ਪਟਿਆਲਾ: ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚੋਂ ਇੱਕ ਮਹਿਲਾ ਦੀ ਲਾਸ਼ ਮਿਲੀ ਹੈ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਆਈਸੋਲੇਸ਼ਨ ਵਾਰਡ 'ਚ ਕੋਰੋਨਾ ਪੀੜਤਾਂ ਦੇ ਲਈ ਇੰਤਜ਼ਾਮ ਨਹੀਂ ਹਨ ਤੇ ਮਰੀਜ਼ਾਂ ਦੀ ਬਿਲਕੁਲ ਵੀ ਦੇਖਭਾਲ ਨਹੀਂ ਹੋ ਰਹੀ।
ਰਜਿੰਦਰਾ ਹਸਪਤਾਲ ਦੇ ਕੋਰੋਨਾ ਵਾਰਡ 'ਚ ਮਿਲੀ ਮਹਿਲਾ ਦੀ ਲਾਸ਼ - ਰਜਿੰਦਰਾ ਹਸਪਤਾਲ ਦੇ ਕੋਰੋਨਾ ਵਾਰਡ 'ਚ ਮਿਲੀ ਮਹਿਲਾ ਦੀ ਲਾਸ਼
ਰਜਿੰਦਰਾ ਹਸਪਤਾਲ ਦੇ ਕੋਰੋਨਾ ਵਾਰਡ 'ਚ ਪੌੜੀਆਂ 'ਤੇ ਇੱਕ ਮਹਿਲਾ ਦੀ ਲਾਸ਼ ਮਿਲੀ ਹੈ। ਅਜਿਹੀ ਜਾਣਕਾਰੀ ਹੈ ਕਿ ਮ੍ਰਿਤਕ ਮਹਿਲਾ ਕੋਰੋਨਾ ਨਾਲ ਪੀੜਤ ਸੀ।
ਫ਼ੋਟੋ।
ਵੀਡਿਓ ਵਾਇਰਲ ਹੋਣ ਤੋ ਬਾਅਦ ਰਜਿੰਦਰਾ ਹਸਪਤਾਲ ਦੇ ਐਮਐਸ ਡਾ. ਐਚਐਸ ਰੇਖੀ ਨੇ ਦੱਸਿਆ ਕਿ ਉਹ ਮਹਿਲਾ ਕੋਰੋਨਾ ਪੌਜ਼ੀਟਿਵ ਸੀ।
ਉਨ੍ਹਾਂ ਦੱਸਿਆ ਕਿ ਆਸ ਪਾਸ ਦਾ ਮਹੌਲ ਕਈ ਵਾਰ ਮਰੀਜ਼ ਨੂੰ ਉਲਝਾ ਦਿੰਦਾ ਹੈ। ਉਹ ਬਾਥਰੂਮ ਗਈ ਹੋਵੇਗੀ ਜਿੱਥੇ ਉਸ ਦੀ ਪੌੜੀਆਂ 'ਚ ਹੀ ਮੌਤ ਹੋ ਗਈ ਹੋਵੇਗੀ। ਜਿਵੇਂ ਹੀ ਸਟਾਫ ਨੂੰ ਪਤਾ ਲੱਗਾ ਤਾਂ ਤੁਰੰਤ ਮ੍ਰਿਤਕ ਮਹਿਲਾ ਨੂੰ ਉਥੋਂ ਚੁੱਕ ਲਿਆ ਗਿਆ।