ਪਟਿਆਲਾ : ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ,ਉਥੇ ਹੀ ਰਜਿੰਦਰਾ ਹਸਪਤਾਲ ਚ ਕੋਵਿਡ ਮਰੀਜ਼ਾਂ ਦੀ ਦੇਖਭਾਲ ਅੱਜ ਤੋਂ ਵੈਸਟਰਨ ਕਮਾਂਡ ਦੇ ਮਿਲਟਰੀ ਦੇ ਜਵਾਨ ਕਰਨਗੇ। ਅੱਜ ਨਰਸਿੰਗ-ਡੇਅ 'ਤੇ ਰEਜਿੰਦਰਾ ਹਸਪਤਾਲ ਦੀ ਸੁਪਰ ਸਪੈਸ਼ਲਲਿਟੀ ਬਿਲਡਿੰਗ 'ਚ ਵੈਸਟਰਨ ਕਮਾਂਡ ਕੋਵਿਡ ਹਸਪਤਾਲ ਦੀ ਸ਼ੁਰੂਆਤ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਨੇ ਉਦਘਾਟਨ ਕਰ ਕੇ ਕੀਤੀ।
ਇਸ ਮੌਕੇ ਪ੍ਰਨੀਤ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਵਿਡ-19 ਦੇ ਚਲਦਿਆਂ ਸਿੱਖ ਰੈਜੀਮੈਂਟ ਦੀ ਵੈਸਟਰਨ ਕਮਾਂਡ ਦੇ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਆਰਮੀ ਐਸੋਸੀਏਸ਼ਨ ਨੇ ਫੈਸਲਾ ਕੀਤਾ ਕਿ ਕੋਵਿਡ ਮਰੀਜ਼ਾਂ ਦੀ ਦੇਖਭਾਲ ਮਿਲਟਰੀ ਜਵਾਨ ਕਰਨਗੇੇ।
ਰਾਜਿੰਦਰਾ ਹਸਪਤਾਲ 'ਚ ਕੋਵਿਡ ਮਰੀਜ਼ਾਂ ਦੀ ਦੇਖਭਾਲ ਮਿਲਟਰੀ ਦੇ ਹਵਾਲੇ
ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ,ਉਥੇ ਹੀ ਰਾਜਿੰਦਰਾ ਹਸਪਤਾਲ ਚ ਕੋਵਿਡ ਮਰੀਜ਼ਾਂ ਦੀ ਦੇਖਭਾਲ ਅੱਜ ਤੋਂ ਵੈਸਟਰਨ ਕਮਾਂਡ ਦੇ ਮਿਲਟਰੀ ਦੇ ਜਵਾਨ ਕਰਨਗੇ। ਅੱਜ ਨਰਸਿੰਗ-ਡੇਅ 'ਤੇ ਰਾਜਿੰਦਰਾ ਹਸਪਤਾਲ ਦੀ ਸੁਪਰ ਸਪੈਸ਼ਲਲਿਟੀ ਬਿਲਡਿੰਗ 'ਚ ਵੈਸਟਰਨ ਕਮਾਂਡ ਕੋਵਿਡ ਹਸਪਤਾਲ ਦੀ ਸ਼ੁਰੂਆਤ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੇ ਉਦਘਾਟਨ ਕਰ ਕੇ ਕੀਤੀ।
MP ਪ੍ਰਨੀਤ ਕੋਰ ਨੇ ਕਿਹਾ ਕਿ ਕੋਵਿਡ ਮਰੀਜ਼ਾਂ ਦੀ ਦੇਖਭਾਲ ਅਤੇ ਸਾਂਭ-ਸੰਭਾਲ ਪੂਰੀ ਤਰ੍ਹਾਂ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਤਰਾਂ ਦੇ ਭਰਮ-ਭੁਲੇਖੇ 'ਚ ਨਾ ਪਿਆ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਰਕਰ ਵੀ ਹਸਪਤਾਲ ਚ ਹਰ ਤਰਾਂ ਦੀ ਮਦਦ ਕਰ ਰਹੇ ਹਨ। ਇਸ ਮੌਕੇ ਆਰਮੀ ਅਧਿਕਾਰੀ ਕਰਨਲ ਜਸਦੀਪ ਸੰਧੂ ਨੇ ਦੱਸਿਆ ਕਿ ਹਸਪਤਾਲ ਚ 10 ਡਾਕਟਰ, 50 ਮਿਲਟਰੀ ਦੇ ਜਵਾਨ ਅਤੇ 50 ਪ੍ਰਸ਼ਾਸਨਿਕ ਅਧਿਕਾਰੀ ਤੈਨਾਤ ਕੀਤੇ ਗਏ ਹਨ ਜੋ ਕੋਵਿਡ ਮਰੀਜ਼ਾਂ ਦੀ ਦੇਖ-ਰੇਖ ਕਰਨਗੇ। ਇਸ ਮੌਕੇ ਜੈਇੰਦਰ ਕੌਰ, ਡਿਪਟੀ ਕਮਿਸ਼ਨਰ ਕੁਮਾਰ ਅਮਿਤ,ਐਸ.ਐਸ.ਪੀ. ਸੰਦੀਪ ਕੁਮਾਰ ਗਰਗ,ਐਮ.ਐਸ ਡਾ.ਐਚ.ਐਸ ਰੇਖੀ ਆਦਿ ਹਾਜ਼ਰ ਸਨ।