ਪੰਜਾਬ

punjab

ETV Bharat / state

ਚੋਣਾਂ ਜਿੱਤਣ ਲਈ ਬੇਅਦਬੀ ਕਰਵਾਈ ਗਈ: ਕੈਪਟਨ - parneet kaur

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਚ ਚੋਣ ਰੈਲੀ ਦੌਰਾਨ ਅਕਾਲੀ ਦਲ ਅਤੇ ਮੋਦੀ ਸਰਕਾਰ ਤੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਜਿੱਤਣ ਲਈ ਬੇਅਦਬੀ ਕਰਵਾਈ ਗਈ ਸੀ।

ਕੈਪਟਨ ਅਮਰਿੰਦਰ ਸਿੰਘ

By

Published : May 16, 2019, 1:49 PM IST

ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪਟਿਆਲਾ ਵਿਖੇ ਪਰਨੀਤ ਕੌਰ ਦੇ ਹੱਕ ਚ ਚੋਣ ਰੈਲੀ ਕਰ ਰਹੇ ਹਨ। ਉਨ੍ਹਾਂ ਜ਼ੀਰਕਪੁਰ ਚ ਜਨਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵੱਲੋਂ ਦਿੱਤੇ ਸਾਥ ਲਈ ਜਨਤਾ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਮੋਦੀ ਸਰਕਾਰ ਤੇ ਜੰਮ ਕੇ ਨਿਸ਼ਾਨੇ ਵਿੰਨ੍ਹੇ।

ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਚੋਣਾਂ ਜਿੱਤਣ ਲਈ ਬੇਅਦਬੀ ਕਰਵਾਈ ਗਈ। ਅੰਮ੍ਰਿਤਸਰ, ਬਠਿੰਡਾ, ਗੁਦਾਸਪੁਰ, ਫ਼ਤਿਹਗੜ੍ਹ ਵਿੱਚ ਕਾਂਗਰਸ ਜਿੱਤ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਸਫਾਇਆ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਨੋਟਬੰਦੀ ਕਾਰਨ ਬਹੁਤ ਨੁਕਸਾਨ ਹੋਇਆ ਹੈ। ਨੋਟਬੰਦੀ ਦੇ ਦੋ ਮਹੀਨਿਆਂ ਬਾਅਦ ਕਿਸੇ ਨੂੰ ਤਨਖ਼ਾਹ ਦੇਣ ਲਈ ਪੈਸੇ ਨਹੀਂ ਸਨ। ਉਨ੍ਹਾਂ ਕਿਹਾ ਕਿ ਜੀਐੱਸਟੀ ਲੱਗਣ ਕਾਰਨ ਸਾਰਾ ਕੁੱਝ ਦਿੱਲੀ ਕੋਲ ਚਲਾ ਗਿਆ ਹੈ।

ਜਨਤਾ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਕਿਹਾ ਕਿ ਉਹ ਇਸ ਸਮੇਂ ਜ਼ੀਰਕਪੁਰ ਲਈ ਕੋਈ ਐਲਾਨ ਨਹੀਂ ਕਰ ਸਕਦੇ। ਉਹ ਜ਼ੀਰਕਪੁਰ ਦਾ ਵਿਕਾਸ ਕਰਨਗੇ ਅਤੇ ਜੋ ਜ਼ੀਰਕਪੁਰ ਨੂੰ ਚਾਹੀਦਾ ਹੈ ਉਹ ਮਿਲੇਗਾ। ਉਨ੍ਹਾਂ ਕਿਹਾ ਜਦੋਂ 1977 ਚੋਣਾਂ ਲੜੀਆਂ ਸਨ ਉਦੋਂ ਜ਼ੀਰਕਪੁਰ ਚ ਕੁੱਝ ਨਹੀਂ ਸੀ।

ABOUT THE AUTHOR

...view details