ਪੰਜਾਬ

punjab

ETV Bharat / state

ਭਾਜਪਾ 117 ਸੀਟਾਂ 'ਤੇ ਲੜੇਗੀ 2022 ਚੋਣਾਂ: ਜਿਆਣੀ - ਕਿਸਾਨਾਂ ਦੇ ਮੁੱਦਾ

ਭਾਜਪਾ ਆਗੂ ਸੁਰਜੀਤ ਸਿੰਘ ਜਿਆਣੀ ਨੇ ਕਿਹਾ ਕਿ ਇਸ ਵਾਰ ਭਾਜਪਾ ਸਰਕਾਰ 117 ਸੀਟਾਂ 'ਤੇ 2022 ਦੀ ਵੋਟਾਂ ਲੜੇਗੀ ਅਤੇ ਵੱਡੀ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿਹਾ ਕਿ ਭਾਜਪਾ ਚੋਣਾ ਲੜ ਕੇ ਪੰਜਾਬ ਵਿੱਚ ਵੀ ਸਰਕਾਰ ਬਣਾਵੇਗੀ।

ਭਾਜਪਾ 117 ਸੀਟਾਂ 'ਤੇ ਲੜੇਗੀ 2022 ਚੋਣਾਂ: ਜਿਆਣੀ
ਭਾਜਪਾ 117 ਸੀਟਾਂ 'ਤੇ ਲੜੇਗੀ 2022 ਚੋਣਾਂ: ਜਿਆਣੀ

By

Published : Mar 22, 2021, 10:49 PM IST

ਪਟਿਆਲਾ: ਭਾਜਪਾ ਆਗੂ ਸੁਰਜੀਤ ਸਿੰਘ ਜਿਆਣੀ ਨੇ ਕਿਹਾ ਕਿ ਇਸ ਵਾਰ ਭਾਜਪਾ ਸਰਕਾਰ 117 ਸੀਟਾਂ 'ਤੇ 2022 ਦੀ ਵੋਟਾਂ ਲੜੇਗੀ ਅਤੇ ਵੱਡੀ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿਹਾ ਕਿ ਭਾਜਪਾ ਚੋਣਾਂ ਲੜ ਕੇ ਪੰਜਾਬ ਵਿੱਚ ਵੀ ਸਰਕਾਰ ਬਣਾਵੇਗੀ। ਉਨ੍ਹਾਂ ਕਿਹਾ ਕਿ ਕੱਲ ਜੋ ਬਾਘਾਪੁਰਾਣਾ ਵਿਖੇ ਅਰਵਿੰਦ ਕੇਜਰੀਵਾਲ ਨੇ ਰੈਲੀ ਕੀਤੀ ਹੈ, ਉਹ ਇੱਕ ਦੋਹਰਾ ਚਿਹਰਾ ਸੀ ਜੋ ਕਿ ਨਿਕਲ ਕੇ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੋ ਮਰਜ਼ੀ ਦਾਅਵੇ ਕਰਨ ਕੇਜਰੀਵਾਲ ਪਰ ਭਾਜਪਾ ਸਰਕਾਰ ਹੀ 2022 ਦੀ ਸਰਕਾਰ ਹੋਵੇਗੀ।

ਭਾਜਪਾ 117 ਸੀਟਾਂ 'ਤੇ ਲੜੇਗੀ 2022 ਚੋਣਾਂ: ਜਿਆਣੀ

ਉਨ੍ਹਾਂ ਨੇ ਕਿਸਾਨਾਂ ਦੇ ਮੁੱਦੇ 'ਤੇ ਬੋਲਦੇ ਹੋਏ ਕਿਹਾ ਕਿ ਕਿਸਾਨ ਸਾਡੇ ਭਰਾ ਹਨ, ਉਹ ਜਿੰਨਾ ਮਰਜ਼ੀ ਗੁੱਸਾ ਹੋਣ ਪਰ ਉਹ ਵੋਟ ਸਾਨੂੰ ਵੀ ਪਾਉਣਗੇ ਅਤੇ ਸਾਡੀ ਪਾਰਟੀ ਨੂੰ ਪਿਆਰ ਦੇ ਕੇ ਸਾਡੀ ਪਾਰਟੀ ਨੂੰ ਜਤਾਉਣਗੇ। ਉਨਾਂ ਕਿਹਾ ਕਿ ਕਿਸਾਨ ਗੱਲ ਕਰਨ ਮੈਂ ਅੱਧੇ ਘੰਟੇ ਵਿੱਚ ਕਿਸਾਨਾਂ ਦਾ ਹੱਲ ਕਰਵਾ ਦਵਾਗਾ।

ਉਨ੍ਹਾਂ ਕਿਹਾ ਕਿ ਮੈਂ ਦੇਸ਼ ਦੇ ਪੱਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨੂੰ ਵੀ ਮਿਲਿਆ ਸੀ ਤੇ ਮੈਂ ਉਨ੍ਹਾਂ ਕਿਹਾ ਕਿ ਕਿਸਾਨ ਤਹਾਨੂੰ ਮਿਲਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਬਿੱਲਾਂ ਵਿੱਚ ਸੋਧ ਲੈ ਕੇ ਆਉਣ ਅਸੀਂ ਅੱਧੇ ਘੰਟੇ ਵਿੱਚ ਇਸ ਦਾ ਹੱਲ ਅੱਧੇ ਘੰਟੇ ਵਿੱਚ ਕਰ ਦੇਵਾਗੇ। ਉਨ੍ਹਾਂ ਕਿਹਾ ਕਿ ਪਰ ਕਿਸਾਨ ਤਾਂ ਕਾਨੂੰਨ ਰੱਦ ਕਰਵਾਉਣ ਲਈ ਕਿਹ ਰਹੇਂ ਹਨ, ਪਰ ਜੇ ਕਿਸਾਨ ਕਾਨੂੰਨਾਂ ਵਿੱਚ ਸੋਧ ਕਰਵਾਉਣਾ ਚਾਹੁੰਦੇ ਤਾਂ ਉਸ ਹੱਲ ਕੀਤਾ ਜਾਵੇਗਾ।

ਸੁਰਜੀਤ ਸਿੰਘ ਜਿਆਣੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੇ ਕੁੱਝ ਵੀ ਵਿਕਾਸ ਕਾਰਜ ਨਹੀਂ ਕੀਤਾ। ਉਨ੍ਹਾਂ ਕਿਹਾ ਕਿ 2022 ਦੀ ਵੋਟਾਂ ਤੱਕ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਾਂਗਰਸ ਸਰਕਾਰ ਨੇ ਪੰਜਾਬ ਦਾ ਘਾਣ ਕੀਤਾ, ਦਰਬਾਰ ਸਾਹਿਬ 'ਤੇ ਹਮਲਾ ਕਰਵਾਇਆ ਤੇ 84 ਦੇ ਦੰਗੇ ਕਰਵਾਏ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਹਰ ਸਮੇਂ ਕਿਸਾਨਾਂ ਦੇ ਨਾਲ ਹੈ ਤੇ ਹਰ ਪੰਜਾਬ ਨਾਲ ਹੈ।

ABOUT THE AUTHOR

...view details