ਪੰਜਾਬ

punjab

ETV Bharat / state

ਅੱਲਾ ਯਾਰ ਖਾਂ ਜੋਗੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮਰਸੀਹੇ

ਪੂਰੇ ਸਿੱਖ ਜਗਤ ਵਿੱਚ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ, ਉੱਥੇ ਹੀ ਅੱਜ ਤੋਂ 100 ਸਾਲ ਪਹਿਲਾਂ ਹੋਏ ਉਰਦੂ ਦੇ ਇੱਕ ਸ਼ਾਇਰ ਅੱਲਾ ਯਾਰ ਖਾਂ ਜੋਗੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ 'ਤੇ ਖ਼ੂਬ ਲਿਖਿਆ ਹੈ।

ਫ਼ੋਟੋ
ਫ਼ੋਟੋ

By

Published : Dec 28, 2019, 5:46 PM IST

ਪਟਿਆਲਾ: ਅੱਜ ਤੋਂ 100 ਸਾਲ ਪਹਿਲਾਂ ਹੋਏ ਉਰਦੂ ਦੇ ਇੱਕ ਸ਼ਾਇਰ ਅੱਲਾ ਯਾਰ ਖਾਂ ਜੋਗੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ 'ਤੇ ਬਹੁਤ ਹੀ ਖ਼ੂਬ ਲਿਖਿਆ ਹੈ। ਦੱਸਿਆ ਜਾਂਦਾ ਹੈ ਕਿ ਉਰਦੂ ਦੇ ਸ਼ਾਇਰ ਅੱਲਾ ਖਾਂ ਜੋਗੀ ਲਾਹੌਰ ਦੇ ਰਹਿਣ ਵਾਲੇ ਸਨ ਤੇ ਉਨ੍ਹਾਂ ਦੇ ਭਾਈ ਵੀਰ ਸਿੰਘ ਜੀ ਮਿੱਤਰ ਸਨ।

ਵੀਡੀਓ

ਭਾਈ ਵੀਰ ਸਿੰਘ ਜੀ ਦੇ ਕਹਿਣ 'ਤੇ ਅੱਲਾ ਯਾਰ ਖਾਂ ਜੋਗੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ 'ਤੇ ਉਰਦੂ ਵਿੱਚ 2 ਮਰਸੀਹੇ ਲਿਖੇ ਸਨ, ਜਿਨ੍ਹਾਂ ਵਿੱਚੋਂ ਇੱਕ ਮਰਸੀਹਾ ਸੀ "ਸ਼ਹੀਦਾਨਿ ਵਫ਼ਾ" ਜੋ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੈ, ਜਿਸ ਮਰਸੀਹੇ ਵਿੱਚ 110 ਬੰਦ ਹਨ।

ਇਸ ਦੇ ਨਾਲ ਹੀ ਦੂਜਾ ਮਰਸੀਹਾ "ਗੰਜ-ਏ-ਸ਼ਹੀਦਾਂ" ਜਿਸ ਵਿੱਚ ਚਮਕੌਰ ਸਾਹਿਬ ਦੀ ਗੜ੍ਹੀ ਬਾਰੇ ਲਿਖਿਆ ਗਿਆ ਹੈ, ਜਿਸ ਵਿੱਚ ਵੱਡੇ ਸਾਹਿਬਜ਼ਾਦਿਆਂ ਬਾਰੇ ਲਿਖਿਆ ਗਿਆ ਹੈ। ਇਸ ਮਰਸੀਹੇ ਵਿੱਚ 117 ਬੰਦ ਹਨ। ਅੱਲਾ ਯਾਰ ਖਾਂ ਜੋਗੀ ਦੇ ਲਿਖੇ ਹੋਏ ਬੰਦਾਂ ਨੂੰ ਪੜ੍ਹਦੇ ਹੋਏ ਖ਼ੂਬ ਉਹ ਹੀ ਦ੍ਰਿਸ਼ ਸਾਹਮਣੇ ਆ ਜਾਂਦੇ ਹਨ, ਜੋ ਉਸ ਵੇਲੇ ਹੋਏ ਸ਼ਾਇਰ ਨੇ ਆਪਣੇ ਸ਼ਬਦਾਂ ਵਿੱਚ ਬਾਖ਼ੂਬੀ ਲਿਖਿਆ ਸੀ।

ABOUT THE AUTHOR

...view details