ਪੰਜਾਬ

punjab

ETV Bharat / state

ਸਰਕਾਰੀਆਂ ਨੇ ਡਰੇਨ ਵਿਭਾਗ ਦੇ ਅਧਿਕਾਰਿਆਂ ਨਾਲ ਕੀਤਾ ਹੜ ਇਲਾਕਿਆਂ ਦਾ ਦੌਰਾ - ਹਲਕਾ ਸਨੌਰ

ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆਂ ਨੇ ਡਰੇਨ ਵਿਭਾਗ ਦੇ ਵੱਡੇ ਅਧਿਕਾਰੀਆਂ ਦੇ ਨਾਲ ਪਿੰਡ ਸਿਰਕੱਪੜਾ ਦਾ ਦੋਰਾ ਕੀਤਾ। ਸਰਕਾਰਿਆਂ ਨੇ ਟੁੱਟੇ ਹੋਏ ਪੁੱਲ ਦਾ ਮੁਆਇਨਾ ਕੀਤਾ ਤੇ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਜਲਦ ਹੀ ਪੁੱਲ ਤਿਆਰ ਕਰ ਦਿੱਤਾ ਜਾਵੇਗਾ।

ਫ਼ੋਟੋ

By

Published : Jul 22, 2019, 4:49 AM IST

ਪਟਿਆਲਾ: ਹਲਕਾ ਸਨੌਰ 'ਚ ਸਥਿਤ ਪਿੰਡ ਸਿਰਕੱਪੜਾ 'ਚ ਪਿਛਲੇ ਦਿਨੀਂ ਘੱਗਰ ਦਰਿਆ ਦੇ ਉੱਪਰੋਂ ਲੰਘਣ ਵਾਲਾ ਪੁੱਲ ਇੱਕ ਪਾਸੇ ਤੋਂ ਟੁੱਟ ਗਿਆ ਸੀ। ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਦਾ ਜੀਵਨ ਅਸਤ ਵਿਅਸਤ ਹੋ ਗਿਆ ਸੀ। ਕਿਉਂਕਿ ਇਹ ਪਿੰਡ ਦੇ ਲੋਕਾਂ ਲਈ ਆਉਣ ਜਾਣ ਵਾਸਤੇ ਇੱਕੋ ਇੱਕ ਰਾਹ ਸੀ। ਪੁੱਲ ਟੁੱਟਣ ਤੋਂ ਬਾਅਦ ਵੀ ਪ੍ਰਸ਼ਾਸਨ ਬੇਖ਼ਬਰ ਹੋਕੇ ਗੂੜ੍ਹੀ ਨੀਂਦ ਦੇ ਵਿੱਚ ਸੁਤਾ ਪਿਆ ਸੀ। ਪਰ ਜਦੋਂ ਪੁੱਲ ਮੀਡੀਆ ਦੀ ਅੱਖਾਂ ਵਿੱਚ ਆਈਆਂ ਤਾਂ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਇਸ ਤੋਂ ਬਾਅਦ ਕਈ ਮੰਤਰੀ ਪਿੰਡ ਦਾ ਦੌਰਾ ਕਰਨ ਲਈ ਪੁੱਜੇ।

ਵੀਡੀਓ

ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆਂ ਨੇ ਪਿੰਡ ਸਿਰਕੱਪੜਾ ਦਾ ਦੋਰਾ ਕਰਨ ਲਈ ਡਰੇਨ ਵਿਭਾਗ ਦੇ ਵੱਡੇ ਅਧਿਕਾਰੀਆਂ ਦੇ ਨਾਲ ਪਹੁੰਚੇ ਅਤੇ ਟੁੱਟੇ ਹੋਏ ਪੁੱਲ ਦਾ ਮੁਆਇਨਾ ਕੀਤਾ। ਸਰਕਾਰੀਆਂ ਨੇ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਜਲਦ ਹੀ ਪੁੱਲ ਤਿਆਰ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਕੈਬਿਨੇਟ ਚੋਂ ਬਾਹਰ ਨਵਜੋਤ ਸਿੱਧੂ, ਅਸਤੀਫ਼ੇ ਨੂੰ ਰਾਜਪਾਲ ਵੱਲੋਂ ਮਨਜ਼ੂਰੀ

ਸਰਕਾਰੀਆਂ ਨੇ ਇਹ ਵੀ ਦੱਸਿਆ ਕਿ ਉਹ ਸੰਗਰੂਰ ਦੇ ਬਾਦਸ਼ਾਹਪੁਰ ਪਿੰਡ ਦਾ ਦੌਰਾ ਕਰਕੇ ਆਏ ਹਨ ਤੇ ਆਉਣ ਵਾਲੇ ਸਮੇਂ ਵਿੱਚ ਪੁਖ਼ਤਾ ਇੰਤਜ਼ਾਮ ਕੀਤੇ ਜਾਣਗੇ ਤਾਂ ਜੋ ਭਵਿੱਖ ਵਿੱਚ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੋਕੇ ਜਦੋਂ ਪੱਤਰਕਾਰਾਂ ਨੇ ਸਰਕਾਰਿਆਂ ਤੋਂ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਬਾਰੇ ਸਵਾਲ ਕੀਤੇ ਤਾਂ ਉਨ੍ਹਾਂ ਨੇ ਕਿਹਾ ਕਿ ਸਿੱਧੂ ਨੂੰ ਇਸ ਤਰ੍ਹਾਂ ਨਾਰਾਜ਼ ਨਹੀਂ ਹੋਣਾ ਚਾਹੀਦਾ ਸੀ ਮੇਰਾ ਵੀ ਮੰਤਰਾਲਾ ਬਦਲਿਆ ਗਿਆ ਹੈ।

ABOUT THE AUTHOR

...view details