ਪਟਿਆਲਾ:ਡਰੱਗ ਮਾਮਲੇ 'ਚ ਪਟਿਆਲਾ ਐਸ.ਆਈ.ਟੀ. ਵੱਲੋਂ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਇਸੇ ਸੰਮਨ ਦੇ ਚੱਲਦੇ ਅੱਜ ਬਿਕਰਮ ਮਜੀਠੀਆ ਪਟਿਆਲਾ ਐਸ.ਆਈ.ਟੀ ਦੇ ਅੱਗੇ ਪੇਸ਼ ਹੋਏ। ਪੇਸ਼ੀ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦੇ ਉਨ੍ਹਾਂ ਆਖਿਆ ਕਿ ਇਹ ਮਾਮਲਾ ਰਾਜਨੀਤੀ ਕਾਰਨ ਦਰਜ ਹੋਇਆ ਹੈ। ਉਨਹਾਂ ਆਖਿਆ ਕਿ ਉਹ ਸਰਕਾਰ ਦੇ ਕਿਸੇ ਵੀ ਦਬਾਅ ਤੋਂ ਡਰਨ ਵਾਲੇ ਨਹੀਂ। ਉਹ ਸਰਕਾਰ ਨਾਲ ਸੰਘਰਸ਼ ਕਰਨ ਲਈ ਤਿਆਰ ਹਨ।
ਮਜੀਠੀਆ ਨੇ ਕਿਹਾ ਕਿ ਜਦੋਂ ਈਡੀ ਕੇਜਰੀਵਾਲ ਨੂੰ ਸੰਮਨ ਭੇਜਦੀ ਹੈ ਤਾਂ ਕੇਜਰੀਵਾਲ ਪੇਸ਼ ਨਹੀਂ ਹੁੰਦਾ ਪਰ ਮੈਨੂੰ ਕਾਨੂੰਨ 'ਤੇ ਭਰੋਸਾ ਹੈ ਹਾਲਾਂਕਿ ਮੈਨੂੰ ਪਤਾ ਹੈ ਕਿ ਇਹ ਸਿਆਸਤ ਤੋਂ ਪ੍ਰੇਰਿਤ ਕਾਰਵਾਈ ਹੈ ਪਰ ਮੈਂ ਇਸ ਸਰਕਾਰ ਤੋਂ ਨਹੀਂ ਡਰਦਾ। ਮਜੀਠੀਆ ਦੀ ਪੇਸ਼ੀ ਨੂੰ ਲੈ ਕੇ ਅੱਜ ਪੂਰੇ ਪਟਿਆਲਾ ਵਿੱਚ ਕਰਫਿਊ ਵਰਗੇ ਹਾਲਾਤ ਹਨ। ਇਸ ਤੋਂ ਬਿਕਰਮ ਮਜੀਠੀਆ ਦੇ ਪਟਿਆਲਾ ਪਹੁੰਚਣ 'ਤੇ ਅਕਾਲੀ ਵਰਕਰਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਅਕਾਲੀ ਵਰਕਰਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਦੱਸ ਦਈਏ ਕਿ ਪੰਜਾਬ ਪੁਲਿਸ ਨੇ ਇੱਕ ਪੁਰਾਣੇ ਮਾਮਲੇ ਵਿੱਚ ਮਜੀਠੀਆ ਸੰਮਨ ਜਾਰੀ ਕਰ 18 ਦਸੰਬਰ ਨੂੰ ਤਲਬ ਕੀਤਾ ਸੀ। ਇਹ ਮਾਮਲਾ ਚੰਨੀ ਸਰਕਾਰ ਵੇਲੇ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੀਤਾ ਗਿਆ ਸੀ, ਜਿਸ ਵਿੱਚ ਮਜੀਠੀਆ ਕੁਝ ਸਮਾਂ ਜੇਲ੍ਹ ਵਿੱਚ ਰਿਹਾ ਸੀ ਅਤੇ ਬਾਅਦ ਵਿੱਚ ਉਸ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਪਰ ਪੰਜਾਬ ਪੁਲਿਸ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਤਹਿਤ ਐਸ.ਆਈ.ਟੀ. ਨੇ ਇੱਕ ਵਾਰ ਫਿਰ ਮਜੀਠੀਆ ਨੂੰ ਤਲਬ ਕੀਤਾ ਹੈ।