ਪਟਿਆਲਾ: ਪੰਜਾਬ ਵਿੱਚ ਮਾਰਚ-ਅਪ੍ਰੈਲ ਵਿੱਚ ਤਿਉਹਾਰ ਸ਼ੁਰੂ ਹੋ ਜਾਂਦੇ ਹਨ, ਜਿਸਦੇ ਚੱਲਦਿਆਂ ਲੋਕ ਨਵਰਾਤਰੇ ਅਤੇ ਵਿਸ਼ਾਖੀ ਬੜੀ ਸ਼ਰਧਾ ਨਾਲ ਮਨਾਉਂਦੇ ਹਨ। ਪਰ ਲੌਕਡਾਊਨ ਕਾਰਨ ਸਭ ਕੰਮ-ਧੰਦਿਆਂ 'ਤੇ ਤਾਲੇ ਲੱਗ ਗਏ ਹਨ ਅਤੇ ਲੋਕਾਂ ਨੂੰ ਇਸ ਕਾਰਨ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਿੱਥੇ ਇੱਕ ਪਾਸੇ ਇਸ ਮਹਾਂਮਾਰੀ ਨੇ ਕਿਸਾਨੀ 'ਤੇ ਵੱਡਾ ਸੰਕਟ ਪਾ ਦਿੱਤਾ ਹੈ, ਉੱਥੇ ਹੀ ਅਲੱਗ ਖੇਤੀ ਕਰਨ ਵਾਲਿਆਂ 'ਤੇ ਵੀ ਇਸ ਸੰਕਟ ਨੇ ਬਰਾਬਰ ਮਾਰ ਪਾਈ ਹੈ। ਖਾਸ ਕਰ ਫੁੱਲਾਂ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਖਾਸਾ ਨੁਕਸਾਨ ਝੱਲਣਾ ਪੈ ਰਿਹਾ ਹੈ। ਲੌਕਡਾਊਨ ਕਾਰਨ ਲੋਕ ਨਾ ਹੀ ਤਿਉਹਾਰ ਮਨਾ ਰਹੇ ਹਨ ਅਤੇ ਨਾ ਹੀ ਵਿਆਹ-ਸ਼ਾਦੀਆਂ ਹੋ ਰਹੀਆਂ ਹਨ। ਜਿਸ ਕਾਰਨ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾ ਨੂੰ ਲੱਖਾਂ ਦਾ ਨੁਕਸਾਨ ਹੋਇਆ ਹੈ।