ਕਾਲੀ ਮਾਤਾ ਮੰਦਿਰ ਹਿੰਸਾ ਮਾਮਲੇ 'ਚ ਪਟਿਆਲਾ ਪੁਲਿਸ ਨੇ ਹਰੀਸ਼ ਸਿੰਗਲਾ ਨੂੰ ਗ੍ਰਿਫਤਾਰ ਕੀਤਾ। ਜ਼ਿਕਯੋਗ ਹੈ ਕਿ ਜ਼ਿਲ੍ਹੇ ’ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋ ਸ਼ਿਵ ਸੈਨਿਕ ਅਤੇ ਖਾਲਿਸਤਾਨੀ ਸਮਰਥਕ ਆਪਸ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਇੱਕ ਹਿੰਦੂ ਜ਼ਖਮੀ ਵੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਸਵੇਰ ਸਮੇਂ ਸ਼ਿਵਸੈਨਾ ਦੁਆਰਾ ਖਾਲਿਸਤਾਨ ਵਿਰੋਧ ਮਾਰਚ ਕੱਢਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਮਾਹੌਲ ਕਾਫੀ ਗਰਮ ਹੋ ਗਿਆ।
ਸ਼ਾਹੀ ਸ਼ਹਿਰ ‘ਚ ਤਣਾਅ: ਪੁਲਿਸ ਨੇ ਹਿਰਾਸਤ 'ਚ ਲਿਆ ਹਰੀਸ਼ ਸਿੰਗਲਾ - ਸ਼ਿਵਸੈਨਾ ਅਤੇ ਖਾਲਿਸਤਾਨ ਸਮਰਥਕਾਂ ਵਿਚਾਲੇ ਜਬਰਦਸਤ ਝੜਪ
21:40 April 29
ਕਾਲੀ ਮਾਤਾ ਮੰਦਿਰ ਹਿੰਸਾ ਮਾਮਲੇ 'ਚ ਪਟਿਆਲਾ ਪੁਲਿਸ ਨੇ ਹਰੀਸ਼ ਸਿੰਗਲਾ ਨੂੰ ਕੀਤਾ ਗ੍ਰਿਫਤਾਰ
18:36 April 29
ਪਟਿਆਲਾ ਕਾਲੀ ਮਾਤਾ ਮੰਦਿਰ 'ਚ ਫਿਰ ਤੋਂ ਹਿੰਸਕ ਝੜਪ
ਪਟਿਆਲਾ ਕਾਲੀ ਮਾਤਾ ਮੰਦਿਰ 'ਚ ਫਿਰ ਤੋ ਝੜਪ ਹੋਈ ਹੈ। ਕਾਲੀ ਮਾਤਾ ਮੰਦਿਰ ਦੇ ਪ੍ਰਬੰਧਕਾਂ ਨੇ ਹਰੀਸ਼ ਸਿੰਗਲਾ ਤੇ ਉਸ ਦੇ ਬੇਟੇ ਦੀ ਗੱਡੀ ਉੱਤੇ ਹਮਲਾ ਕਰ ਦਿੱਤੀ ਇਸ ਹਮਲੇ 'ਚ ਉਨ੍ਹਾਂ ਦੀ ਗੱਡੀ ਦੇ ਸ਼ੀਸੇ ਟੁੱਟ ਗਏ।
18:34 April 29
ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਪੰਜਾਬ ਰਾਜ ਕੁਮਾਰ ਵੇਰਕਾ ਦਾ ਬਿਆਨ
ਸਾਬਕਾ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪਟਿਆਲਾ ਵਿੱਚ ਵਾਪਰੀ ਘਟਨਾ ਨੇ ਪੰਜਾਬ ਦੇ ਲੋਕਾਂ ਨੂੰ ਮੁੜ ਹਿਲਾ ਕੇ ਰੱਖ ਦਿੱਤਾ ਹੈ। ਪੰਜਾਬ ਪਹਿਲਾਂ ਹੀ ਕਾਲਾ ਦੌਰ ਦੇਖ ਚੁੱਕਾ ਹੈ। ਪੰਜਾਬ ਵਿੱਚ ਆਪਸੀ ਭਾਈਚਾਰਾ ਖਤਮ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਰਾਜ ਕੁਮਾਰ ਵੇਰਕਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਪਟਿਆਲਾ ਜਾ ਕੇ ਸ਼ਾਂਤੀ ਕਮੇਟੀ ਬਣਾ ਕੇ ਧਾਰਮਿਕ ਜਥੇਬੰਦੀਆਂ ਨਾਲ ਗੱਲਬਾਤ ਕਰਨ ਤਾਂ ਜੋ ਅੱਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਜੇਕਰ ਇਸ ਅੱਗ ਨੂੰ ਪੰਜਾਬ 'ਚ ਫੈਲਣ ਤੋਂ ਨਾ ਰੋਕਿਆ ਗਿਆ ਤਾਂ ਇਸ 'ਤੇ ਕਾਬੂ ਪਾਉਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ।
18:04 April 29
ਸੁਖਪਾਲ ਸਿੰਘ ਖਹਿਰਾ ਨੇ ਪਟਿਆਲਾ ਹਿੰਸਾ ਮਾਮਲੇ 'ਤੇ ਮਾਨ ਸਰਕਾਰ ਨੂੰ ਬਣਾਇਆ ਨਿਸ਼ਾਨਾ
ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਪਟਿਆਲਾ ਹਿੰਸਾ ਮਾਮਲੇ 'ਤੇ ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨਾ ਲਗਾਉਦੇ ਹੋਏ ਟਵੀਟ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪਟਿਆਲੇ ਵਿੱਚ ਦਿਨ ਦਿਹਾੜੇ ਹੰਗਾਮੇ ਬਾਰੇ ਘੋਰ ਖੁਫੀਆ ਤੰਤਰ ਦੀ ਅਸਫਲਤਾ ਤੋਂ ਇਲਾਵਾ ਪੰਜਾਬ ਵਿੱਚ ਅਮਨ-ਕਾਨੂੰਨ ਦੀ ਪੂਰੀ ਤਰ੍ਹਾਂ ਢਹਿ-ਢੇਰੀ। ਹੁਣ ਸਮਾਂ ਹੈ। ਭਗਵੰਤ ਮਾਨ ਨੂੰ ਨਿਸ਼ਾਨੇ 'ਤੇ ਲੈਦੇਂ ਹੋਏ ਕਿਹਾ ਕਿ ਜਦੋਂ ਫੈਸਲੇ ਲੈਣ ਲਈ ਖੁੱਲ੍ਹਾ ਹੱਥ ਦਿੱਤਾ ਜਾਵੇ! ਅਜਿਹਾ ਹੁੰਦਾ ਹੈ ਜਦੋਂ ਤੁਸੀਂ ਦਿੱਲੀ ਤੋਂ ਛੋਟੇ ਤੋਂ ਛੋਟੇ ਫੈਸਲੇ ਵੀ ਰਿਮੋਟ ਕੰਟਰੋਲ ਕਰਦੇ ਹੋ। ਪੰਜਾਬ ਮਾਡਲ ਨੂੰ ਕੰਮ ਕਰਨ ਦਿਓ।
17:34 April 29
ਪਟਿਆਲਾ ਜਿਲ੍ਹਾਂ ਮਜ਼ਿਸਟ੍ਰੇਟ ਵੱਲੋ ਕਰਫਿਊ ਦਾ ਹੁਕਮ ਜਾਰੀ
ਹਿੰਦੂ-ਸਿੱਖ ਸੰਗਠਨਾਂ 'ਚ ਝੜਪਾ ਤੋਂ ਬਾਅਦ ਪਟਿਆਲਾ ਜਿਲ੍ਹਾਂ ਮਜ਼ਿਸਟ੍ਰੇਟ ਵੱਲੋ ਕਰਫਿਊ ਦਾ ਹੁਕਮ ਜਾਰੀ ਕੀਤਾ ਗਿਆ। ਸ਼ਹਿਰ 'ਚ ਕਾਨੂੰਨ ਵਿਵਸ਼ਥਾ ਕਾਇਮ ਰੱਖਣ ਲਈ 6 ਵਜੇ ਤੋਂ 7 ਵਜੇ ਤੱਕ ਸ਼ਾਹੀ ਸਹਿਰ ਪਟਿਆਲਾ ਬੰਦ ਰਹੇਗਾ।
17:03 April 29
ਸ਼ਿਵ ਸੈਨਾ ਦੇ ਬਾਲ ਠਾਕਰੇ ਪੰਜਾਬ ਪ੍ਰਧਾਨ ਨੇ ਪਟਿਆਲਾ ਝੜਪ 'ਤੇ ਬਿਆਨ ਕੀਤਾ ਜਾਰੀ
ਸ਼ਿਵ ਸੈਨਾ ਦੇ ਬਾਲ ਠਾਕਰੇ ਪੰਜਾਬ ਦੇ ਪ੍ਰਧਾਨ ਯੋਗਰਾਜ ਸ਼ਰਮਾ ਨੇ ਪ੍ਰੈੱਸ ਨੋਟ ਜਾਰੀ ਜਾਣਕਾਰੀ ਦਿੱਤੀ ਕਿ ਹਰੀਸ਼ ਸਿੰਗਲਾ ਨੂੰ ਪਾਰਟੀ 'ਚੋਂ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਉਨ੍ਹਾਂ ਲੋਕਾਂ ਨੂੰ ਆਪਸੀ ਭਾਈਚਾਰਾ ਕਾਇਮ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਹਿੰਦੂ ਸਿੱਖ ਭਾਈ-ਭਾਈ ਹਨ ਸ਼ਰਾਰਤੀ ਅਨਸਰ ਮਾਹੌਲ ਖਰਾਬ ਕਰ ਰਹੇ ਹਨ, ਪੁਲਿਸ ਨੂੰ ਉਨ੍ਹਾਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੋ ਕੁਝ ਅੱਜ ਪਟਿਆਲਾ 'ਚ ਹੋਇਆ ਉਹ ਹਰੀਸ਼ ਸਿੰਗਲਾ ਦੀ ਕਾਲ ਸੀ ਜਿਸ ਨੂੰ ਪਹਿਲਾ ਹੀ ਸ਼ਿਵ ਸੈਨਾ ਚੋ ਬਾਹਰ ਕਰ ਦਿੱਤਾ ਗਿਆ ਸੀ।
15:46 April 29
"ਆਪ" ਆਗੂ ਹਰਪਾਲ ਚੀਮਾ ਨੇ ਪਟਿਆਲਾ 'ਚ ਹੋਈ ਝੜਪ ਦੀ ਟਵੀਟ ਕਰ ਕੀਤੀ ਨਿੰਦਾ
ਪਟਿਆਲਾ 'ਚ ਤਣਾਅਪੂਰਨ ਮਾਹੌਲ 'ਤੇ ਆਪ ਆਗੂ ਹਰਪਾਲ ਚੀਮਾ ਨੇ ਟਵੀਟ ਕੀਤਾ। ਉਨ੍ਹਾਂ ਕਿਹਾ "ਅੱਜ ਪਟਿਆਲਾ ਵਿੱਚ ਹੋਈ ਝੜਪ ਦੀ ਮੈਂ ਸਖ਼ਤ ਨਿਖੇਧੀ ਕਰਦਾ ਹਾਂ। ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਨੂੰ ਸ਼ਾਂਤੀ ਅਤੇ ਮਨੁੱਖਤਾ ਦੇ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ।"
15:16 April 29
ਸ਼ਿਵਸੈਨਾ ਅਤੇ ਭਾਜਪਾ ਆਗੂ ਹੋਏ ਆਹਮੋ-ਸਾਹਮਣੇ
ਸ਼ਿਵਸੈਨਾ ਅਤੇ ਭਾਜਪਾ ਆਗੂਆਂ ਦੇ ਬਿਆਨ
15:15 April 29
ਸ਼ਹਿਰ ਵਿੱਚ ਮਾਹੌਲ ਤਣਾਅਪੂਰਨ
ਜ਼ਿਲ੍ਹੇ ’ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋ ਸ਼ਿਵਸੈਨਿਕ ਅਤੇ ਖਾਲਿਸਤਾਨੀ ਸਮਰਥਕ ਆਪਸ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਇੱਕ ਹਿੰਦੂ ਜ਼ਖਮੀ ਵੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਸਵੇਰ ਸਮੇਂ ਸ਼ਿਵਸੈਨਾ ਦੁਆਰਾ ਖਾਲਿਸਤਾਨ ਵਿਰੋਧ ਮਾਰਚ ਕੱਢਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਮਾਹੌਲ ਕਾਫੀ ਗਰਮ ਹੋ ਗਿਆ।
15:14 April 29
ਦੋਵੇਂ ਧਿਰਾਂ ਵਿਚਾਲੇ ਹੋਇਆ ਪਥਰਾਅ
ਸ਼ਿਵਸੈਨਾ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਬਾਰੇ ਜਾਣਕਾਰੀ ਜਿਵੇਂ ਹੀ ਖਾਲਿਸਤਾਨੀ ਸਮਰਥਕਾਂ ਵੱਲੋ ਇਸਦਾ ਵਿਰੋਧ ਕੀਤਾ ਜਾਣ ਲੱਗਾ। ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋਣ ਤੋਂ ਬਾਅਦ ਵੱਡੀ ਗਿਣਤੀ ’ਚ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ। ਹਾਲਾਂਕਿ ਇਸ ਦੌਰਾਨ ਖਾਲਿਸਤਾਨੀ ਸਮਰਥਕਾਂ ਕਾਲੀ ਮੰਦਰ ਦੇ ਅੰਦਰ ਤਲਵਾਰਾਂ ਲੈ ਕੇ ਪਹੁੰਚ ਗਏ ਇਸ ਦੌਰਾਨ ਦੋਹਾਂ ਧਿਰਾਂ ਵਿਚਾਲੇ ਪੱਥਰਬਾਜ਼ੀ ਵੀ ਹੋਈ।
15:13 April 29
ਸ਼ਿਵਸੈਨਾ ਵੱਲੋਂ ਕੱਢੇ ਗਏ ਮਾਰਚ ਦਾ ਖਾਲਿਸਤਾਨੀ ਸਮਰਥਕਾਂ ਨੇ ਵਿਰੋਧ
ਇਸ ਮਾਰਚ ਦੌਰਾਨ ਦੋਵੇਂ ਜਥੇਬੰਦੀਆਂ ਆਪਸ 'ਚ ਭਿੜ ਗਈਆਂ। ਸ਼ਿਵਸੈਨਾ ਵੱਲੋਂ ਕੱਢੇ ਗਏ ਮਾਰਚ ਦਾ ਖਾਲਿਸਤਾਨੀ ਸਮਰਥਕਾਂ ਨੇ ਵਿਰੋਧ ਕੀਤਾ। ਜਿਸ ਕਾਰਨ ਇੱਕ ਹਿੰਦੂ ਵਿਅਕਤੀ ਜਖਮੀ ਵੀ ਹੋ ਗਿਆ। ਇਸ ਦੌਰਾਨ ਮੰਦਰ ਦੇ ਬਾਹਰ ਦੋਵੇਂ ਧਿਰਾਂ ਵਿਚਾਲੇ ਜੰਮ ਕੇ ਪਥਰਾਅ ਵੀ ਹੋਇਆ। ਉੱਥੇ ਹੀ ਸ਼ਿਵਸੈਨਾ ਦੇ ਆਗੂ ਨੇ ਕਿਹਾ ਕਿ ਪੁਲਿਸ ਸਿਰਫ ਤਮਾਸ਼ਾ ਦੇਖ ਰਹੀ ਸੀ, ਉਨ੍ਹਾਂ ਖਾਲਿਸਤਾਨੀ ਸਮਰਥਕਾਂ ਵੱਲੋਂ ਉਨ੍ਹਾਂ ਤੇ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ। ਦੱਸ ਦਈਏ ਕਿ ਇਸ ਘਟਨਾ ਦੌਰਾਨ ਇੱਕ ਪੁਲਿਸ ਅਧਿਕਾਰੀ ਦੇ ਹੱਥ ਚ ਤਲਵਾਰ ਵੀ ਲੱਗੀ।
15:03 April 29
ਭਾਜਪਾ ਨੇਤਾ ਅਸ਼ਵਨੀ ਸ਼ਰਮਾ ਦਾ ਬਿਆਨ
ਭਾਜਪਾ ਨੇਤਾ ਅਸ਼ਵਨੀ ਸ਼ਰਮਾ ਦਾ ਬਿਆਨ : ਪਟਿਆਲਾ ਵਿੱਚ ਹੋ ਰਹੀ ਹਿੰਸਾ ਨੂੰ ਲੈ ਕੇ ਭਾਜਪਾ ਨੇਤਾ ਅਸ਼ਵਨੀ ਸ਼ਰਮਾ ਪ੍ਰੈਸ ਕਾਨਫਰੰਸ ਇਸ ਘਟਨਾ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ -
- ਰਾਜ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਫੇਲ ਸਾਬਿਤ ਹੋਈ ਹੈ। 10 ਦਿਨ ਤੋਂ ਇਹ ਸਭ ਕੁਝ ਚੱਲ ਰਿਹਾ ਹੈ, ਸਾਰਿਆਂ ਨੂੰ ਪਤਾ ਸੀ।
- ਸੂਬਾ ਸਰਕਾਰ ਉੱਤੇ ਸਵਾਲ ਖੜੇ ਕਰਦਿਆ ਉਨ੍ਹਾਂ ਕਿਹਾ ਕਿ ਕੀ ਇਹ ਸਭ ਕੁਝ ਜਾਣਬੁੱਝ ਕੇ ਹੋਣ ਦਿੱਤਾ ਗਿਆ ਹੈ। ਆਗੂ ਨੇ ਕਿਹਾ ਕਿ ਪੰਜਾਬ ਮਿਲ ਕੇ ਇੱਕਜੁੱਟ ਹੋ ਕੇ ਚੱਲਦਾ ਹੈ।
- ਮੰਦਿਰ ਉੱਤੇ ਪਥਰਾਅ ਹੋਇਆ, ਕਿਸ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ।
- ਕੀ ਦਿੱਲੀ ਦੀ ਤਰਜ਼ ਉੱਤੇ 'ਆਪ' ਪੰਜਾਬ ਵਿੱਚ ਇਹ ਸਭ ਕੁੱਝ ਤਾਂ ਨਹੀਂ ਕਰਵਾ ਰਹੀ।
- ਬਿਜਲੀ ਦੇ ਮੁੱਦੇ 'ਤੇ ਧਰਨਾ ਦੇਣਾ, ਕੀ ਲੋਕਾਂ ਨੂੰ ਵਾਅਦਿਆਂ ਤੋਂ ਮੋੜਨ ਦੀ ਸਾਜ਼ਿਸ਼ ਹੈ?
- ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
- ਕੀ ਸਰਕਾਰ ਇਸ ਤੋਂ ਬਚਾ ਨਹੀਂ ਸਕਦੀ ਸੀ?
15:03 April 29
ਵਿਰੋਧੀਆਂ ਨੇ 'ਆਪ' ਸਰਕਾਰ ਲਈ ਨਿਸ਼ਾਨੇ 'ਤੇ
ਵਿਰੋਧੀਆਂ ਨੇ 'ਆਪ' ਸਰਕਾਰ ਲਈ ਨਿਸ਼ਾਨੇ 'ਤੇ : ਭਾਜਪਾ ਆਗੂ ਨਵੀਨ ਕੁਮਾਰ ਜਿੰਦਲ ਨੇ ਪਟਿਆਲਾ ਵਿੱਚ ਹੋ ਰਹੀ ਹਿੰਸਾ ਨੂੰ ਲੈ ਕੇ 'ਆਪ' ਸਰਕਾਰ ਅਤੇ ਅਰਵਿੰਦ ਕੇਜਰੀਵਾਲ ਨੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ, "ਦਿੱਲੀ ਤੋਂ ਬਾਅਦ ਪੰਜਾਬ ਵਿੱਚ ਵੀ ਮਹਾਠੱਗ ਕੇਜਰੀਵਾਲ ਦਾ ਖੇਡ ਸ਼ੁਰੂ ਹੋ ਗਿਆ ਹੈ। ਅੱਜ ਪਟਿਆਲਾ ਦੇ ਕਾਲੀ ਦੇਵੀ ਮੰਦਿਰ ਨੇੜੇ ਦੰਗਾਕਾਰੀਆਂ ਨੇ ਪਥਰਾਅ ਕੀਤਾ ਅਤੇ ਖਾਲਿਸਤਾਨ ਦੇ ਨਾਅਰੇ ਲਾਏ। @AamAadmiParty ਸਰਕਾਰ ਬਣਦਿਆਂ ਹੀ ਖਾਲਿਸਤਾਨੀਆਂ ਦੇ ਹੌਸਲੇ ਵਧਦੇ ਜਾ ਰਹੇ ਹਨ।"
15:03 April 29
ਭਗਵੰਤ ਮਾਨ ਨੇ ਕੀਤਾ ਟਵੀਟ
ਭਗਵੰਤ ਮਾਨ ਨੇ ਕੀਤਾ ਟਵੀਟ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਿੰਸਾ ਉੱਤੇ ਟਵੀਟ ਕਰਦਿਆਂ ਲਿਖਿਆ ਕਿ ਪਟਿਆਲਾ ਵਿੱਚ ਝੜਪ ਦੀ ਘਟਨਾ ਬਹੁਤ ਮੰਦਭਾਗੀ ਹੈ। ਮੈਂ ਡੀਜੀਪੀ ਨਾਲ ਗੱਲ ਕੀਤੀ, ਇਲਾਕੇ ਵਿੱਚ ਸ਼ਾਂਤੀ ਬਹਾਲ ਹੋ ਗਈ ਹੈ। ਅਸੀਂ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਕਿਸੇ ਨੂੰ ਵੀ ਸੂਬੇ ਵਿਚ ਗੜਬੜ ਪੈਦਾ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਸਭ ਤੋਂ ਮਹੱਤਵਪੂਰਨ ਹੈ।
14:57 April 29
ਸ਼ਾਹੀ ਸ਼ਹਿਰ ‘ਚ ਤਣਾਅ
ਪਟਿਆਲਾ: ਜ਼ਿਲ੍ਹੇ ’ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋ ਸ਼ਿਵਸੈਨਿਕ ਅਤੇ ਖਾਲਿਸਤਾਨੀ ਸਮਰਥਕ ਆਪਸ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਇੱਕ ਹਿੰਦੂ ਜ਼ਖਮੀ ਵੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਸਵੇਰ ਸਮੇਂ ਸ਼ਿਵਸੈਨਾ ਦੁਆਰਾ ਖਾਲਿਸਤਾਨ ਵਿਰੋਧ ਮਾਰਚ ਕੱਢਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਮਾਹੌਲ ਕਾਫੀ ਗਰਮ ਹੋ ਗਿਆ।
ਪਟਿਆਲਾ ’ਚ ਸ਼ਿਵਸੈਨਿਕ ਅਤੇ ਖਾਲਿਸਤਾਨੀ ਸਮਰਥਕ ਆਪਸ ’ਚ ਭਿੜ ਗਏ। ਇਸ ਦੌਰਾਨ ਇੱਕ ਹਿੰਦੂ ਵਿਅਕਤੀ ਜ਼ਖਮੀ ਵੀ ਹੋ ਗਿਆ।
ਇਸ ਮਾਰਚ ਦੌਰਾਨ ਦੋਵੇਂ ਜਥੇਬੰਦੀਆਂ ਆਪਸ ਚ ਭਿੜ ਗਈਆਂ। ਸ਼ਿਵਸੈਨਾ ਵੱਲੋਂ ਕੱਢੇ ਗਏ ਮਾਰਚ ਦਾ ਖਾਲਿਸਤਾਨੀ ਸਮਰਥਕਾਂ ਨੇ ਵਿਰੋਧ ਕੀਤਾ। ਜਿਸ ਕਾਰਨ ਇੱਕ ਹਿੰਦੂ ਵਿਅਕਤੀ ਜਖਮੀ ਵੀ ਹੋ ਗਿਆ। ਇਸ ਦੌਰਾਨ ਮੰਦਰ ਦੇ ਬਾਹਰ ਦੋਵੇਂ ਧਿਰਾਂ ਵਿਚਾਲੇ ਜੰਮ ਕੇ ਪਥਰਾਅ ਵੀ ਹੋਇਆ। ਉੱਥੇ ਹੀ ਸ਼ਿਵਸੈਨਾ ਦੇ ਆਗੂ ਨੇ ਕਿਹਾ ਕਿ ਪੁਲਿਸ ਸਿਰਫ ਤਮਾਸ਼ਾ ਦੇਖ ਰਹੀ ਸੀ, ਉਨ੍ਹਾਂ ਖਾਲਿਸਤਾਨੀ ਸਮਰਥਕਾਂ ਵੱਲੋਂ ਉਨ੍ਹਾਂ ਤੇ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ। ਦੱਸ ਦਈਏ ਕਿ ਇਸ ਘਟਨਾ ਦੌਰਾਨ ਇੱਕ ਪੁਲਿਸ ਅਧਿਕਾਰੀ ਦੇ ਹੱਥ ਚ ਤਲਵਾਰ ਵੀ ਲੱਗੀ।
ਦੋਵੇਂ ਧਿਰਾਂ ਵਿਚਾਲੇ ਹੋਇਆ ਪਥਰਾਅ : ਸ਼ਿਵਸੈਨਾ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਬਾਰੇ ਜਾਣਕਾਰੀ ਜਿਵੇਂ ਹੀ ਖਾਲਿਸਤਾਨੀ ਸਮਰਥਕਾਂ ਵੱਲੋ ਇਸਦਾ ਵਿਰੋਧ ਕੀਤਾ ਜਾਣ ਲੱਗਾ। ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋਣ ਤੋਂ ਬਾਅਦ ਵੱਡੀ ਗਿਣਤੀ ’ਚ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ। ਹਾਲਾਂਕਿ ਇਸ ਦੌਰਾਨ ਖਾਲਿਸਤਾਨੀ ਸਮਰਥਕਾਂ ਕਾਲੀ ਮੰਦਰ ਦੇ ਅੰਦਰ ਤਲਵਾਰਾਂ ਲੈ ਕੇ ਪਹੁੰਚ ਗਏ ਇਸ ਦੌਰਾਨ ਦੋਹਾਂ ਧਿਰਾਂ ਵਿਚਾਲੇ ਪੱਥਰਬਾਜ਼ੀ ਵੀ ਹੋਈ।
ਉੱਥੇ ਇਸ ਮਾਮਲੇ ’ਤੇ ਡੀਐਸਪੀ ਮੋਹਿਤ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਹੌਲ ਨੂੰ ਕਾਫੀ ਮਸ਼ੱਕਤ ਤੋਂ ਬਾਅਦ ਕਾਬੂ ਪਾਇਆ ਗਿਆ। ਸਿੱਖ ਜਥੇਬੰਦੀਆਂ ਨੂੰ ਗਲਤ ਜਾਣਕਾਰੀ ਦਿੱਤੀ ਗਈ ਸੀ ਕਿ ਦੂਜੀ ਜਥੇਬੰਦੀ ਵੱਲੋਂ ਮਾਰਚ ਕੱਢਿਆ ਜਾ ਰਿਹਾ ਹੈ। ਪਰ ਜਦੋ ਉਨ੍ਹਾਂ ਨੇ ਇੱਥੇ ਆ ਕੇ ਦੇਖਿਆ ਤਾਂ ਅਜਿਹਾ ਕੁਝ ਵੀ ਨਹੀਂ ਸੀ। ਦੋਹਾਂ ਧਿਰਾਂ ਨੂੰ ਹੁਣ ਸ਼ਾਂਤ ਕਰ ਦਿੱਤਾ ਗਿਆ ਹੈ। ਇਸ ਦੌਰਾਨ ਇੱਕ ਪੁਲਿਸ ਅਧਿਕਾਰੀ ਦੇ ਹੱਥ ਚ ਸੱਟ ਲੱਗੀ ਹੈ। ਉਨ੍ਹਾਂ ਸਾਰਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਏਜੰਡੇ ਚ ਨਾ ਆਉਣ ਅਤੇ ਮਾਹੌਲ ਨੂੰ ਸ਼ਾਂਤ ਬਣਾਏ ਰੱਖਣ।