼ਾਹ ਫ਼ਕੀਰ ਕਾਰਟੂਨੁਮਾ ਰੂਪ ਵਿੱਚ ਆਈ ਜਿਸ ਦਾ ਪਹਿਲਾਂ ਵੀ ਪੁਰਜ਼ੋਰ ਵਿਰੋਧ ਕੀਤਾ ਗਿਆ ਸੀ। ਵਿਰੋਧ ਨੂੰ ਵੇਖਦੇ ਹੋਏ ਫਿਲਮ ਰਿਲੀਜ਼ ਹੋਣ ਉੱਤੇ ਉਸ ਸਮੇਂ ਦੀਆਂ ਮੌਜੂਦਾ ਸਰਕਾਰਾਂ ਵੱਲੋਂ ਬੈਨ ਲਾਇਆ ਗਿਆ। ਉਨ੍ਹਾਂ ਕਿਹਾ ਕਿ ਅਜਿਹੀਆਂ ਫਿਲਮਾਂ ਸਿੱਖ ਸੰਗਠਨਾਂ ਵੱਲੋਂ ਵਿਰੋਧ ਕੀਤਾ ਜਾਵੇਗਾ ਅਤੇ ਸਿਨੇਮਾਘਰਾਂ ਵਿੱਚ ਨਹੀਂ ਲੱਗਣ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ:ਮੂਸੇਵਾਲਾ ਦੇ ਮਾਤਾ-ਪਿਤਾ ਯੂਕੇ ਲਈ ਰਵਾਨਾ, ਇਨਸਾਫ਼ ਦਿਵਾਉਣ ਲਈ ਹੋ ਰਹੇ ਪ੍ਰਦਰਸ਼ਨ ਵਿੱਚ ਹੋਣਗੇ ਸ਼ਾਮਿਲ