ਨਾਭਾ:ਬੀਤੀ ਦਿਨੀਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪਿੰਡ ਚਹਿਲ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਾਸਨ ਆਗੂ ਬੀਬੀ ਰਣਜੀਤ ਕੌਰ ‘ਤੇ ਲੋਕਾਂ ਤੋਂ ਪੈਸੇ ਠੱਗਣ ਦੇ ਇਲਜ਼ਾਮ ਲਗਾਏ ਸਨ। ਧਰਮਸੋਤ ਨੇ ਕਿਹਾ ਸੀ, ਕਿ ਰਣਜੀਤ ਕੌਰ ਕਿਸਾਨਾਂ ਦੇ ਨਾਮ ‘ਤੇ ਲੋਕਾਂ ਤੋਂ ਪੈਸੇ ਮੰਗ ਕੇ ਆਪਣੀ ਜੇਬ ਵਿੱਚ ਪਾ ਰਿਹੀ ਹੈ। ਹੁਣ ਧਰਮਸੋਤ ਦੇ ਇਸ ਬਿਆਨ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਕਿਸਾਨ ਆਗੂ ਰਣਜੀਤ ਕੌਰ ਨੇ ਕਿਹਾ, ਕਿ ਧਰਮਸੋਤ ਵੱਲੋਂ ਲਗਾਏ ਗਏ ਸਾਰੇ ਇਲਜ਼ਾਮ ਝੂਠੇ ਹਨ। ਉਨ੍ਹਾਂ ਨੇ ਕਿਹਾ, ਕਿ ਉਹ ਲੋਕਾਂ ਤੋਂ ਦਿੱਲੀ ਅੰਦਲੋਨ ਲਈ ਪੈਸੇ ਇੱਕਠੇ ਕਰਦੇ ਹਨ, ਜਿਸ ਦੀ ਉਨ੍ਹਾਂ ਕੋਲ ਰਸੀਦਾ ਵੀ ਹਨ। ਰਣਜੀਤ ਕੌਰ ਨੇ ਕਿਹਾ, ਮੈਂ ਲੋਕਾਂ ਵੱਲੋਂ ਇੱਕਠੇ ਕੀਤੇ ਸਾਰੇ ਪੈਸਿਆ ਦੀ ਰਸੀਦਾ ਲੋਕਾਂ ਨੂੰ ਦਿੰਦੀ ਹਾਂ, ਤੇ ਨਾਲ ਹੀ ਧਰਮਸੋਤ ਵੀ ਹਲਕੇ ਲਈ ਆਏ ਫੰਡਾਂ ਦੀਆਂ ਰਸੀਦਾ ਵੀ ਲੋਕਾਂ ਸਾਹਮਣੇ ਲੈਕੇ ਆਉਣ। ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਦੋਵਾਂ ਵਿੱਚ ਚੋਰ ਕੌਣ ਹੈ।