ਪੰਜਾਬ

punjab

ETV Bharat / state

ਨਹਿਰ 'ਚ ਡਿੱਗੀ ਕਾਰ, ਪੂਰੇ ਦੇ ਪੂਰੇ ਪਰਿਵਾਰ ਦੀ ਮੌਤ - ਨਹਿਰ

ਪਟਿਆਲਾ ਤੋਂ ਦਿੱਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੂਰੇ ਪਰਿਵਾਰ ਨੇ ਨਹਿਰ 'ਚ ਡੁੱਬ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕਾਂ ਦੀ ਪਛਾਣ ਪਰਮਵੀਰ ਸਿੰਘ, ਪਤਨੀ ਸ਼ੀਖਾ, 2 ਬੱਚੇ ਸੁਸ਼ਾਂਤ ਅਤੇ ਆਲੀਜ਼ਾ ਵਜੋਂ ਹੋਈ ਹੈ।

ਨਹਿਰ 'ਚ ਡਿੱਗੀ ਕਾਰ

By

Published : Apr 6, 2019, 7:30 PM IST

ਪਟਿਆਲਾ: ਨਾਭਾ ਰੋਡ ਤੋਂ ਲੰਘਦੀ ਭਾਖੜਾ ਨਹਿਰ 'ਚ ਕਾਰ ਡਿੱਗਣ ਕਾਰਨ ਪੂਰੇ ਪਰਿਵਾਰ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵਲੋਂ ਖ਼ੁਦਕੁਸ਼ੀ ਕੀਤੀ ਗਈ ਹੈ।

ਵੀਡੀਓ: ਨਹਿਰ 'ਚ ਡਿੱਗੀ ਕਾਰ।

ਦਰਅਸਲ, ਪਟਿਆਲਾ ਦੀ ਆਦਰਸ਼ ਕਾਲੋਨੀ 'ਚ ਰਹਿਣ ਵਾਲੇ ਪਰਿਵਾਰ ਦਾ ਮਾਲਕ ਪਰਮਵੀਰ ਸਿੰਘ ਨੇ ਆਪਣੀ ਪਤਨੀ ਤੇ ਦੋਹਾਂ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆਇਆ। ਇਸ ਤੋਂ ਬਾਅਦ ਉਸ ਨੇ ਪੂਰੇ ਪਰਿਵਾਰ ਨੂੰ ਲੈ ਕੇ ਲਗਭਗ ਦੁਪਹਿਰ 11 ਵਜੇ ਸਿੱਧਾ ਨਹਿਰ ਵਿੱਚ ਆ ਕੇ ਗੱਡੀ ਸਣੇ ਛਾਲ ਮਾਰ ਦਿੱਤੀ।

ਹਾਲਾਂਕਿ ਮੌਕੇ 'ਤੇ ਮੌਜੂਦ ਗੋਤਾਖੋਰਾਂ ਨੇ ਪਹੁੰਚ ਕੇ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਖਿੜਕੀਆਂ ਬੰਦ ਹੋਣ ਕਾਰਨ ਉਹ ਪਰਿਵਾਰ ਨੂੰ ਬਚਾ ਨਹੀਂ ਸਕੇ। ਦੱਸ ਦਈਏ, ਪਰਮਵੀਰ ਪਟਿਆਲਾ ਵਿਖੇ ਆਈਲੈਟਸ ਦਾ ਕੋਚਿੰਗ ਸੈਂਟਰ ਚਲਾਉਂਦਾ ਸੀ ਤੇ ਕਰਜ਼ੇ ਕਰਕੇ ਹਮੇਸ਼ਾ ਪਰੇਸ਼ਾਨ ਰਹਿੰਦਾ ਸੀ।

ਪੁਲਿਸ ਨੇ ਮੌਕੇ 'ਤੇ ਪੁੱਜ ਕੇ ਨਹਿਰ 'ਚੋਂ ਲਾਸ਼ਾਂ ਨੂੰ ਕਢਵਾ ਕੇ ਪੋਸਟ ਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details