ਪੰਜਾਬ

punjab

ETV Bharat / state

ਪਟਿਆਲਾ: ਬੱਚਿਆਂ ਦੀ ਭਾਲ ਲਈ ਸਰਕਾਰ ਹੋਈ ਰੱਬ ਆਸਰੇ! - ਪਟਿਆਲਾ ਤੋਂ ਲਾਪਤਾ ਬੱਚੇ

ਪਟਿਆਲਾ ਦੇ ਰਾਜਪੁਰਾ ਨਜ਼ਦੀਕ ਪਿੰਡ ਗੰਢਾ ਖੇੜੀ ਤੋਂ ਲਾਪਤਾ ਦੋ ਬੱਚਿਆਂ ਦੇ ਗੁੰਮ ਹੋਣ ਤੋਂ ਕਈ ਦਿਨ ਬਾਅਦ ਅੱਜ ਭਾਖੜਾ 'ਚੋਂ ਇੱਕ ਬੱਚੇ ਦੀ ਲਾਸ਼ ਮਿਲੀ ਹੈ। ਹੁਣ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ।

ਪਟਿਆਲਾ

By

Published : Jul 27, 2019, 10:49 PM IST

ਪਟਿਆਲਾ: ਪਟਿਆਲਾ ਦੇ ਰਾਜਪੁਰਾ ਨਜ਼ਦੀਕ ਪਿੰਡ ਗੰਡਾ ਖੇੜੀ ਤੋਂ ਲਾਪਤਾ ਦੋ ਬੱਚਿਆਂ ਦੇ ਗੁੰਮ ਹੋਣ ਤੋਂ ਕਈ ਦਿਨ ਬਾਅਦ ਭਾਖੜਾ 'ਚੋਂ 1 ਬੱਚੇ ਦੀ ਲਾਸ਼ ਮਿਲੀ। ਲਾਸ਼ ਗੁੰਮ ਹੋਏ 2 ਸਕੇ ਭਰਾਵਾਂ ਚੋਂ ਕਿਸੇ ਇੱਕ ਦੇ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ, ਪਰ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਉੱਥੇ ਹੀ ਇਸ 'ਤੇ ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਨੇ ਕਿਹਾ ਕਿ, ਹੁਣ ਸਭ ਪਰਮਾਤਮਾ ਭਰੋਸੇ ਹੈ, ਕਿ ਬੱਚੇ ਮਿਲ ਜਾਣ।

ਵੇਖੋ ਵੀਡੀਓ
ਨਰਵਾਣਾ ਕੋਲੋਂ ਵਹਿੰਦੀ ਭਾਖੜਾ ਨਹਿਰ ਵਿੱਚੋਂ ਇਕ ਬੱਚੇ ਦੀ ਲਾਸ਼ ਮਿਲੀ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਲਾਸ਼ ਬੀਤੇ ਦਿਨੀਂ ਜ਼ਿਲ੍ਹੇ ਦੇ ਪਿੰਡ ਖੇੜੀ ਗੰਢਿਆਂ ਤੋਂ ਲਾਪਤਾ ਹੋਏ ਦੋ ਸਕੇ ਭਰਾਵਾਂ ਵਿੱਚੋਂ ਕਿਸੇ ਇੱਕ ਦੀ ਹੋ ਸਕਦੀ ਹੈ। ਲਾਸ਼ ਦੀ ਹਾਲਤ ਕਾਫ਼ੀ ਖ਼ਰਾਬ ਹੋ ਚੁੱਕੀ ਹੈ ਜਿਸ ਕਾਰਨ ਉਸ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ।
ਵੇਖੋ ਵੀਡੀਓ

ਇਹ ਵੀ ਪੜ੍ਹੋ: ਪਨਸਪ ਦਾ ਚੇਅਰਮੈਨ ਬਣਨ ਤੋਂ ਬਾਅਦ ਤਜਿੰਦਰ ਸਿੰਘ ਬਿੱਟੂ ਪੁੱਜੇ ਜਲੰਧਰ

ਹਾਲਾਂਕਿ, ਪਟਿਆਲਾ ਪੁਲਿਸ ਖੇੜੀ ਗੰਢਿਆਂ ਤੋਂ ਲਾਪਤਾ ਹੋਏ ਬੱਚਿਆਂ ਦੇ ਮਾਪਿਆਂ ਨੂੰ ਸ਼ਨਾਖ਼ਤ ਕਰਵਾਉਣ ਲਈ ਲੈ ਕੇ ਗਏ ਤਾਂ ਉੱਥੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਸੀ ਕਿ ਇਹ ਬੱਚਾ ਉਨ੍ਹਾਂ ਦਾ ਨਹੀਂ ਹੈ। ਹੁਣ ਇਸ ਤੋਂ ਬਾਅਦ ਮਾਮਲੇ ਨੇ ਨਵਾਂ ਮੋੜ ਲੈ ਲਿਆ ਜਦੋਂ ਪਿੰਡਵਾਸੀ ਇਹ ਕਹਿਣ ਲੱਗੇ ਕਿ 22 ਤਰੀਕ ਨੂੰ ਇਸ ਪਿੰਡ ਵਿੱਚ ਇੱਕ ਬਹਿਰੂਪੀਆ ਆਇਆ ਸੀ ਜੋ ਕਿ ਕਾਲੇ ਕੱਪੜੇ ਪਾ ਕੇ ਘੁੰਮ ਰਿਹਾ ਸੀ ਤੇ ਪਿੰਡ ਦੇ ਬੱਚੇ ਉਸ ਦੇ ਪਿੱਛੇ-ਪਿੱਛੇ ਘੁੰਮ ਰਹੇ ਸਨ।
ਡੀਐੱਸਪੀ ਦਾ ਵੀ ਕਹਿਣਾ ਹੈ ਕਿ ਉਹ ਪਿੰਡ ਵਿੱਚ ਲੱਗੇ ਕੈਮਰਿਆਂ ਦੀ ਸ਼ਨਾਖ਼ਤ ਕਰ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਉਹ ਬਹਿਰੂਪੀਆਂ ਪਿੰਡ ਦੇ ਆਲੇ-ਦੁਆਲੇ ਜਾਂ ਮੰਡੀਆਂ ਵਿੱਚ ਰੁਕਿਆ ਹੋ ਸਕਦਾ ਹੈ।
ਜਿੱਥੇ ਪੂਰੇ ਆਲਾ ਨੇਤਾ-ਮੰਤਰੀ ਇੱਥੇ ਪਹੁੰਚ ਰਹੇ ਹਨ, ਉੱਥੇ ਹੀ ਪਟਿਆਲਾ ਦੀ ਸਾਂਸਦ ਪ੍ਰਨੀਤ ਕੌਰ ਵੀ ਪਹੁੰਚੀ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨਾਭਾ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ, ਜੇਕਰ ਪਰਮਾਤਮਾ ਨੇ ਚਾਹਿਆ ਤਾਂ ਬੱਚੇ ਜਲਦੀ ਹੀ ਮਿਲ ਜਾਣਗੇ।

ਇਹ ਵੀ ਪੜ੍ਹੋ: ਲੁਧਿਆਣਾ 'ਚ ਬਦਲਿਆ ਮੌਸਮ ਦਾ ਮਿਜਾਜ਼, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ABOUT THE AUTHOR

...view details