ਪਟਿਆਲਾ:ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਨੇਤਰਹੀਣ ਵਿਅਕਤੀਆਂ ਦੀ ਵੱਲੋਂ ਆਪਣੀ ਮੰਗਾਂ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ ਮੋਤੀ ਮਹਿਲ ਦਾ ਘਿਰਾਓ ਕੀਤਾ ਜਾ ਰਿਹਾ ਹੈ। ਜਿਸ ਕਰਕੇ ਪਿਛਲੀ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਨਮ ਮੌਕੇ ‘ਤੇ ਵੀ ਨੇਤਰਹੀਣ ਵਿਅਕਤੀ ਉਨ੍ਹਾਂ ਦੇ ਮੋਤੀ ਮਹਿਲ ਦੇ ਗੇਟ ਅੱਗੇ ਕੇਕ ਲੈ ਕੇ ਪਹੁੰਚੇ ਸਨ, ਅਤੇ ਵੱਖਰੇ ਹੀ ਤਰੀਕੇ ਨਾਲ ਢੋਲਕੀਆਂ ਛੈਣੇ ਵਜਾਉਂਦੇ ਸੰਘਰਸ਼ ਕਰਦੇ ਦਿਖਾਈ ਦੇ ਰਹੇ ਸਨ। ਉਸ ਤੋਂ ਬਾਅਦ ਇਨ੍ਹਾਂ ਨੇਤਰਹੀਣ ਵਿਅਕਤੀ ਦੀ ਵੱਲੋਂ ਇੱਕ ਵਾਰ ਫਿਰ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ।
ਮੋਤੀ ਮਹਿਲ ਬਾਹਰ ਨੇਤਰਹੀਣਆਂ ਦਾ ਧਰਨਾ - ਸਕੂਲ
ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਨੇਤਰਹੀਣ ਵਿਅਕਤੀਆਂ ਦੀ ਵੱਲੋਂ ਆਪਣੀ ਮੰਗਾਂ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ ਮੋਤੀ ਮਹਿਲ ਦਾ ਘਿਰਾਓ ਕੀਤਾ ਜਾ ਰਿਹਾ ਹੈ।
![ਮੋਤੀ ਮਹਿਲ ਬਾਹਰ ਨੇਤਰਹੀਣਆਂ ਦਾ ਧਰਨਾ ਮੋਤੀ ਮਹਿਲ ਬਾਹਰ ਨੇਤਰਹੀਣਆਂ ਦਾ ਧਰਨਾ](https://etvbharatimages.akamaized.net/etvbharat/prod-images/768-512-12345709-1006-12345709-1625322964898.jpg)
ਇਸ ਮੌਕੇ ਗੱਲਬਾਤ ਦੌਰਾਨ ਨੈਸ਼ਨਲ ਫੈਡਰੇਸ਼ਨ ਆਫ ਬਲਾਇੰਡ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚਾਹਲ ਨੇ ਕਿਹਾ, ਕਿ ਅਸੀਂ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਆਪਣੀ ਮੰਗਾਂ ਸਬੰਧੀ ਘਿਰਾਓ ਕਰਦੇ ਆ ਰਹੇ ਹਾਂ। ਉਨ੍ਹਾਂ ਨੇ ਕਿਹਾ ਸਾਡੀ ਇੱਕੋ ਹੀ ਮੰਗ ਹੈ। ਕਿ ਵੱਖ-ਵੱਖ ਸਕੂਲਾਂ ਵਿੱਚ ਖਾਲ੍ਹੀ ਪਈਆਂ 162 ਅਸਾਮੀਆਂ ‘ਤੇ ਸਾਨੂੰ ਭਰਤੀ ਕੀਤਾ ਜਾਵੇ ਤੇ ਉਸ ਦਾ ਨੋਟੀਫਿਕੇਸ਼ਨ ਜੋ ਹੈ ਉਹ ਜਲਦ ਜਾਰੀ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ, ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਸਾਡੀ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਇੱਥੇ ਸੰਘਰਸ਼ ਕੀਤਾ ਸੀ, ਤੇ ਅੱਜ ਵੀ ਇੱਥੇ ਅਸੀਂ ਸੰਘਰਸ਼ ਕਰਨ ਲਈ ਪਹੁੰਚੇ ਹਾਂ। ਉਨ੍ਹਾਂ ਨੇ ਕਿਹਾ, ਕਿ ਜੇਕਰ ਸਾਡੀ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ, ਤਾਂ ਆਉਣ ਵਾਲੇ ਸਮੇਂ ‘ਚ ਇੱਕ ਵੱਡਾ ਸੰਘਰਸ਼ ਨੇਤਰਹੀਣ ਵਿਅਕਤੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਜਾਵੇਗਾ
ਇਹ ਵੀ ਪੜ੍ਹੋ:ਕੈਪਟਨ ਤੋਂ ਬਿਜਲੀ ਮੰਗਣ ਗਏ AAP ਵਰਕਰਾਂ ਨੂੰ ਪੁਲਿਸ ਨੇ ਲਾਇਆ ‘ਕਰੰਟ’