ਪਟਿਆਲਾ: ਵੀਰਵਾਰ ਨੂੰ ਸਾਰਾ ਦੇਸ ਦੋਹਰੀ ਖੁਸ਼ੀ ਮਨਾ ਰਿਹਾ ਹੈ। ਅੱਜ ਆਜ਼ਾਦੀ ਦਿਹਾੜੇ ਦੇ ਨਾਲ-ਨਾਲ ਪੂਰਾ ਭਾਰਤ ਰੱਖੜੀ ਦਾ ਤਿਉਹਾਰ ਵੀ ਮਨਾ ਰਿਹਾ ਹੈ। ਰੱਖੜੀ ਦੇ ਦਿਨ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਦੀਆਂ ਹਨ ਜਿਸ ਬਦਲੇ ਭਰਾ ਉਨ੍ਹਾਂ ਦੀ ਸੁਰੱਖਿਆ ਦਾ ਵਾਅਦਾ ਕਰਦੇ ਹਨ ਅਤੇ ਆਪਣੀਆਂ ਭੈਣਾਂ ਨੂੰ ਤੌਹਫੇ ਦਿੰਦੇ ਹਨ। ਭੈਣ ਅਤੇ ਭਰਾ ਦੇ ਰਿਸ਼ਤਾ ਨੂੰ ਮੋਹਰ ਲਗਾਉਣ ਵਾਲੇ ਰੱਖੜੀ ਦੇ ਤਿਉਹਾਰ ਦੀ ਭੈਣਾਂ ਸਾਰਾ ਸਾਲ ਉਡੀਕ ਕਰਦੀਆਂ ਹਨ।
ਕੈਪਟਨ ਨੇ ਬੱਚੀਆਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ, ਦਿੱਤਾ ਭਾਈਚਾਰਕ ਸਾਂਝ ਦਾ ਸੁਨੇਹਾ - ਕੈਪਟਨ ਨੇ ਮਨਾਈ ਰੱਖੜੀ
ਰੱਖੜੀ ਦੇ ਤਿਉਹਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਲੜਕੀਆਂ ਕੋਲੋਂ ਰੱਖੜੀ ਬਨਵਾਈ। ਕੈਪਟਨ ਨੇ ਭੇਦ ਭਾਵ ਤੋਂ ਉੱਪਰ ਉੱਠ ਕੇ ਬੜੇ ਹੀ ਪਿਆਰ ਨਾਲ ਇਨ੍ਹਾਂ ਲੜਕੀਆਂ ਨੂੰ ਆਪਣੇ ਘਰੇ ਸੱਦਾ ਦਿੱਤੇ ਅਤੇ ਰੱਖੜੀ ਦਾ ਤਿਉਹਾਰ ਮਨਾਇਆ।
ਫ਼ੋਟੋ
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਲੜਕੀਆਂ ਕੋਲੋਂ ਰੱਖੜੀ ਬਨਵਾਈ। ਕੈਪਟਨ ਨੇ ਭੇਦ ਭਾਵ ਤੋਂ ਉੱਪਰ ਉੱਠ ਕੇ ਬੜੇ ਹੀ ਪਿਆਰ ਨਾਲ ਇਨ੍ਹਾਂ ਲੜਕੀਆਂ ਨੂੰ ਆਪਣੇ ਘਰੇ ਸੱਦਾ ਦਿੱਤੇ ਅਤੇ ਰੱਖੜੀ ਦਾ ਤਿਉਹਾਰ ਮਨਾਇਆ।