ਪੰਜਾਬ

punjab

ETV Bharat / state

ਕੋਵਿਡ-19: ਪਟਿਆਲਾ 'ਚ ਕੰਟੈਨਮੈਂਟ ਜੋਨ ਵਿੱਚ ਆਏ ਵਿਅਕਤੀਆਂ ਦੀ ਜਾਂਚ ਸ਼ੁਰੂ - Covid-19

ਕੰਟੈਨਮੈਂਟ ਜੋਨ ਵਿਚ ਦੂਰ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਰੈਪਿਡ ਟੈਸਟਿੰਗ ਕਿੱਟ ਰਾਹੀਂ ਜਾਂਚ ਸ਼ੁਰੂ ਕੀਤੀ ਗਈ।

ਡਾ. ਮਲਹੋਤਰਾ
ਡਾ. ਮਲਹੋਤਰਾ

By

Published : Apr 20, 2020, 8:18 PM IST

ਪਟਿਆਲਾ: ਕੰਟੈਨਮੈਂਟ ਜੋਨ ਵਿਚ ਦੂਰ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਰੈਪਿਡ ਟੈਸਟਿੰਗ ਕਿੱਟ ਰਾਹੀਂ ਜਾਂਚ ਸ਼ੁਰੂ ਕੀਤੀ ਗਈ। ਕੋਵਿਡ-19 ਦੇ 8 ਟੈਸਟ ਨੈਗੇਟਿਵ ਆਏ ਹਨ ਜਦੋਂ ਕਿ 9 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆਂ ਕਿ ਪਾਜ਼ੀਟਿਵ ਕੇਸ ਆਉਣ 'ਤੇ ਕੰਟੈਨਮੈਂਟ ਜ਼ੋਨ ਏਰੀਏ ਵਿਚ ਜਿਹੜੇ ਲੋਕ ਪੌਜ਼ੀਟਿਵ ਕੇਸ ਦੇ ਦੂਰ ਵਾਲੇ ਸੰਪਰਕ ਵਿਚ ਆਏ ਸਨ ਉਨ੍ਹਾਂ ਦਾ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਰੈਪਿਡ ਐਂਟੀਬੋਡੀ ਡਾਇਗਨੋਸਟਿਕ ਕਿੱਟ ਕੋਵਿਡ-19 ਰਾਹੀਂ ਟੈਸਟ ਕੀਤਾ ਗਿਆ। ਇਸ ਵਿਚ ਅੱਜ ਕੱਚਾ ਪਟਿਆਲਾ ਏਰੀਏ ਅਤੇ ਸਫਾਬਾਦੀ ਗੇਟ ਏਰੀਏ ਵਿਚ ਕੁੱਲ 51 ਵਿਅਕਤੀਆਂ ਦਾ ਸੀਰਮ ਟੈਸਟ ਲਿਆ ਗਿਆ ਅਤੇ ਉਨ੍ਹਾਂ ਵਿਚੋਂ ਕੋਈ ਵੀ ਕੋਵਿਡ ਪੌਜ਼ੀਟਿਵ ਨਹੀ ਪਾਇਆ ਗਿਆ।

ਕੋਵਿਡ-19: ਕੰਟੈਨਮੈਂਟ ਜੋਨ ਵਿੱਚ ਆਏ ਵਿਅਕਤੀਆਂ ਦੀ ਜਾਂਚ ਸ਼ੁਰੂ

ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੀ ਬੁੱਕ ਮਾਰਕਿਟ ਦੇ ਪੌਜ਼ੀਟਿਵ ਕੇਸ ਤੋਂ ਖ਼ਰੀਦੀਆਂ ਕਿਤਾਬਾਂ ਦੀ ਸੂਚਨਾ ਦੇਣ ਵਾਲਿਆਂ ਵਿੱਚੋਂ ਬੀਤੇ 2 ਦਿਨਾਂ ਵਿੱਚ 104 ਪਰਿਵਾਰਾਂ ਨੇ ਇਸ ਦੀ ਸੂਚਨਾ ਜ਼ਿਲ੍ਹਾ ਪ੍ਰਸਾਸ਼ਨ ਦੇ ਕੰਟਰੋਲ ਰੂਮ ਨੰਬਰ 0175 -2350550 ਨੂੰ ਦਿੱਤੀ ਸੀ। ਇਸ ਦੀ ਸੂਚੀ ਦਫ਼ਤਰ ਡਿਪਟੀ ਕਮਿਸ਼ਨਰ ਵਲੋਂ ਪ੍ਰਾਪਤ ਹੋਣ 'ਤੇ 80 ਪਰਿਵਾਰਾਂ ਨਾਲ ਸਿਹਤ ਵਿਭਾਗ ਦੀਆਂ ਟੀਮਾ ਵੱਲੋਂ ਸੰਪਰਕ ਕਰਕੇ ਉਨਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇ ਪੁਸਤਕਾਂ ਲੈਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਜਾਣਕਾਰੀ ਨਾ ਛੁਪਾਉਣ ਬਲਕਿ ਆਪਣੀ ਅਤੇ ਲੋਕਾਂ ਦੀ ਸਿਹਤ ਨੂੰ ਮੁੱਖ ਰਖਦਿਆਂ ਆਪਣੀ ਸੁਚਨਾ ਜ਼ਿਲ੍ਹਾ ਕੰਟਰੋਲ ਰੂਮ ਨੰਬਰ 0175-2350550 'ਤੇ ਜ਼ਰੂਰ ਦੇਣ ਤਾਂ ਜੋ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਸਕੇ।

ABOUT THE AUTHOR

...view details