ਪਟਿਆਲਾ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸੂਬੇ ਅੰਦਰ ਨਸ਼ਿਆਂ ਨੂੰ ਰੋਕਣ ਦੇ ਲਈ ਪੁਲੀਸ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਜਿਸ ਦੇ ਤਹਿਤ ਪਟਿਆਲਾ ਜ਼ਿਲ੍ਹੇ ਅੰਦਰ ਪੰਚਾਇਤਾਂ ਵੱਲੋਂ ਵੱਖ-ਵੱਖ ਪਿੰਡਾਂ ਵੱਲੋਂ ਮਤੇ ਵੀ ਪਾਏ ਗਏ ਸਨ। ਨਸ਼ਾ ਤਸਕਰੀ ਕਰਦਾ ਜੇਕਰ ਕੋਈ ਫੜਿਆ ਜਾਂਦਾ ਹੈ ਤਾਂ ਪੰਚਾਇਤ ਉਸ ਦੀ ਮਦਦ ਨਹੀਂ ਕਰੇਗੀ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਛੀਂਟਾਂਵਾਲਾ ਵਿਖੇ ਸੀ.ਆਈ.ਏ ਪਟਿਆਲਾ ਫੋਰਸ ਬਲ ਵੱਲੋਂ ਨਸ਼ਾ ਤਸਕਰਾਂ ਦੇ ਘਰ ਸਰਚ ਅਭਿਆਨ ਚਲਾਇਆ ਗਿਆ। ਪੁਲੀਸ ਵੱਲੋਂ ਸਵੇਰੇ 5 ਤੋਂ ਲੈ ਕੇ 10 ਵਜੇ ਤਕ ਸਰਚ ਆਪ੍ਰੇਸ਼ਨ ਚਲਾਇਆ ਗਿਆ ਅਤੇ ਕਰੀਬ 15 ਤੋਂ ਲੈ ਕੇ 20 ਘਰਾਂ ਵਿਚ ਰੇਡ ਕੀਤੀ ਗਈ ਪਰ ਰੇਡ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਨਸ਼ਾ ਪੁਲਸ ਨੂੰ ਨਹੀਂ ਮਿਲਿਆ। ਸੀ.ਆਈ.ਏ ਸਟਾਫ ਦੇ ਇੰਚਾਰਜ ਰਾਹੁਲ ਕੌਸ਼ਲ ਨੇ ਕਿਹਾ ਕਿ ਅਸੀਂ ਸਮੇਂ-ਸਮੇਂ ਤੇ ਸਰਚ ਅਭਿਆਨ ਕਰ ਰਹੇ ਹਾਂ ਅਤੇ ਜੇਕਰ ਕੋਈ ਨਸ਼ਾ ਕਰ ਰਿਹਾ ਹੈ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
CIA ਪਟਿਆਲਾ ਨੇ ਨਸ਼ਿਆਂ ਖ਼ਿਲਾਫ਼ ਵਿਢਿਆ ਸਰਚ ਅਭਿਆਨ
ਨਾਭਾ ਬਲਾਕ ਦੇ ਪਿੰਡ ਛੀਂਟਾਂਵਾਲਾ ਵਿਖੇ ਸੀ.ਆਈ.ਏ ਪਟਿਆਲਾ ਫੋਰਸ ਬਲ ਵੱਲੋਂ ਨਸ਼ਾ ਤਸਕਰਾਂ ਦੇ ਘਰ ਸਰਚ ਅਭਿਆਨ ਚਲਾਇਆ ਗਿਆ ਪਰ ਰੇਡ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਨਸ਼ਾ ਪੁਲਸ ਨੂੰ ਨਹੀਂ ਮਿਲਿਆ।
CIA ਪਟਿਆਲਾ ਨੇ ਨਸ਼ਿਆ ਖਿਲਾਫ ਵਡਿਆ ਸਰਚ ਅਭਿਆਨ
ਇਹ ਵੀ ਪੜ੍ਹੋ:-ਗੁਲਵਾਨ ਘਾਟੀ ਦੇ ਸ਼ਹੀਦ ਗੁਰਤੇਜ ਸਿੰਘ ਦੇ ਬੁੱਤ ਤੋਂ ਮਾਂ ਨੇ ਭਾਵੁਕ ਮਨ ਨਾਲ ਚੁੱਕਿਆ ਪਰਦਾ
ਇਸ ਮੌਕੇ ਪਿੰਡ ਛੀਟਾਂਵਾਲਾ ਦੇ ਸਰਪੰਚ ਪੰਜਾਬ ਸਿੰਘ ਨੇ ਕਿਹਾ ਕਿ ਇੱਥੇ ਕੁਝ ਘਰ ਪਹਿਲਾਂ ਨਸ਼ਾ ਤਸਕਰੀ ਵਿੱਚ ਜੁੜੇ ਹੋਏ ਸਨ ਅਤੇ ਉਨ੍ਹਾਂ ਵੱਲੋਂ ਹੁਣ ਨਸ਼ਾ ਤਸਕਰੀ ਕਰਨਾ ਬਿਲਕੁਲ ਛੱਡ ਦਿੱਤਾ ਹੈ। ਪਰ ਫਿਰ ਵੀ ਪੁਲਸ ਵੱਲੋਂ ਸਮੇਂ ਸਮੇਂ ਤੇ ਨਸ਼ਾ ਤਸਕਰਾਂ ਦੇ ਘਰਾਂ ਵਿਚ ਤਲਾਸ਼ੀ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਤਲਾਸ਼ੀ ਦੌਰਾਨ ਇੱਥੇ ਕੁਝ ਵੀ ਬਰਾਮਦ ਨਹੀਂ ਹੋਇਆ।