ਪਟਿਆਲਾ : ਪਟਿਆਲੇ ਦੇ ਜੱਟ ਵਾਲਾ ਚੌਧਰੀ ਵਿੱਚ ਕਿੰਨਰ ਸਮਾਜ ਦੇ ਦੋ ਸਮੂਹਾਂ ਵਿਚਾਲੇ ਝੜਪ ਹੋ ਗਈ। ਝਗੜਾ ਏਨਾ ਵੱਧ ਗਿਆ ਕਿ ਰੋਡ 'ਤੇ ਵੀ ਕਿੰਨਰਾਂ
ਨੇ ਹੰਗਾਮਾ ਕੀਤਾ ਅਤੇ ਸੜਕ ਵੀ ਜਾਮ ਕਰ ਦਿੱਤੀ। ਇੱਕ ਸਮੂਹ ਵੱਲੋਂ ਦੂਸਰੇ ਸਮੂਹ ਉੱਤੇ ਜ਼ਮੀਨ ਹੜੱਪ ਕੇ ਕਬਜ਼ਾ ਕਰਨ ਦੇ ਦੋਸ਼ ਲਗਾਏ ਹਨ। ਇਹ ਝਗੜਾ ਰਾਜਿੰਦਰ ਹਸਪਤਾਲ ਪਹੁੰਚ ਗਿਆ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਸਾਰੇ ਮਾਮਲੇ 'ਤੇ ਕਿੰਨਰ ਸਮਾਜ ਦੇ ਪੂਨਮ ਮਹੰਤ ਨੇ ਕਿਹਾ ਕਿ ਸਾਡੇ 'ਤੇ ਸਿਮਰਨ ਮਹੰਤ ਦੇ 150 ਵਿਅਕਤੀਆਂ ਨੇ ਹਮਲਾ ਕੀਤਾ ਹੈ ਅਤੇ ਸਾਡੇ ਬਹੁਤ ਸਾਰੇ ਚੇਲੇ ਜ਼ਖਮੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਸਿਮਰਨ ਮਹੰਤ ਇਸ 'ਤੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਪੁਲਿਸ ਖਿਲਾਫ ਮੁਰਦਾਬਾਦ ਦੇ ਨਾਅਰੇਬਾਜ਼ੀ ਵੀ ਕੀਤੀ ਗਈ।
ਕਿੰਨਰ ਸਮਾਜ ਦੇ ਦੋ ਧੜਿਆਂ 'ਚ ਹੋਈ ਝੜਪ, ਸੜਕ ਵੀ ਕਰ ਦਿੱਤੀ ਜਾਮ - ਪਟਿਆਲਾ
ਪਟਿਆਲੇ ਦੇ ਜੱਟ ਵਾਲਾ ਚੌਧਰੀ ਵਿੱਚ ਕਿੰਨਰ ਸਮਾਜ ਦੇ ਦੋ ਸਮੂਹਾਂ ਵਿਚਾਲੇ ਝੜਪ ਹੋ ਗਈ। ਝਗੜਾ ਏਨਾ ਵੱਧ ਗਿਆ ਕਿ ਰੋਡ 'ਤੇ ਵੀ ਕਿੰਨਰਾਂਨੇ ਹੰਗਾਮਾ ਕੀਤਾ ਅਤੇ ਸੜਕ ਵੀ ਜਾਮ ਕਰ ਦਿੱਤੀ। ਇੱਕ ਸਮੂਹ ਵੱਲੋਂ ਦੂਸਰੇ ਸਮੂਹ ਉੱਤੇ ਜ਼ਮੀਨ ਹੜੱਪ ਕੇ ਕਬਜ਼ਾ ਕਰਨ ਦੇ ਦੋਸ਼ ਲਗਾਏ ਹਨ। ਇਹ ਝਗੜਾ ਰਾਜਿੰਦਰ ਹਸਪਤਾਲ ਪਹੁੰਚ ਗਿਆ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਕਿੰਨਰ ਸਮਾਜ ਦੇ ਦੋ ਧੜਿਆਂ 'ਚ ਹੋਈ ਝੜਪ, ਸੜਕ ਵੀ ਕਰ ਦਿੱਤੀ ਜਾਮ
ਉੱਧਰ ਥਾਣਾ ਕੋਤਵਾਲੀ ਦੇ ਇੰਚਾਰਜ ਇੰਦਰਪਾਲ ਸਿੰਘ ਨੇ ਕਿਹਾ ਕਿ ਦੋ ਮਹੰਤਾਂ ਦੇ ਸਮੂਹ ਵਿੱਚ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ, ਅਸੀਂ ਦੋਵੇਂ ਮਹੰਤਾਂ ਤੋਂ ਅਗਲੀ ਕਾਰਵਾਈ ਕਰਾਂਗੇ।
ਇਹ ਵੀ ਪੜ੍ਹੋ:ਮੂੰਹ ਵਿਚ 32 ਦੰਦ ਲੈ ਕੇ ਪੈਦਾ ਹੋਇਆ ਬੱਚਾ, ਡਾਕਟਰ ਵੀ ਹੋਏ ਹੈਰਾਨ