ਪਟਿਆਲਾ:ਬੀਜੇਪੀ ਦੇ ਪੰਜਾਬ ਪਰਵੱਕਤਾ ਭੁਪੇਸ਼ ਅਗਰਵਾਲ ਨੂੰ ਰਾਜਪੁਰਾ ਵਿਖੇ ਬੰਦੀ ਬਣਾਉਣ ਦਾ ਮਸਲਾ ਨੂੰ ਲੈ ਕੇ ਬੀਜੇਪੀ (BJP) ਵਰਕਰਾਂ ਨੇ ਪਟਿਆਲਾ ਦੇ ਅਨਾਰਦਾਨਾ ਚੌਕ ਵਿਖੇ ਭਾਰੀ ਇਕੱਠ ਕਰ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ (Protest) ਕੀਤਾ।
ਗੁਰਤੇਜ ਸਿੰਘ ਢਿੱਲੋਂ ਨੇ ਆਖਿਆ ਕਿ ਜੋ ਅਸੀਂ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ ਹੈ, ਉਸ ਦਾ ਮੁੱਖ ਕਾਰਨ ਹੈ ਕਿ ਪੰਜਾਬ ਵਿੱਚ ਦਿਨੋ ਦਿਨ ਬੀਜੇਪੀ ਵਰਕਰਾਂ ਉੱਪਰ ਹਮਲੇ ਕਰਵਾਏ ਜਾ ਰਹੇ ਹਨ।ਜਿਸ ਦੇ ਜਿੰਮੇਵਾਰ ਪੰਜਾਬ ਸਰਕਾਰ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਕੋਈ ਵੀ ਬੀਜੇਪੀ ਵਰਕਰਾਂ ਨੂੰ ਸੁਰੱਖਿਆ ਨਹੀਂ ਦਿੱਤੀ ਜਾ ਰਹੀ ਹੈ।