ਪਟਿਆਲਾ: ਪੰਜਾਬ ਦੇ ਨਾਭਾ ਰੋਡ ਇਲਾਕੇ ਵਿੱਚ ਭਾਖੜਾ ਨਹਿਰ ਵਿੱਚੋਂ 20 ਤੋਂ 25 ਕਿਲੋ ਦੀ ਬੰਬ ਵਰਗੀ ਵਸਤੂ (Something like a bomb from the canal of Patiala) ਮਿਲੀ ਹੈ। ਇਸ ਨਾਲ ਇਲਾਕੇ 'ਚ ਹੜਕੰਪ ਮਚ ਗਿਆ ਹੈ। ਇੱਕ ਗੋਤਾਖੋਰ ਨੂੰ ਇਹ ਬੰਬ ਵਰਗੀ ਚੀਜ਼ ਇੱਕ ਨਹਿਰ ਵਿੱਚੋਂ ਮਿਲੀ ਹੈ। ਫਿਲਹਾਲ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਸ਼ੰਕਰ ਭਾਰਦਵਾਜ ਨਾਂ ਦੇ ਇਸ ਗੋਤਾਖੋਰ ਦਾ ਕਹਿਣਾ ਹੈ ਕਿ ਨਹਿਰ ਵਿੱਚ ਇਸ ਤਰ੍ਹਾਂ ਦੀਆਂ ਹੋਰ ਵੀ ਚੀਜ਼ਾਂ ਹੋ ਸਕਦੀਆਂ ਹਨ।
ਜਾਣਕਾਰੀ ਮੁਤਾਬਕ ਮੌਕੇ 'ਤੇ ਫਾਇਰ ਵਿਭਾਗ, ਗੋਤਾਖੋਰਾਂ ਅਤੇ ਹਥਿਆਰ ਮਾਹਿਰਾਂ ਨੂੰ ਬੁਲਾਇਆ ਗਿਆ ਹੈ। ਇਹ ਕਿਹੜੀ ਚੀਜ਼ ਹੈ ਜੋ ਤੋਪ ਦੇ ਗੋਲੇ ਵਰਗੀ ਲੱਗ ਰਹੀ ਹੈ ਅਤੇ ਇਹ ਪਾਣੀ ਦੇ ਹੇਠਾਂ ਕਦੋਂ ਤੋਂ ਹੈ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਇਸ ਦੀ ਜਾਂਚ ਵਿੱਚ ਜੁਟ ਗਈ ਹੈ।