ਪਟਿਆਲਾ: ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਦੇਸ਼ ਦੇ ਖਿਡਾਰੀਆਂ ਵੱਲੋਂ ਭਾਰਤ ਦੀ ਝੋਲੀ ਕਈ ਤਗਮੇ ਪਾਏ ਗਏ ਹਨ ਇੰਨ੍ਹਾਂ ਖਿਡਾਰੀਆਂ ਵਿੱਚ ਕਈ ਖਿਡਾਰੀ ਪੰਜਾਬ ਤੋਂ ਵੀ ਹਨ ਜਿੰਨ੍ਹਾਂ ਨੇ ਆਪਣੇ ਪਰਿਵਾਰ, ਜ਼ਿਲ੍ਹੇ, ਪੰਜਾਬ ਅਤੇ ਦੇਸ਼ ਦਾ ਮਾਣ ਪੂਰੀਆ ਦੁਨੀਆ ਵਿੱਚ ਵਧਾਇਆ ਹੈ। ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਭਾਰਤ ਦੇਸ਼ ਨੂੰ ਮੈਡਲ ਦਿਵਾਉਣ ਵਾਲੀ ਖਿਡਾਰਨ ਹਰਜਿੰਦਰ ਕੌਰ ਕਾਂਸੀ ਤਗਮਾ ਜੇਤੂ ਪਹੁੰਚੀ ਜਿੱਥੇ ਕਿ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ ਕਿਹਾ ਕਿ ਬੜੇ ਮਾਣ ਦੀ ਗੱਲ ਹੈ ਅੱਜ ਦੇ ਸਮੇਂ ਕੁੜੀਆਂ ਅੱਗੇ ਹਨ।
ਉਨ੍ਹਾਂ ਕਿਹਾ ਕਿ ਖਾਸ ਤੌਰ ’ਤੇ ਹਰਜਿੰਦਰ ਕੌਰ ਦੇ ਮਾਤਾ ਪਿਤਾ ਦਾ ਸ਼ੁੱਕਰੀਆ ਅਦਾ ਕਰਦੇ ਹਾਂ ਜਿੰਨ੍ਹਾਂ ਨੇ ਆਪਣੀ ਧੀ ਨੂੰ ਇਸ ਮੁਕਾਮ ਤੱਕ ਪਹੁੰਚਣ ਦੇ ਲਈ ਉਸ ਦਾ ਕਾਫੀ ਸਾਥ ਦਿੰਦੇ ਰਹੇ ਜਿਸ ਕਰ ਕੇ ਹਰਜਿੰਦਰ ਕੌਰ ਨੇ ਪੂਰੇ ਭਾਰਤ ਦੇਸ਼ ਦੇ ਵਿਚ ਨਾਮ ਬਣਾਇਆ ਅਤੇ ਭਾਰਤ ਦੇਸ਼ ਨੂੰ ਮੈਡਲ ਜਿੱਤ ਕੇ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਜਿਹੜਾ ਵਾਅਦਾ ਖਿਡਾਰੀਆਂ ਨਾਲ ਕੀਤਾ ਗਿਆ ਹੈ ਉਹ ਜਲਦ ਪੂਰਾ ਹੋਵੇਗਾ। ਇਸਦੇ ਨਾਲ ਹੀ ਉਨ੍ਹਾਂ ਪਿਛਲੀਆਂ ਸਰਕਾਰਾਂ ਨੂੰ ਵੀ ਨਿਸ਼ਾਨੇ ਤੇ ਲਿਆ ਹੈ।