ਪੰਜਾਬ

punjab

ETV Bharat / state

'ਖੀਸੇ ਖਾਲੀ ਢਿੱਡ ਭੁੱਖੇ ਅਤੇ ਤਨ ਉੱਤੇ ਲੀਰਾ' ਕਿਤਾਬ ਲੋਕ ਅਰਪਣ - ਖੀਸੇ ਖਾਲੀ ਢਿੱਡ ਭੁੱਖੇ ਅਤੇ ਤਨ ਉੱਤੇ ਲੀਰਾ ਕਿਤਾਬ

ਪੰਜਾਬ ਦੀਆਂ ਦਲਿਤ ਔਰਤਾਂ ਤੇ ਮਜ਼ਦੂਰ ਪਰਿਵਾਰਾਂ ਦੇ ਇੱਕ ਸਰਵੇਖਣ ਦੀ ਕਹਾਣੀ 'ਖੀਸੇ ਖਾਲੀ ਢਿੱਡ ਭੁੱਖੇ ਅਤੇ ਤਨ ਉੱਤੇ ਲੀਰਾ' ਕਿਤਾਬ ਲੋਕ ਅਰਪਣ ਕੀਤੀ ਗਈ।

'ਖੀਸੇ ਖਾਲੀ ਢਿੱਡ ਭੁੱਖੇ ਅਤੇ ਤਨ ਉੱਤੇ ਲੀਰਾ' ਕਿਤਾਬ ਦਾ ਕੀਤਾ ਗਿਆ ਲੋਕ ਅਰਪਣ
ਫ਼ੋਟੋ

By

Published : Mar 14, 2020, 7:30 PM IST

ਪਟਿਆਲਾ: 'ਖੀਸੇ ਖਾਲੀ ਢਿੱਡ ਭੁੱਖੇ ਅਤੇ ਤਨ ਉੱਤੇ ਲੀਰਾ' ਕਿਤਾਬ ਲੋਕ ਅਰਪਣ ਕੀਤੀ ਗਈ। ਇਸ ਕਿਤਾਬ ਨੂੰ ਲੋਕ ਅਰਪਣ ਕਰਨ ਤੋਂ ਪਹਿਲਾਂ ਇਸ ਬਾਰੇ ਚਰਚਾ ਕੀਤੀ ਗਈ। ਇਸ ਕਿਤਾਬ ਦਾ ਲੋਕ ਅਰਪਣ ਖਾਸ ਤੌਰ 'ਤੇ ਦਲਿਤ ਔਰਤਾਂ ਤੋਂ ਕਰਵਾਇਆ ਗਿਆ ਜੋ ਕਿ ਆਮ ਪਿੰਡਾਂ ਦੀ ਰਹਿਣ ਵਾਲੀਆਂ ਸਨ।

ਇਸ ਕਿਤਾਬ ਨੂੰ ਡਾ.ਗਿਆਨ ਸਿੰਘ, ਡਾ.ਧਰਮਪਾਲ, ਡਾ.ਗੁਰਿੰਦਰ ਕੌਰ, ਡਾ.ਬੀਰਪਾਲ ਪੋਲ ਤੇ ਡਾਕਟਰ ਜੋਤੀ ਨੇ ਲਿਖਿਆ ਹੈ। ਇਸ ਮੌਕੇ ਪਰਮਜੀਤ ਕੌਰ ਨੇ ਕਿਹਾ ਕਿ ਇਹ ਕਿਤਾਬ ਪੰਜਾਬ ਦੀਆਂ ਦਲਿਤ ਔਰਤਾਂ ਤੇ ਮਜ਼ਦੂਰ ਪਰਿਵਾਰਾਂ ਦੇ ਇੱਕ ਸਰਵੇਖਣ ਦੀ ਕਹਾਣੀ ਹੈ। ਇਸ ਮੌਕੇ ਕਈ ਬੁੱਧੀਜੀਵੀਆਂ ਨੇ ਆਪਣੀ-ਆਪਣੀ ਰਾਏ ਦਿੱਤੀ ਕਿ ਆਖਿਰਕਾਰ ਇਸ ਸਮਾਜ ਵਿੱਚ ਦਲਿਤ ਸਮਾਜ ਨੂੰ ਕੀ ਸਥਾਨ ਦਿੱਤਾ ਜਾਂਦਾ ਹੈ। ਇਸ ਕਿਤਾਬ ਨੂੰ ਲੋਕ ਅਰਪਣ ਕਰਨ ਤੋਂ ਪਹਿਲਾਂ ਇਸ ਕਿਤਾਬ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਕਈ ਬੁੱਧੀਜੀਵੀਆਂ ਨੇ ਸਮਾਜ ਵਿੱਚ ਦਲਿਤ ਸਮਾਜ ਬਾਰੇ ਆਪਣੀ-ਆਪਣੀ ਰਾਏ ਦਿੱਤੀ। ਇਸ ਵਿਚਾਰ ਚਰਚਾ ਵਿੱਚ ਵੱਡੀ ਗਿਣਤੀ 'ਚ ਵਿਦਿਆਰਥੀ ਅਤੇ ਬੁੱਧੀਜੀਵੀ ਸ਼ਾਮਿਲ ਹੋਏ।

ਵੇਖੋ ਵੀਡੀਓ

ਇਹ ਵੀ ਪੜੋ- ਖੰਡ ਦੀ ਥਾਂ 'ਤੇ ਵਰਤੇ ਜਾਂਦੇ ਹਨ ਇਸ ਫ਼ਸਲ ਦੇ ਪੱਤੇ, ਵਿੱਤੀ ਫ਼ਾਇਦਾ ਵੱਧ ਤੇ ਲਾਗਤ ਘੱਟ

ABOUT THE AUTHOR

...view details