ਪਟਿਆਲਾ: ਰਾਜਪੁਰਾ 'ਚ 22 ਜੁਲਾਈ ਨੂੰ ਲਾਪਤਾ ਹੋਏ 2 ਬੱਚਿਆਂ ਨੂੰ ਪੁਲਿਸ ਜਿਸ ਟੋਬੇ 'ਚੋਂ ਲੱਭ ਰਹੀ ਹੈ, ਉਹ 2 ਦਿਨਾਂ ਬਾਅਦ ਵੀ ਖ਼ਾਲੀ ਨਹੀਂ ਹੋਇਆ ਹੈ। ਫ਼ਿਲਹਾਲ ਪੁਲਿਸ ਅਤੇ NDRF ਦੀਆਂ ਟੀਮਾਂ ਮਿਲ ਕੇ ਟੋਭਾ ਖ਼ਾਲੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਪਰ ਹੁਣ ਤੱਕ ਪ੍ਰਸ਼ਾਸਨ ਨੂੰ ਕੋਈ ਵੀ ਸਫ਼ਲਤਾ ਹਾਸਲ ਨਹੀਂ ਹੋਈ ਹੈ।
ਪ੍ਰਸ਼ਾਸਨ ਦੀ ਲਾਪਰਵਾਹੀ, 2 ਦਿਨ ਬਾਅਦ ਵੀ ਨਹੀਂ ਮਿਲੇ ਬੱਚੇ - ਰਾਜਪੁਰਾ 'ਚ ਲਾਪਤਾ ਸਕੇ ਭਰਾਵਾਂ
ਰਾਜਪੁਰਾ 'ਚ ਲਾਪਤਾ ਹੋਏ 2 ਸਕੇ ਭਰਾਵਾਂ ਨੂੰ ਪੁਲਿਸ ਦੋ ਦਿਨਾਂ ਬਾਅਦ ਵੀ ਲਾਭ ਨਹੀਂ ਸਕੀ ਹੈ। ਪੁਲਿਸ ਅਤੇ NDRF ਅਜੇ ਤੱਕ ਉਹ ਟੋਭਾ ਵੀ ਖ਼ਾਲੀ ਨਹੀਂ ਕਰਵਾ ਸਕੇ ਹੈ, ਜਿਸ ਵਿੱਚ ਦੋਹੇਂ ਭਰਾ ਡਿੱਗੇ ਸਨ।
ਰਾਜਪੁਰਾ 'ਚ 3 ਦਿਨਾਂ ਤੋਂ ਲਾਪਤਾ 2 ਸਕੇ ਭਰਾ
ਜ਼ਿਕਰਯੋਗ ਹੈ ਕਿ ਰਾਜਪੁਰਾ ਦੇ ਪਿੰਡ ਗੰਡਾ ਖੇੜੀ ਤੋਂ ਬੀਤੀ 22 ਜੁਲਾਈ ਨੂੰ 2 ਬੱਚੇ ਹਸਨਦੀਪ ਤੇ ਜਸ਼ਨਦੀਪ ਲਾਪਤਾ ਹੋ ਗਏ ਸਨ ਜਿਸ ਤੋਂ ਬਾਅਦ ਮਾਪਿਆਂ ਨੇ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ ਸੀ। ਹਾਲਾਂਕਿ, ਉਸ ਵੇਲੇ ਪੁਲਿਸ ਨੇ ਲਿਖ਼ਤੀ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾ ਦਿੱਤਾ ਸੀ ਪਰ ਹੁਣ ਤੱਕ ਵੀ ਦੋਹਾਂ ਬੱਚਿਆਂ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਦੋਂ ਇਸ ਸਬੰਧੀ ਐੱਸਐੱਸਪੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕਿਹਾ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜਾਂਚ ਹੋਣ ਤੋਂ ਬਾਅਦ ਹੀ ਜਾਣਕਾਰੀ ਦਿੱਤੀ ਜਾ ਸਕੇਗੀ।