ਪਟਿਆਲਾ: ਦਿੱਲੀ ਹਿੰਸਾ ਮਾਮਲੇ ਵਿੱਚ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ ਦੇ ਚਲਦਿਆਂ ਪਟਿਆਲਾ ਵਿੱਚ ਵੀ ਤਿੰਨ ਹੋਰ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ ਇੱਕ ਪਿੰਡ ਲੱਖੇਮਾਜਰਾ, ਦੂਜਾ ਘੁੰਗਰਾਲੀ ਅਤੇ ਤੀਸਰਾ ਮਾਮਲਾ ਪਿੰਡ ਕਸਿਆਣਾ ਵਿਖੇ ਸਾਹਮਣੇ ਆਇਆ ਹੈ। ਵੱਖ-ਵੱਖ ਤਿੰਨ ਗ੍ਰਿਫ਼ਤਾਰੀਆਂ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ।
ਪਿੰਡ ਲੱਖੇਮਾਜਰਾ ਵਿਖੇ ਪਰਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਸਪੁੱਤਰ ਸ਼ਰਨਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਸਦੇ ਪਿਤਾ ਪਰਮਿੰਦਰ ਸਿੰਘ ਨੂੰ 29 ਜਨਵਰੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਅਤੇ 4:30 ਵਜੇ ਮੈਨੂੰ ਪਤਾ ਲੱਗਿਆ ਕਿ ਤੁਹਾਡੇ ਪਿਤਾ ਹਰਵਿੰਦਰ ਸਿੰਘ ਨੂੰ ਅਲੀਪੁਰ ਥਾਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।