ਪਟਿਆਲਾ: ਸੂਬੇ ਭਰ 'ਚ ਪਿਛਲੇ ਦੋ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਜਿਸ ਕਾਰਨ ਕਈ ਜ਼ਿਲ੍ਹੇ ਪਾਣੀ 'ਚ ਡੁੱਬੇ ਪਏ ਹਨ। ਮੀਂਹ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਵੀ ਬਚ ਨਹੀਂ ਸਕਿਆ ਹੈ। ਪਟਿਆਲਾ 'ਚ ਭਾਰੀ ਮੀਂਹ ਕਾਰਨ ਸਕੂਲ ਅਤੇ ਘਰ ਪਾਣੀ ਨਾਲ ਨੱਕੋ-ਨੱਕ ਭਰ ਗਏ ਹਨ।
ਮੀਂਹ ਕਾਰਨ ਸਕੂਲਾਂ 'ਚ ਭਰਿਆ ਪਾਣੀ, 17 ਜੁਲਾਈ ਨੂੰ ਛੁੱਟੀ ਦਾ ਐਲਾਨ - declared holiday on July 17 at patiala
ਮੀਂਹ ਕਾਰਨ ਪਟਿਆਲਾ ਦੇ ਕਈ ਸਕੂਲਾਂ 'ਚ ਪਾਣੀ ਭਰ ਗਿਆ ਹੈ ਜਿਸ ਕਾਰਨ ਜ਼ਿਲ੍ਹਾ ਅਫ਼ਸਰ ਨੇ 17 ਜੁਲਾਈ ਨੂੰ ਸਕੂਲਾਂ 'ਚ ਛੁੱਟੀ ਦਾ ਐਲਾਨ ਕੀਤਾ ਹੈ।

ਡਿਜ਼ਾਇਨ ਫ਼ੋਟੋ।
ਵੀਡੀਓ
ਪਟਿਆਲਾ ਦੇ 26 ਸਕੂਲਾਂ ਵਿੱਚ ਕਾਫ਼ੀ ਪਾਣੀ ਭਰ ਗਿਆ ਹੈ ਜਿਸ ਕਾਰਨ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਪਟਿਆਲਾ 'ਚ 17 ਜੁਲਾਈ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਪੱਤਰ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਸੂਬੇ ਭਰ 'ਚ ਪੈ ਰਹੇ ਮੀਂਹ ਕਾਰਨ ਕਈ ਲੋਕਾਂ ਦੇ ਘਰਾਂ ਦੀਆਂ ਛੱਤਾਂ ਵੀ ਡਿੱਗ ਗਈਆਂ ਹਨ। ਇਸ ਮੀਂਹ ਕਾਰਨ ਲੋਕਾਂ ਨੂੰ ਗ਼ਰਮੀ ਤੋਂ ਰਾਹਤ ਤਾਂ ਮਿਲੀ ਹੈ ਪਰ ਨਾਲ ਦੇ ਨਾਲ ਇਹ ਮੀਂਹ ਹੁਣ ਲੋਕਾਂ ਲਈ ਮੂਸੀਬਤ ਬਣ ਗਿਆ ਹੈ।
Last Updated : Jul 16, 2019, 11:52 PM IST