ਪਟਿਆਲਾ: ਇਕ ਵਾਰ ਫਿਰ ਤੋਂ ਕੋਰੋਨਾ ਵਲੰਟੀਅਰਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਵਲੰਟੀਅਰਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਦੇ ਬਾਹਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਬੇਰੁਜ਼ਗਾਰ ਕੋਰੋਨਾ ਵਾਰੀਅਰ ਮੋਤੀ ਮਹਿਲ ਦੇ ਬਾਹਰ ਤੈਨਾਤ ਭਾਰੀ ਪੁਲਸ ਬਲ ਨਾਲ ਵੀ ਹੱਥੋਪਾਈ ਹੋ ਗਏ।
ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਦੇ ਹੋਏ ਕੋਰੋਨਾ ਵਾਰੀਅਰ ਇਸ ਮੌਕੇ ਗੱਲਬਾਤ ਦੌਰਾਨ ਕੋਰੋਨਾ ਵਲੰਟੀਅਰਾਂ ਨੇ ਦੱਸਿਆ ਕਿ ਉਹ ਕਈ ਵਾਰ ਧਰਨੇ ਲਗਾ ਚੁੱਕੇ ਹਨ, ਲੇਕਿਨ ਉਨ੍ਹਾਂ ਦੀ ਕੋਈ ਵੀ ਮੰਗ ਦਾ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਕੋਰੋਨਾ ਵਲੰਟੀਅਰਾਂ ਨੇ ਉਦੋਂ ਡਿਊਟੀ ਕੀਤੀ ਸੀ ਜਦੋ ਕੋਰੋਨਾ ਮਹਾਂਮਾਰੀ ਦਾ ਦੌਰ ਬਹੁਤ ਜ਼ਿਆਦਾ ਸੀ, ਲੇਕਿਨ ਸਰਕਾਰ ਨੇ ਉਨ੍ਹਾਂ ਨੂੰ ਬਿਨਾ ਨੋਟਿਸ ਜਾਰੀ ਕੀਤੇ ਕੱਢ ਦਿੱਤਾ।
ਲੇਕਿਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜਦੋਂ ਵੀ ਕੋਰੋਨਾ ਕੇਸ ਵਧਣਗੇ, ਉਸ ਸਮੇਂ ਉਨ੍ਹਾਂ ਨੂੰ ਦੁਬਾਰਾ ਡਿਊਟੀ ਉਪਰ ਰੱਖਿਆ ਜਾਵੇਗਾ। ਹੁਣ ਫੇਰ ਦੁਬਾਰਾ ਮਹਾਂਮਾਰੀ ਦਾ ਦੌਰ ਚੱਲ ਪਿਆ ਹੈ ਅਤੇ ਰੋਜ਼ਾਨਾ ਹੀ 400 ਤੋਂ 500 ਕੇਸ ਆ ਰਹੇ ਹਨ ਅਤੇ ਮੌਤਾਂ ਵੀ 20 ਤੋਂ 25 ਹੋ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਸਰਕਾਰ ਕੋਲ ਸਟਾਫ਼ ਦੀ ਘਾਟ ਹੈ ਇਸ ਕਰਕੇ ਉਨ੍ਹਾਂ ਨੂੰ ਪਹਿਲ ਦੇ ਅਧਾਰ ’ਤੇ ਨੌਕਰੀ ਤੇ ਰੱਖਿਆ ਜਾਵੇ।
ਇਹ ਵੀ ਪੜ੍ਹੋ: ਕੈਪਟਨ ਦੇ ਸ਼ਾਹੀ ਸ਼ਹਿਰ ’ਚ ਕੋਰੋਨਾ ਦਾ ਕਹਿਰ, 24 ਘੰਟੇ ’ਚ 31 ਮੌਤਾਂ